FacebookTwitterg+Mail

ਸੁਨੀਲ ਗਰੋਵਰ ਨੇ ਸੋਸ਼ਲ ਮੀਡੀਆ 'ਤੇ ਫੈਨਜ਼ ਲਈ ਸ਼ੇਅਰ ਕੀਤੀ ਰਾਹਤ ਦੀ ਖਬਰ

sunil grover
05 September, 2017 03:15:45 PM

ਮੁੰਬਈ— ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਹਾਲ ਹੀ 'ਚ ਡੇਂਗੂ ਦਾ ਸ਼ਿਕਾਰ ਹੋਏ ਸਨ ਜਿਸ ਕਰਕੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਫਿਲਹਾਲ ਉਹ ਆਪਣੀ ਬੀਮਾਰੀ ਤੋਂ ਛੁਟਕਾਰਾ ਪਾ ਚੁੱਕੇ ਹਨ। ਉੱਥੇ ਜਲਦ ਹੀ ਉਹ ਇਕ ਵਾਰ ਫਿਰ ਤੋਂ ਪ੍ਰਸ਼ੰਸਕਾਂ ਸਾਹਮਣੇ ਨਵੇਂ ਅੰਦਾਜ਼ 'ਚ ਨਜ਼ਰ ਆਉਣਗੇ। ਸੁਨੀਲ ਨੇ ਆਪਣੇ ਫੈਨਜ਼ ਨੂੰ ਆਪਣੀ ਸਲਾਮਤੀ ਦੀ ਖੁਸ਼ ਖਬਰੀ ਦਿੰਦੇ ਹੋਏ ਦੱਸਿਆ ਕਿ ਉਹ ਹੁਣ ਪਹਿਲਾਂ ਨਾਲੋਂ ਕਾਫੀ ਬਿਹਰਤ ਹਨ ਅਤੇ ਹੋਲੀ-ਹੋਲੀ ਛੁਟਕਾਰਾ ਪਾ ਰਹੇ ਹਨ।


ਦਰਸਅਲ ਸੁਨੀਲ ਗਰਵੋਰ ਨੇ ਹਾਲ ਹੀ 'ਚ ਆਪਣੇ ਟਵਿਟਰ ਅਕਾਊਂਟ 'ਤੇ ਫੈਨਜ਼ ਲਈ ਇਹ ਜਾਣਕਾਰੀ ਸ਼ੇਅਰ ਕੀਤੀ ਹੈ ਕਿ ਹੁਣ ਮੇਰੀ ਸਿਹਤ 'ਚ ਹੋਲੀ-ਹੋਲੀ ਸੁਧਾਰ ਆ ਰਿਹਾ ਹੈ, ਤੁਹਾਡੇ ਪਿਆਰ ਅਤੇ ਦੁਆਵਾਂ ਲਈ ਬਹੁਤ ਬਹੁਤ ਧੰਨਵਾਦ...ਅਤੇ ਹਾਂ ਮੱਛਰਾਂ ਤੋਂ ਸਾਵਧਾਨ ਰਹੋ। ਆਪਣੇ ਆਲੇ-ਦੁਆਲੇ ਗੰਦਗੀ ਨਾ ਫੈਲਣ ਦਿਓ''। ਇਸ ਤੋਂ ਇਲਾਵਾ ਇਹ ਜ਼ਰੂਰੀ ਮੈਸੇਜ ਸ਼ੇਅਰ ਕਰਦੇ ਹੋਏ ਸੁਨੀਲ ਨੇ ਆਪਣੇ ਫੈਨਜ਼ ਨੂੰ ਵਾਤਾਵਰਣ ਸਾਫ ਰੱਖਣ ਦੀ ਅਪੀਲ ਕੀਤੀ। ਉੱਥੇ ਹੀ ਉਨ੍ਹਾਂ ਦੇ ਫੈਨਜ਼ ਜਲਦੀ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਹਨ ਅਤੇ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਦੇ ਰਹੇ ਹਨ।


Tags: TV Actor Sunil Grover Dengue Twiiter Hospital ਸੁਨੀਲ ਗਰੋਵਰ ਹਸਪਤਾਲ