FacebookTwitterg+Mail

ਕਾਮੇਡੀ ਤੋਂ ਬਾਅਦ ਇਹ ਨਵਾਂ ਕਾਰਨਾਮਾ ਕਰਨ ਲਈ ਤਿਆਰ 'ਗੁੱਥੀ' (ਵੀਡੀਓ)

sunil grover
25 September, 2017 12:58:34 PM

ਮੁੰਬਈ(ਬਿਊਰੋ)— 'ਦਿ ਕਪਿਲ ਸ਼ਰਮਾ ਸ਼ੋਅ' 'ਚ ਕਿਨਾਰਾ ਕਰਨ ਤੋਂ ਬਾਅਦ ਸੁਨੀਲ ਗਰੋਵਰ (ਗੁੱਥੀ) ਦੀ ਫੈਨ ਫਾਲੋਇੰਗ 'ਚ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਅਜਿਹੇ 'ਚ ਸੁਨੀਲ ਆਪਣੇ ਫੈਨਜ਼ ਨੂੰ ਖੁਸ਼ ਰੱਖਣ ਦਾ ਕੋਈ ਮੌਕਾ ਨਹੀਂ ਗਵਾਉਣਾ ਚਾਹੁੰਦੇ ਹਨ। ਹਾਲ ਹੀ 'ਚ ਸੁਨੀਲ ਗਰੋਵਰ ਰਿਐਲਿਟੀ ਸ਼ੋਅ 'ਡਾਂਸ ਪਲੱਸ 3' ਦੇ ਫਿਨਾਲੇ 'ਚ ਕਾਮੇਡੀ ਕਰਦੇ ਦਿਖਾਈ ਦਿੱਤੇ ਹਨ। ਇਸ ਤੋਂ ਇਲਾਵਾ ਕਪਿਲ ਸ਼ਰਮਾ ਦੇ ਸ਼ੋਅ ਨੂੰ ਅਲਵਿਦਾ ਕਹਿਣ ਤੋਂ ਬਾਅਦ ਸੁਨੀਲ ਗਰੋਵਰ ਦੀ ਡਿਮਾਂਡ ਕਾਫੀ ਵੱਧ ਗਈ ਹੈ। ਦੇਸ਼ ਵਿਦੇਸ਼ਾਂ 'ਚ ਸੁਨੀਲ ਕਈ ਸਟੇਜ਼ ਪਰਫਾਰਮੇਂਸ ਕਰਦੇ ਰਹਿੰਦੇ ਹਨ।


ਦੱਸਣਯੋਗ ਹੈ ਕਿ ਸੁਨੀਲ ਜਲਦ ਹੀ ਇਕ ਮਿਊਜ਼ਿਕ ਵੀਡੀਓ 'ਚ ਨਜ਼ਰ ਆਉਣ ਵਾਲੇ ਹਨ। ਇਸ ਵੀਡੀਓ 'ਚ ਸੁਨੀਲ ਸ਼ਰਾਬੀ ਬਿੱਲੇ ਦੇ ਰੂਪ 'ਚ ਦਿਖਾਈ ਦੇਣਗੇ। ਹਾਲ ਹੀ 'ਚ ਸੁਨੀਲ ਨੇ ਇਸਦਾ ਇਕ ਪ੍ਰੋਮੋ ਵੀਡੀਓ ਟਵਿਟਰ 'ਤੇ ਸ਼ੇਅਰ ਕੀਤਾ ਹੈ ਜਿਸਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ 'ਚ ਸੁਨੀਲ ਇਕ ਸ਼ਰਾਰੀ ਦੀ ਭੂਮਿਕਾ 'ਚ ਕਾਫੀ ਫਨੀ ਲੱਗ ਰਹੇ ਹਨ। ਵੀਡੀਓ ਪੋਸਟ ਕਰਦੇ ਹੋਏ ਸੁਨੀਲ ਨੇ ਇਹ ਜਾਣਕਾਰੀ ਦਿੱਤੀ ਕਿ ਇਹ ਵੀਡੀਓ 26 ਸਤੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਇਹ ਵੀਡੀਓ ਦੇਖਣ ਤੋਂ ਬਾਅਦ ਫੈਨਜ਼ ਨੂੰ ਗੁੱਥੀ ਦੇ ਇਸ ਮਿਊਜ਼ਿਕ ਵੀਡੀਓ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ।


Tags: Sunil Grover Kapil Sharma Billa Sharabi music video Twitter Comedian