FacebookTwitterg+Mail

ਆਖਿਰਕਾਰ ਕਪਿਲ ਨੇ ਮੰਨ ਹੀ ਲਈ ਆਪਣੀ ਗਲਤੀ, ਬੂਟ ਸੁੱਟਣ ਕਾਰਨ ਸੁਨੀਲ ਨਾਲ ਹੋਇਆ ਸੀ ਵਿਵਾਦ

sunil grover
07 September, 2017 04:18:26 PM

ਨਵੀਂ ਦਿੱਲੀ— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ, ਸੁਨੀਲ ਗਰੋਵਰ ਦੇ ਨਾਲ ਹੋਏ ਵਿਵਾਦ ਦੇ ਬਾਅਦ ਤੋਂ ਚਰਚਾ 'ਚ ਬਣੇ ਹੋਏ ਹਨ। ਕਰੀਬ 6 ਮਹੀਨਿਆਂ ਪਹਿਲਾਂ ਇਹ ਦਾਅਵਾ ਕੀਤਾ ਗਿਆ ਸੀ ਕਿ ਕਪਿਲ ਸ਼ਰਮਾ ਨੇ ਸੁਨੀਲ ਗਰੋਵਰ 'ਤੇ ਆਸਟਰੇਲੀਆ ਤੋਂ ਵਾਪਸ ਆਉਂਦੇ ਸਮੇਂ ਫਲਾਈਟ 'ਚ ਬੂਟ ਸੁੱਟਿਆ ਸੀ। ਹੁਣ ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦੇ ਬੰਦ ਹੋਣ ਅਤੇ ਸੁਨੀਲ ਗਰੋਵਰ ਦੇ ਨਾਲ ਹੋਏ ਵਿਵਾਦ 'ਤੇ ਚੁੱਪੀ ਤੋੜਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਸੁਨੀਲ ਗਰੋਵਰ 'ਤੇ ਕਦੀ ਵੀ ਬੂਟ ਨਹੀਂ ਸੁੱਟਿਆ। ਅੰਗਰੇਜ਼ੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਇਹ ਕਿਹਾ ਗਿਆ ਕਿ ਕਪਿਲ ਸ਼ਰਮਾ ਨੇ ਸੁਨੀਲ ਗਰੋਵਰ 'ਤੇ ਆਸਟਰੇਲੀਆ ਤੋਂ ਵਾਪਸ ਆਉਂਦੇ ਸਮੇਂ ਬੂਟ ਸੁੱਟਿਆ ਸੀ। ਇਸ ਰਿਪੋਰਟ 'ਤੇ ਟਵੀਟ ਕਰਦੇ ਹੋਏ ਕਪਿਲ ਸ਼ਰਮਾ ਨੇ ਲਿਖਿਆ ਹੈ, ''ਰਿਪੋਰਟ 'ਚ ਬੂਟ ਸੁੱਟਣ ਵਾਲੀ ਗੱਲ ਗਲਤ ਹੈ।

ਮੈਂ ਅਚਾਨਕ ਆਪਣੇ ਕਿਸੇ ਵੀ ਦੋਸਤ 'ਤੇ ਬੂਟ ਨਹੀਂ ਸੁੱਟਿਆ ਹੈ।'' ਇਸ ਦੇ ਨਾਲ ਹੀ ਇਸੇ ਟਵੀਟ 'ਚ ਕਪਿਲ ਸ਼ਰਮਾ ਨੇ ਉਨ੍ਹਾਂ ਗੱਲਾਂ ਨੂੰ ਵੀ ਅਫਵਾਹ ਦੱਸਿਆ, ਜਿਨ੍ਹਾਂ 'ਚ ਇਹ ਦਾਅਵਾ ਕੀਤਾ ਗਿਆ ਸੀ ਕਿ ਕਪਿਲ ਸ਼ਰਮਾ ਦਾ ਸ਼ੋਅ ਉਨ੍ਹਾਂ ਦੇ ਦੋਸਤ ਅਤੇ ਸ਼ੋਅ ਦੇ ਕ੍ਰਿਏਟਿਵ ਡਾਇਰੈਕਟਰ ਰਾਜੀਵ ਢੀਂਗਰਾ ਦੀ ਵਜ੍ਹਾ ਤੋਂ ਬੰਦ ਹੋਇਆ ਹੈ। ਕਪਿਲ ਨੇ ਕਿਹਾ, ''ਰਾਜੀਵ ਨੇ ਕ੍ਰਿਏਟਿਵ ਡਾਇਰੈਕਟਰ ਦੇ ਤੌਰ 'ਤੇ ਸ਼ੋਅ ਨੂੰ ਕਦੀ ਜੁਆਇਨ ਨਹੀਂ ਕੀਤਾ, ਉਹ ਸਿਰਫ ਮੇਰੀ ਮਦਦ ਕਰ ਰਹੇ ਸਨ।'' 


ਸੁਨੀਲ ਗਰੋਵਰ ਨਾਲ ਹੋਏ ਵਿਵਾਦ 'ਤੇ ਕਪਿਲ ਸ਼ਰਮਾ  ਨੇ ਕਿਹਾ, ''ਸੁਨੀਲ ਗਰੋਵਰ ਦੇ ਨਾਲ ਜੋ ਵੀ ਹੋਇਆ ਉਹ ਕੋਈ ਲੜਾਈ ਨਹੀਂ ਸੀ, ਉਹ ਇਕ ਐਕਸੀਡੈਂਟ ਸੀ। ਅਸੀਂ ਦੋਵੇਂ ਲਗਾਤਾਰ 7 ਦਿਨ ਤੋਂ ਸ਼ੂਟ ਕਰ ਰਹੇ ਸਨ, ਜੋ ਕੁਝ ਵੀ ਉੱਥੇ ਹੋਇਆ ਉਸ 'ਚ ਮੇਰੀ ਹੀ ਗਲਤੀ ਹੈ, ਕਿਉਂਕਿ ਮੈਂ ਚੀਜ਼ਾਂ ਨੂੰ ਕਾਬੂ 'ਚ ਨਹੀਂ ਰੱਖ ਪਾਇਆ।''


Tags: Sunil GroverKapil sharmaTV CelebritySony Entertainment Television The Kapil Sharma Showਦਿ ਕਪਿਲ ਸ਼ਰਮਾ ਸ਼ੋਅਕਪਿਲ ਸ਼ਰਮਾ