FacebookTwitterg+Mail

ਨਵੇਂ ਸ਼ੋਅ ਲਈ ਡਾਕਟਰ ਗੁਲਾਟੀ ਨੂੰ ਮਿਲਿਆ ਕਪਿਲ ਦੀ ਸਾਬਕਾ ਪ੍ਰੇਮਕਾ ਦਾ ਸਾਥ!

sunil grover
09 April, 2017 02:41:22 PM
ਨਵੀਂ ਦਿੱਲੀ— ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦੀ ਲੜਾਈ ਤੋਂ ਬਾਅਦ ਰੋਜ਼ਾਨਾ ਨਵੀਆਂ-ਨਵੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਸੂਤਰਾਂ ਮੁਤਾਬਕ ਸੋਨੀ ਚੈਨਲ 'ਦਿ ਕਪਿਲ ਸ਼ਰਮਾ ਸ਼ੋਅ' ਨੂੰ ਬੰਦ ਕਰ ਕੇ ਸੁਨੀਲ ਨਾਲ ਨਵਾਂ ਸ਼ੋਅ ਸ਼ੁਰੂ ਕਰਨ ਵਾਲਾ ਹੈ ਅਤੇ ਇਸ 'ਚ ਸੁਨੀਲ ਦਾ ਸਾਥ ਕਪਿਲ ਦੀ ਕਥਿਤ ਸਾਬਕਾ ਪ੍ਰੇਮਿਕਾ ਪ੍ਰੀਤੀ ਸਿਮੋਸ ਦੇਵੇਗੀ। ਕਪਿਲ-ਸੁਨੀਲ 'ਚ ਹੋਏ ਮਨਮੁਟਾਵ ਤੋਂ ਬਾਅਦ ਪ੍ਰੀਤੀ ਨੇ ਵੀ ਕਪਿਲ ਸ਼ੋਅ ਅੱਧ 'ਚ ਛੱਡ ਦਿੱਤਾ ਹੈ। ਪ੍ਰੀਤੀ 'ਦਿ ਕਪਿਲ ਸ਼ਰਮਾ ਸ਼ੋਅ' ਦੀ ਕ੍ਰਿਐਟਿਵ ਡਾਇਰੈਕਟਰ ਸੀ।
ਕਪਿਲ ਸ਼ਰਮਾ ਦੇ ਸ਼ੋਅ ਨੂੰ ਰਿਪਲੇਸ ਕਰੇਗਾ ਸੁਨੀਲ ਗਾ ਨਵਾਂ ਸ਼ੋਅ
ਸੂਤਰਾਂ ਮੁਤਾਬਕ ਸੁਨੀਲ ਨੇ ਨਵੇਂ ਸ਼ੋਅ 'ਚ ਅਲੀ ਅਸਗਰ, ਚੰਦਨ ਪ੍ਰਭਾਕਰ ਅਤੇ ਸੁਗੰਧਾ ਮਿਸ਼ਰਾ ਹੋਣਗੇ। ਚੈਨਲ ਨਹੀਂ ਚਾਹੁੰਦਾ ਕਿ ਸੁਨੀਲ ਚੈਨਲ ਦਾ ਸਾਥ ਛੱਡੇ। ਇਸ ਲਈ ਸੁਨੀਲ ਲਈ ਨਵਾਂ ਸ਼ੋਅ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਜੂਨ ਤੋਂ ਆਨ ਏਅਰ ਹੋ ਸਕਦਾ ਹੈ।
ਸੁਨੀਲ ਗਰੋਵਰ ਦੀ ਵਾਪਸੀ ਤੋਂ ਪਹਿਲਾ ਕਪਿਲ ਨੇ ਕੀਤੀ ਫੀਸ ਵਧਾਉਣ ਦੀ ਮੰਗ
ਕਪਿਲ ਦੇ ਸ਼ੋਅ ਦੀ ਕਰੀਏ ਤਾਂ ਉਸ ਦੇ ਸ਼ੋਅ ਦੀ ਟੀ. ਆਰ. ਪੀ. ਲਗਾਤਾਰ ਘਟਦੀ ਜਾ ਰਹੀ ਹੈ। ਇਥੋ ਤੱਕ ਕਿ ਅਰਮਾਨ ਅਤੇ ਅਮਾਨ ਮਲਿਕ ਸ਼ੋਅ ਨੂੰ ਅੱਧ 'ਚ ਛੱਡ ਕੇ ਜਾ ਚੁੱਕੇ ਸਨ। ਚੈਨਲ ਵਾਲੇ ਸੁਨੀਲ ਗਰੋਵਰ ਨਾਲ ਕਪਿਲ ਦੀ ਹਥੋਪਾਈ ਤੋਂ ਕਾਫੀ ਨਿਰਾਸ਼ ਹਨ। ਉਨ੍ਹਾਂ ਨੇ ਜਿੰਨ੍ਹਾਂ ਸੋਚਿਆ ਸੀ, ਉਸ ਤੋਂ ਜ਼ਿਆਦਾ ਸ਼ੋਅ ਦੀ ਰੇਟਿੰਗਸ ਹੇਠਾ ਡਿੱਗ ਗਈ ਹੈ। ਕਪਿਲ ਨੂੰ ਤਾਂ ਬਿਲਕੁਲ ਵੀ ਸਾਈਨ ਨਹੀਂ ਕਰਨਗੇ। ਹੋ ਸਕਦਾ ਹੈ ਕਿ ਪੂਰਾ ਸ਼ੋਅ ਹੀ ਬੰਦ ਕਰ ਦਿੱਤਾ ਜਾਵੇ। ਲੜਾਈ ਤੋਂ ਬਾਅਦ ਕਲਰਸ ਚੈਨਲ ਨੇ ਸੁਨੀਲ ਨੂੰ ਨਵੇਂ ਸ਼ੋਅ ਲਈ ਅਪ੍ਰੋਚ ਕੀਤਾ ਪਰ ਸੁਨੀਲ ਨੇ ਅਜੇ ਤੱਕ ਕੋਈ ਸਾਈਨ ਨਹੀਂ ਕੀਤਾ ਹੈ।

Tags: Sunil GroverThe Kapil Sharma ShowPreeti SimoesKapil SharmaSony Entertainment Televisionਸੁਨੀਲ ਗਰੋਵਰਕਪਿਲ ਸ਼ਰਮਾਪ੍ਰੀਤੀ ਸਿਮੋਸ