FacebookTwitterg+Mail

ਸੁਨੀਲ ਗਰੋਵਰ ਦੇ ਸ਼ੋਅ ਦਾ ਹਿੱਸਾ ਬਣ ਸਕਦੇ ਹਨ ਕਪਿਲ ਦੇ ਇਹ ਕਰੀਬੀ ਦੋਸਤ!

sunil grover
16 September, 2017 01:43:09 PM

ਮੁੰਬਈ— ਕਾਮੇਡੀਅਨ ਸੁਨੀਲ ਗਰੋਵਰ ਇਕ ਵਾਰ ਫਿਰ ਤੋਂ ਸੁਰਖੀਆਂ ਦਾ ਹਿੱਸਾ ਬਣ ਚੁੱਕੇ ਹਨ। ਇਸ ਵਾਰ ਉਹ ਕਪਿਲ ਸ਼ਰਮਾ ਕਰਕੇ ਨਹੀਂ ਬਲਕਿ ਆਪਣੇ ਖੁਦ ਦੇ ਕਰਕੇ ਹੀ ਚਰਚਾ 'ਚ ਹਨ। ਹਾਲ ਹੀ 'ਚ ਆਈ ਖਬਰ ਮੁਤਾਬਕ ਜਲਦ ਹੀ ਸੋਨੀ ਚੈਨਲ ਕ੍ਰਿਸ਼ਣਾ-ਸੁਦੇਸ਼ ਦੇ ਸ਼ੋਅ 'ਦਿ ਡਰਾਮਾ ਕੰਪਨੀ' ਨੂੰ ਬੰਦ ਕਰਨ ਵਾਲੇ ਹਨ ਅਤੇ ਇਸਦੀ ਜਗ੍ਹਾ ਸੁਨੀਲ ਗਰੋਵਰ ਦੇ ਸ਼ੋਅ ਨੂੰ ਮਿਲੇਗੀ। ਸੂਤਰਾਂ ਮੁਤਾਬਕ ਸੁਨੀਲ ਦੇ ਨਵੇਂ ਸ਼ੋਅ 'ਚ ਕੀਕੂ ਸ਼ਾਰਦਾ, ਅਲੀ ਅਸਗਰ, ਸੁਗੰਧਾ ਮਿਸ਼ਰਾ ਅਤੇ 'ਦਿ ਡਰਾਮਾ ਕੰਪਨੀ' ਦੇ ਕਈ ਦੂਜੇ ਕਲਾਕਾਰ ਨਜ਼ਰ ਆ ਸਕਦੇ ਹਨ।
ਰਿਪੋਰਟ ਮੁਤਾਬਕ ਇਕ ਸੂਤਰ ਨੇ ਦੱਸਿਆ ਕਿ ਇਸ ਸ਼ੋਅ ਲਈ ਕੀਕੂ ਸ਼ਾਰਦਾ ਅਤੇ ਸੁਨੀਲ ਗਰੋਵਰ ਨੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸੁਨੀਲ ਦੇ ਇਕ ਕਰੀਬੀ ਨੇ ਦੱਸਿਆ ਕਿ ਕਪਿਲ ਦੇ ਦੋਸਤ ਜੋ ਉਨ੍ਹਾਂ ਨਾਲ ਸ਼ੋਅ 'ਚ ਕੰਮ ਕਰ ਚੁੱਕੇ ਹਨ ਅਤੇ ਉਸਦੇ ਸ਼ੁੱਭਚਿੰਤਕ ਵੀ ਹਨ। ਉਹ ਕਪਿਲ ਨਾਲ ਕੰਮ ਨਹੀਂ ਕਰਨਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਸ਼ੋਅ 'ਚ ਕ੍ਰਿਏਟਿਵ ਕੰਟਰੋਲ ਰਾਜੀਵ ਡੀਂਗਰਾ ਹਨ। ਇਹ ਸਭ ਕਲਾਕਾਰ ਅਜਿਹਾ ਕੋਈ ਸ਼ੋਅ ਨਹੀਂ ਕਰਨਾ ਚਾਹੁੰਦੇ ਹਨ ਜਿਸ 'ਚ ਰਾਜੀਵ ਦੀ ਕ੍ਰਿਏਟਿਵ ਟੀਮ ਜੁੜੀ ਹੋਵੇ। ਇਸ ਵਜ੍ਹਾ ਕਰਕੇ ਉਨ੍ਹਾਂ ਸਭ ਨੇ ਤਹਿ ਕੀਤਾ ਹੈ ਕਿ ਇਹ ਸਭ ਕਿਸੇ ਹੋਰ ਸ਼ੋਅ 'ਚ ਕੰਮ ਕਰਨਗੇ। ਹਾਲਾਕਿ ਜੇਕਰ ਇਸ ਸ਼ੋਅ ਦੀ ਗੱਲ ਕਰੀਏ ਤਾਂ ਇਹ ਅਗਲੇ ਮਹੀਨੇ ਸ਼ੁਰੂ ਹੋਵੇਗਾ ਅਤੇ 'ਦਿ ਡਰਾਮਾ ਕੰਪਨੀ' ਇਸ ਮਹੀਨੇ ਦੇ ਅੰਤ ਤੱਕ ਬੰਦ ਹੋ ਜਾਵੇਗਾ। 'ਦਿ ਡਰਾਮਾ ਕੰਪਨੀ' ਦੀ ਜਗ੍ਹਾ ਸੋਨੀ ਦਾ ਨਵਾਂ ਸ਼ੋਅ 'ਸੁਪਰ ਡਾਂਸਰਸ' ਲਵੇਗਾ।


Tags: Sunil Grover Kapil Sharma Kiku Sharda Ali Asgar Krishna Abhishek Comedian