ਮੁੰਬਈ— ਕਾਮੇਡੀਅਨ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਆਪਸੀ ਵਿਵਾਦ ਤੋਂ ਬਾਅਦ 'ਦਿ ਕਪਿਲ ਸ਼ਰਮਾ ਸ਼ੋਅ' ਦੀ ਟੀ. ਆਰ. ਪੀ. 'ਤੇ ਕਾਫੀ ਅਸਰ ਪਿਆ ਹੈ। ਹਾਲ ਹੀ 'ਚ ਸੁਨੀਲ ਗਰੋਵਰ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਸ਼ੋਅ 'ਚ ਵਾਪਸ ਨਹੀਂ ਆਉਣਗੇ। ਬੀਤੇ ਦਿਨੀਂ ਇਹ ਖਬਰਾਂ ਆ ਰਹੀਆਂ ਸੀ ਕਿ ਸੁਨੀਲ ਗਰੋਵਰ ਆਪਣਾ ਨਵਾਂ ਸ਼ੋਅ ਲੈ ਕੇ ਆ ਰਹੇ ਹਨ। ਇਸ ਸ਼ੋਅ 'ਚ ਉਨ੍ਹਾਂ ਦੇ ਸਾਥੀ ਅਲੀ ਅਸਗਰ ਅਤੇ ਚੰਦਨ ਪ੍ਰਭਾਕਰ ਵੀ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਵੀ ਕਈ ਮਸ਼ਹੂਰ ਕਾਮੇਡੀਅਨ ਵੀ ਨਜ਼ਰ ਆਉਣਗੇ।
ਸੂਤਰਾਂ ਮੁਤਾਬਕ ਸੁਨੀਲ ਗਰੋਵਰ ਸੋਨੀ ਟੀ. ਵੀ. ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੋਨੀ ਟੀ. ਵੀ. ਖੁਦ ਹੀ ਸੁਨੀਲ ਗਰੋਵਰ ਦੇ ਸ਼ੋਅ 'ਚ ਕਾਫੀ ਦਿਲਚਸਪੀ ਦਿਖਾ ਰਿਹਾ ਹੈ। ਇਹ ਵੀ ਖਬਰ ਆ ਰਹੀ ਹੈ ਕਿ ਸ਼ੋਅ 'ਚ ਅਲੀ ਅਸਗਰ, ਚੰਦਨ ਪ੍ਰਭਾਕਰ , ਸੁਗੰਧਾ ਮਿਸ਼ਰਾ ਵੀ ਸੁਨੀਲ ਦੇ ਇਸ ਨਵੇਂ ਸ਼ੋਅ 'ਚ ਵਾਪਸੀ ਕਰਨਗੇ। ਸੁਨੀਲ ਦਾ ਇਹ ਸ਼ੋਅ ਵੀ ਇਕ ਸੈਲੀਬ੍ਰਿਟੀ ਸ਼ੋਅ ਹੋਵੇਗਾ ਪਰ ਕਪਿਲ ਦੇ ਸ਼ੋਅ ਤੋਂ ਕਾਫੀ ਵੱਖਰਾ ਹੋਵੇਗਾ। ਇਹ ਸ਼ੋਅ ਜਲਦ ਹੀ ਜੁਨ 'ਚ ਰਿਲੀਜ਼ ਕੀਤਾ ਜਾ ਸਕਦਾ ਹੈ।