FacebookTwitterg+Mail

ਡਾਕਟਰ ਗੁਲਾਟੀ 'ਤੇ ਇੱਕ ਵਾਰ ਫਿਰ ਭਾਰੀ ਪਿਆ ਇਸ ਤਰ੍ਹਾਂ ਕਪਿਲ ਸ਼ਰਮਾ

sunil grover
15 April, 2017 02:36:28 PM
ਨਵੀਂ ਦਿੱਲੀ— ਜਦੋਂ ਤੋਂ ਸੁਨੀਲ ਗਰੋਵਰ, ਅਲੀ ਅਸਗਰ ਅਤੇ ਚੰਦਰ ਪ੍ਰਭਾਕਰ ਨੇ 'ਦਿ ਕਪਿਲ ਸ਼ਰਮਾ' ਨੂੰ ਛੱਡਿਆ ਹੈ, ਉਸ ਸਮੇਂ ਤੋਂ ਕਪਿਲ ਸ਼ਰਮਾ ਦੇ ਸ਼ੋਅ ਦੀ ਟੀ. ਆਰ. ਪੀ. ਬਹੁਤ ਘੱਟ ਹੋ ਗਈ ਹੈ। ਅਸਲ 'ਚ ਸੁਨੀਲ ਕੁਝ ਦਿਨ ਪਹਿਲਾ 'ਇੰਡੀਅਨ ਆਈਡਲ' ਦੇ ਫਿਨਾਲੇ ਦੇ ਐਪੀਸੋਡ 'ਚ ਨਜ਼ਰ ਸਨ। ਜਿਸ ਦਿਨ ਇਸ ਐਪੀਸੋਡ ਦਾ ਪ੍ਰਸਾਰਣ ਹੋਇਆ ਸੀ, ਉਸ ਦਿਨ 'ਦਿ ਕਪਿਲ ਸ਼ਰਮਾਞ ਵੀ ਟੇਲੀਕਾਸਟ ਹੋਇਆ ਸੀ। ਅਰਥਾਤ ਦੋਵਾਂ ਦੀ ਟੱਕਰ ਇੱਕ ਹੀ ਦਿਨ ਹੋਈ ਸੀ। ਟੀ. ਆਰ. ਪੀ. ਦੇ ਰਿਕਾਰਡ ਮੁਤਾਬਕ 1 ਤੋਂ 7 ਅਪ੍ਰੈਲ 'ਚ 'ਦਿ ਕਪਿਲ ਸ਼ਰਮਾ ਸ਼ੋਅ' ਨੂੰ 4.6 ਮਿਲੀਅਨ ਲੋਕਾਂ ਨੇ ਦੇਖਿਆ। 'ਇੰਡੀਅਨ ਆਈਡਲ' ਦੇ ਫਿਨਾਲੇ ਐਪੀਸੋਡ ਨੂੰ 4.2 ਮਿਲੀਅਨ ਲੋਕਾਂ ਨੇ ਹੀ ਦੇਖਿਆ। ਇਹ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਕਪਿਲ ਸ਼ਰਮਾ ਟੀ. ਵੀ. ਯੁੱਧ 'ਚ ਸੁਨੀਲ ਗਰੋਵਰ ਨੂੰ ਇੱਕ ਵਾਰ ਫਿਰ ਪਿੱਛੇ ਛੱਡਣ 'ਚ ਕਾਮਯਾਬ ਹੋਇਆ ਹੈ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ 'ਚ ਪੇਸ਼ਕਾਰੀ ਕਰ ਕੇ ਭਾਰਤ ਪਰਤਣ ਦੌਰਾਨ ਫਲਾਈਟ 'ਚ ਕਪਿਲ ਸ਼ਰਮਾ ਨੇ ਸੁਨੀਲ ਗੋਰਵਰ ਨਾਲ ਬਦਸਲੂਕੀ ਕੀਤੀ ਸੀ। ਸੂਤਰਾਂ ਮੁਤਾਬਕ ਕਪਿਲ ਨੇ ਸੁਨੀਲ 'ਤੇ ਜੁੱਤਾ ਸੁੱਟਿਆ। ਇਸ ਗੱਲ ਤੋਂ ਗੁੱਸੇ ਹੋ ਕੇ ਸੁਨੀਲ ਨੇ ਇਸ ਸ਼ੋਅ ਦੀ ਸ਼ੂਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸੁਨੀਲ ਦੇ ਸਮਰਥਨ 'ਚ ਅਲੀ ਅਸਗਰ, ਚੰਦਨ ਪ੍ਰਭਾਕਰ ਅਤੇ ਸੁਗੰਧਾ ਮਿਸ਼ਰਾ ਨੇ ਵੀ ਸ਼ੋਅ ਨੂੰ ਦਿੱਤਾ। ਹੁਣ ਸੁਨੀਲ ਨਵਾਂ ਸ਼ੋਅ ਲਿਆ ਸਕਦਾ ਹੈ, ਜਿਸ 'ਚ ਉਹ ਬਤੌਰ ਲੀਡ ਕੰਮ ਕਰੇਗਾ।

Tags: Sunil GroverKapil SharmaThe Kapil Sharma ShowAli AsgarChandan Prabhakarਸੁਨੀਲ ਗਰੋਵਰਕਪਿਲ ਸ਼ਰਮਾ