FacebookTwitterg+Mail

'ਕਾਮੇਡੀ ਫੈਮਿਲੀ' ਨਾਲ ਇਸ ਮੰਚ 'ਤੇ ਆਪਣੇ ਸਾਥੀਆਂ ਨਾਲ ਨਜ਼ਰ ਆਵੇਗਾ ਸੁਨੀਲ ਗਰੋਵਰ

    1/2
03 May, 2017 12:57:11 PM

ਮੁੰਬਈ— ਕਾਮੇਡੀਅਨ ਸੁਨੀਲ ਗਰੋਵਰ 'ਦਿ ਕਪਿਲ ਸ਼ਰਮਾ ਸ਼ੋਅ' ਛੱਡਣ ਤੋਂ ਬਾਅਦ ਕਾਫੀ ਚਰਚਾ 'ਚ ਰਹੇ ਸਨ। ਹਾਲ ਹੀ 'ਚ ਸੁਨੀਲ ਇਕ ਹੋਰ ਧਮਾਕਾ ਕਰਨ ਜਾ ਰਹੇ ਹਨ ਪਰ ਇਸ ਵਾਰ ਉਹ ਕਪਿਲ ਸ਼ਰਮਾ ਦੇ ਸ਼ੋਅ 'ਤੇ ਨਹੀਂ ਬਲਕਿ ਕਿਸੇ ਹੋਰ ਮੰਚ 'ਤੇ ਆਪਣੀ ਅਦਾਕਾਰੀ ਨਾਲ ਨਜ਼ਰ ਆਉਣਗੇ। ਦਰਸਅਲ ਮਸ਼ਹੂਰ ਡਾ: ਗੁਲਾਟੀ, ਕਪਿਲ ਸ਼ਰਮਾ ਦੀ ਪੂਰੀ ਟੀਮ ਜਿਸ 'ਚ ਅਲੀ ਅਸਗਰ, ਚੰਦਨ ਪ੍ਰਭਾਕਰ, ਸੁਗੰਧਾ ਮਿਸ਼ਰਾ ਤੇ ਸੰਕੇਤ ਭੋਸਲੇ ਨੂੰ ਇਕੱਠੇ ਇਕ ਲਾਈਵ ਸ਼ੋਅ 'ਚ ਲੈ ਕੇ ਆ ਰਹੇ ਹਨ। ਕਈ ਸ਼ਹਿਰਾਂ 'ਚ ਲਾਈਵ ਹੋਣ ਤੋਂ ਬਾਅਦ ਸੁਨੀਲ ਅਹਿਮਦਾਬਾਦ 'ਚ 27 ਮਈ ਨੂੰ ਆਪਣਾ ਲਾਈਵ ਸ਼ੋਅ ਕਰਨ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਆਪਣੇ ਇਸ ਲਾਈਵ ਸ਼ੋਅ ਦੀ ਜਾਣਕਾਰੀ ਉਨ੍ਹਾਂ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਦਿੱਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ''Ahmedabad see you on 27th May! Garmi ma Mango Khau su! Badha sathe aau chu..!।'' ਇਸ ਤੋਂ ਇਲਾਵਾ ਪੋਸਟਰ 'ਚ 'ਦਿ ਕਾਮੇਡੀ ਫੈਮਿਲੀ' ਲਿਖਿਆ ਨਜ਼ਰ ਆ ਰਿਹਾ ਹੈ ਅਤੇ ਅਲੀ ਅਸਗਰ, ਸੁਗੰਧਾ ਮਿਸ਼ਰਾ, ਵਿਦਿਆ ਵਤੀ, ਚੰਦਨ ਪ੍ਰਭਾਕਰ, ਸੰਕੇਤ ਭੋਸਲੇ ਅਤੇ ਟੀ. ਵੀ. ਅਭਿਨੇਤਰੀ ਰੋਸ਼ਨੀ ਚੋਪੜਾ ਨਜ਼ਰ ਆਵੇਗੀ।


Tags: Sunil Grover Comedy family Chandan Prabhakar Sugandha Mishra Ahmedabad ਸੁਨੀਲ ਗਰੋਵਰ ਕਾਮੇਡੀ ਫੈਮਿਲੀ