FacebookTwitterg+Mail

ਕਪਿਲ ਦਾ ਇਹ ਦੋਸਤ ਆਪਣੀ ਹੀ ਤਸਵੀਰ ਪੋਸਟ ਕਰ ਕੇ ਫਸਿਆ, ਇਹ ਆਖ ਕੇ ਸੁਨੀਲ ਨੇ ਲਈ ਝੁਟਕੀ

sunil grover
20 August, 2017 11:42:21 AM

ਮੁੰਬਈ— ਟੀ. ਟੀ. ਦਾ ਮਸ਼ਹੂਰ ਅਭਿਨੇਤਾ ਸੁਨੀਲ ਗਰੋਵਰ ਨੂੰ ਕੌਣ ਨਹੀਂ ਜਾਣਦਾ। ਕਪਿਲ ਸ਼ਰਮਾ ਦਾ ਸ਼ੋਅ ਛੱਡਣ ਤੋਂ ਬਾਅਦ ਤਾਂ ਡਾਕਟਰ ਗੁਲਾਟੀ ਹੋਰ ਵੀ ਮਸ਼ਹੂਰ ਹੋ ਗਏ ਹਨ। ਅਕਸਰ ਸੋਸ਼ਲ ਮੀਡੀਆ 'ਤੇ ਕਿਸੇ ਨਾਲ ਕਿਸੇ ਦੀ ਟੰਗ ਖਿੱਚਣ ਵਾਲੇ ਸੁਨੀਲ ਦਾ ਸ਼ਿਕਾਰ ਇਸ ਵਾਰ ਉਨ੍ਹਾਂ ਦੇ ਸਹਿ-ਕਲਾਕਾਰ ਚੰਦਨ ਪ੍ਰਭਾਕਰ ਹੋ ਗਏ ਹਨ।


ਦੱਸ ਦੇਈਏ ਕਿ ਚੰਦਨ ਪ੍ਰਭਾਕਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਆਪਣੀ ਇੱਕ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਕਿ“ਕਈ ਵਾਰ ਤੁਹਾਡੀ ਬਾਡੀ ਦਾ ਪੋਸਚਰ ਤੁਹਾਨੂੰ ਡਿਫਾਈਨ ਕਰਦਾ ਹੈ। ਚੰਦਨ ਦਾ ਤਸਵੀਰ ਪੋਸਟ ਕਰਨ 'ਤੇ ਸੁਨੀਲ ਨੇ ਉਨ੍ਹਾਂ ਦੀ ਤਸਵੀਰ 'ਤੇ ਸਵਾਲ ਕਰਦੇ ਹੋਏ ਟਵੀਟ ਕੀਤਾ ਕਿ, ''ਇਸ ਤਸਵੀਰ ਵਿੱਚ ਤੁਸੀਂ ਕੀ ਡਿਫਾਈਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਆਪਣੀ ਬਾਡੀ ਦਾ ਪੋਸਚਰ ਜਾਂ ਫਿਰ ਤੁਹਾਡੇ ਪਿੱਛੇ ਬਿਲਡਿੰਗ ਦੀ ਖੂਬਸੂਰਤੀ?''


ਖੈਰ ਸੁਨੀਲ ਨੂੰ ਆਪਣੇ ਸਵਾਲ ਦਾ ਜਵਾਬ ਹੁਣ ਤੱਕ ਨਹੀਂ ਮਿਲਿਆ। ਦੇਖਦੇ ਹਾਂ ਕਿ ਉਨ੍ਹਾਂ ਦੇ ਇਸ ਮਜ਼ਾਕੀਆ ਅੰਦਾਜ਼ ਨੁੰ ਚੰਦਨ ਕਿਸ ਤਰ੍ਹਾਂ ਲੈਂਦੇ ਹਨ ਅਤੇ ਕੀ ਜਵਾਬ ਦਿੰਦੇ ਹਨ। ਦੱਸ ਦੇਈਏ ਕਿ ਕਪਿਲ ਸ਼ਰਮਾ ਦੇ ਸ਼ੋਅ ਛੱਡਣ ਤੋਂ ਬਾਅਦ ਤੋਂ ਕਾਮੇਡੀਅਨ ਸੁਨੀਲ ਗਰੋਵਰ ਦੀ ਡਿਮਾਂਡ ਕਾਫੀ ਵੱਧ ਗਈ ਹੈ। ਕਪਿਲ ਦੇ ਸ਼ੋਅ 'ਤੇ ਵਾਪਸੀ ਨਾ ਕਰਨ ਦਾ ਫੈਸਲੇ ਦੇ ਚਲਦੇ ਪਿਛਲੇ ਦਿਨੀਂ ਖਬਰ ਆਈ ਸੀ ਕਿ ਜਲਦ ਹੀ ਸੁਨੀਲ ਗਰੋਵਰ ਆਪਣਾ ਨਵਾਂ ਸ਼ੋਅ ਲੈ ਕੇ ਆਉਂਣਗੇ ਪਰ ਫਿਲਹਾਲ ਸੁਨੀਲ ਦੀ ਟੀ. ਵੀ 'ਤੇ ਵਾਪਸੀ ਨੂੰ ਲੈ ਕੇ ਇੱਕ ਵੱਡੀ ਖਬਰ ਆ ਰਹੀ ਹੈ।

Punjabi Bollywood Tadka

ਚਰਚਾ ਹੈ ਕਿ ਜਲਦ ਹੀ ਸੁਨੀਲ ਗਰੋਵਰ ਅਕਸ਼ੈ ਕੁਮਾਰ ਦੇ ਇੱਕ ਸ਼ੋਅ ਨੂੰ ਹੋਸਟ ਕਰ ਸਕਦੇ ਹਨ। ਅਕਸ਼ੈ ਕੁਮਾਰ ਟੀ. ਵੀ ਦੇ ਮੰਨੇ ਪ੍ਰਮੰਨੇ ਸ਼ੋਅ 'ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਦੇ ਜੱਜ ਦੇ ਤੌਰ 'ਤੇ ਇੱਕ ਵਾਰ ਫਿਰ ਟੀ. ਵੀ 'ਤੇ ਵਾਪਸੀ ਕਰਨ ਜਾ ਰਹੇ ਹਨ। ਅਕਸ਼ੈ ਕੁਮਾਰ ਨੇ ਇਸ ਸ਼ੋਅ ਦੇ ਲਈ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ।


Tags: Sunil GroverconversationThe Kapil SharmaChandan Prabhakarਸੁਨੀਲ ਗਰੋਵਰਕਪਿਲ ਸ਼ਰਮਾ ਚੰਦਨ ਪ੍ਰਭਾਕਰ