FacebookTwitterg+Mail

ਵੀਡੀਓ 'ਚ ਦੇਖੋ ਕਿਵੇਂ 'ਬਿੱਲਾ ਸ਼ਰਾਬੀ' ਗੀਤ ਨਾਲ ਸੁਨੀਲ ਨੇ ਟਵਿਟਰ 'ਤੇ ਕਪਿਲ 'ਤੇ ਕੱਸਿਆ ਨਿਸ਼ਾਨਾ

sunil grover
27 September, 2017 12:41:34 PM

ਨਵੀਂ ਦਿੱਲੀ— ਮਈ 'ਚ ਪਲੇਨ 'ਚ ਹੋਈ ਲੜਾਈ ਤੋਂ ਬਾਅਦ ਕਾਮੇਡੀਅਨ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ, ਦੋਵੇਂ ਆਪਣੇ-ਆਪਣੇ ਰਾਹ 'ਤੇ ਨਿਕਲ ਚੁੱਕੇ ਹਨ, ਜਿੱਥੇ ਕਪਿਲ ਆਪਣਾ ਸ਼ੋਅ ਬੰਦ ਕਰ ਕੇ ਆਪਣੀ ਸਿਹਤ ਸੁਧਾਰਨ 'ਚ ਲੱਗੇ ਹੋਏ ਹਨ ਤਾਂ ਉੱਥੇ ਸੁਨੀਲ ਗਰੋਵਰ ਅੱਜ-ਕੱਲ ਕਈ ਸਟੇਜ ਸ਼ੋਅ, ਟੀ. ਵੀ. ਐਡਵਰਟਾਈਜ਼ਮੈਂਟ, ਲਾਈਵ ਸ਼ੋਅ ਅਤੇ ਕਾਫੀ ਕੁਝ ਨਵਾਂ ਕਰਨ 'ਚ ਰੁੱਝੇ ਹੋਏ ਹਨ। ਇਸੇ ਕੁਝ ਨਵਾਂ ਕਰਨ ਵਿਚਕਾਰ ਸੁਨੀਲ ਨੇ ਆਪਣਾ ਇਕ ਹੋਰ ਗੀਤ ਰਿਲੀਜ਼ ਕੀਤਾ ਹੈ, ਜਿਸ 'ਚ ਉਹ ਸ਼ਰਾਬ ਦੇ ਨਸ਼ੇ 'ਚ ਟਲੀ ਇੱਧਰ-ਓਧਰ ਭਟਕਦੇ ਨਜ਼ਰ ਆ ਰਹੇ ਹਨ।

ਗੀਤ ਦੇ ਸ਼ੁਰੂ ਅਤੇ ਆਖਿਰ 'ਚ ਭਲੇ ਹੀ ਕਿਹਾ ਗਿਆ ਹੋਵੇ ਕਿ 'ਸ਼ਰਾਬ ਪੀਣੀ ਬੁਰੀ ਗੱਲ ਹੈ'' ਪਰ ਪੂਰੇ ਗੀਤ 'ਚ ਸੁਨੀਲ ਸ਼ਰਾਬ ਦੇ ਨਸ਼ੇ 'ਚ ਨੱਚਦੇ, ਉਨ੍ਹਾਂ ਦੇ ਹਰ ਨੁਕਸਾਨ ਤੋਂ ਬਾਅਦ ਵੀ ਦਾਰੂ ਪੀਣ ਲਈ ਕਹਿੰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਇਸ ਗੀਤ ਨਾਲ ਕਪਿਲ ਸ਼ਰਮਾ ਜਾਂ ਉਨ੍ਹਾਂ ਦੇ ਸ਼ੋਅ ਦੇ ਕਿਸੇ ਕਿਰਦਾਰ ਦਾ ਕੋਈ ਸੰਬੰਧ ਨਹੀਂ ਹੈ ਪਰ ਫਿਰ ਵੀ ਟਵਿਟਰ ਨੇ ਸੁਨੀਲ ਦੇ ਇਸ ਗੀਤ 'ਚ ਕਪਿਲ ਲਈ ਲੁਕਿਆ ਹੋਇਆ ਸੰਦੇਸ਼ ਲੱਭ ਲਿਆ ਹੈ। ਅਸਲ 'ਚ ਟਵਿਟਰ 'ਤੇ ਕਈ ਲੋਕਾਂ ਨੇ ਸੁਨੀਲ ਦੇ ਇਸ ਗੀਤ ਨੂੰ ਕਪਿਲ ਲਈ ਮੈਸੇਜ ਦੱਸਿਆ ਹੈ। 


ਦੱਸਣਯੋਗ ਹੈ ਕਿ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਵਿਚਕਾਰ ਪਲੇਨ 'ਚ ਜੋ ਲੜਾਈ ਹੋਈ ਸੀ। ਉਸ ਦੇ ਪਿੱਛੇ ਸ਼ਰਾਬ ਹੀ ਅਸਲੀ ਵਜ੍ਹਾ ਸੀ। ਜਾਣਕਾਰੀ ਮੁਤਾਬਕ ਕਪਿਲ ਨੇ ਸ਼ਰਾਬ ਦੇ ਨਸ਼ੇ 'ਚ ਹੀ ਸੁਨੀਲ ਗਰੋਵਰ ਨਾਲ ਲੜਾਈ ਕੀਤੀ ਸੀ ਅਤੇ ਇਸੇ ਲੜਾਈ ਤੋਂ ਬਾਅਦ ਸੁਨੀਲ ਗਰੋਵਰ, ਅਲੀ ਅਸਗਰ ਅਤੇ ਸੁਗੰਧਾ ਮਿਸ਼ਰਾ ਨੇ ਕਪਿਲ ਦੇ ਸ਼ੋਅ ਤੋਂ ਆਪਣਾ ਰਿਸ਼ਤਾ ਤੋੜ ਲਿਆ ਸੀ। ਕਪਿਲ ਨੇ ਆਪਣੀ ਬੀਮਾਰੀ ਅਤੇ ਸ਼ਰਾਬ ਦੀ ਆਦਤ ਲਈ ਇਲਾਜ ਵੀ ਕਰਵਾਇਆ ਹੈ। ਟਵਿਟਰ 'ਤੇ ਕਈ ਲੋਕਾਂ ਨੇ ਸੁਨੀਲ ਦੇ ਇਸ ਗੀਤ 'ਤੇ ਕਪਿਲ ਲਈ ਕੁਮੈਂਟ ਕੀਤਾ ਹੈ। 


ਜ਼ਿਕਰਯੋਗ ਹੈ ਕਿ ਸਵਾ ਤਿੰਨ ਮਿੰਟ ਦੇ ਇਸ ਵੀਡੀਓ 'ਚ ਸੁਨੀਲ ਗਰੋਵਰ ਬਿੱਲਾ ਸ਼ਰਾਬੀ ਬਣੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਹੱਦ ਤੱਕ ਸ਼ਰਾਬ ਪੀ ਰੱਖੀ ਹੈ ਕਿ ਉਨ੍ਹਾਂ ਨੇ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਹੈ। ਵੀਡੀਓ 'ਚ ਉਹ ਪੁਲਸ ਦੇ ਡੰਡੇ ਦੇ ਨਾਲ ਮਾਂ ਅਤੇ ਪਤਨੀ ਦੀਆਂ ਗਾਲਾਂ ਖਾਂਦੇ ਦਿਖ ਰਹੇ ਹਨ। ਇਸ ਗੀਤ 'ਚ ਆਵਾਜ਼ ਸੁਨੀਲ ਗਰੋਵਰ ਦੀ ਹੈ ਜਦਕਿ ਮਿਊਜ਼ਿਕ ਅਮਿਤ ਤ੍ਰਿਵੇਦੀ ਨੇ ਦਿੱਤਾ ਹੈ।

ਇਸ ਗੀਤ ਨੂੰ ਸੁਨੀਲ ਗਰੋਵਰ ਨੇ ਸਿਰਫ ਗਾਇਆ ਹੈ ਬਲਕਿ ਇਸ 'ਚ ਐਕਟਿੰਗ ਕਰਦੇ ਵੀ ਦਿਖ ਰਹੇ ਹਨ। ਇਸ ਤੋਂ ਪਹਿਲਾਂ ਸੁਨੀਲ ਇਸ ਤੋਂ ਪਹਿਲਾਂ ਕਪਿਲ ਸ਼ਰਮਾ ਸ਼ੋਅ 'ਚ ਨਜ਼ਰ ਆਉਣ ਵਾਲੇ ਆਪਣੇ ਕਿਰਦਾਰ 'ਰਿੰਕੂ ਭਾਭੀ' ਦੇ ਤੌਰ 'ਤੇ ਵੀ ਇਕ ਗੀਤ ਗਾ ਚੁੱਕੇ ਹਨ। 'ਮੇਰੇ ਹਸਬੈਂਡ ਮੁਝੇ ਪਿਆਰ ਨਹੀਂ ਕਰਤੇ...' ਬੋਲ ਵਾਲਾ ਗੀਤ ਵੀ ਕਾਫੀ ਹਿੱਟ ਹੋਇਆ ਸੀ।

 

 


Tags: Kapil Sharma The kapil sharma show Music video Twitter Sunil grover Billa sharabi Tv celebrity ਸੁਨੀਲ ਗਰੋਵਰ