FacebookTwitterg+Mail

ਸੁਨੀਲ ਗਰੋਵਰ ਦੇ ਹੱਥ ਲੱਗੀ ਵਿਸ਼ਾਲ ਭਾਰਦਵਾਜ ਦੀ ਇਹ ਫਿਲਮ

sunil grover
17 April, 2018 07:25:07 PM

ਮੁੰਬਈ (ਬਿਊਰੋ)— ਕਾਮੇਡੀਅਨ ਤੇ ਅਭਿਨੇਤਾ ਸੁਨੀਲ ਗਰੋਵਰ ਕਾਫੀ ਲੰਬੇ ਸਮੇਂ ਤੋਂ ਇੰਡਸਟਰੀ 'ਚ ਕੰਮ ਕਰ ਰਹੇ ਹਨ। ਉਨ੍ਹਾਂ ਦੀ ਪ੍ਰਸਿੱਧੀ 'ਚ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਦਾ ਬਹੁਤ ਵੱਡਾ ਯੋਗਦਾਨ ਹੈ। ਇਨ੍ਹੀਂ ਦਿਨੀਂ ਸੁਨੀਲ ਆਪਣੇ ਨਵੇਂ ਸ਼ੋਅ 'ਧਨ ਧਨਾ ਧਨ' ਦੇ ਚਲਦਿਆਂ ਖੂਬ ਸੁਰਖੀਆਂ 'ਚ ਹਨ। ਇਸ ਸ਼ੋਅ ਦੇ ਨਾਲ-ਨਾਲ ਹੁਣ ਸੁਨੀਲ ਗਰੋਵਰ ਜਲਦ ਹੀ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਨਾਲ ਕੰਮ ਕਰਨ ਦੀ ਤਿਆਰੀ 'ਚ ਹਨ। ਸੂਤਰਾਂ ਮੁਤਾਬਕ ਵਿਸ਼ਾਲ ਭਾਰਦਵਾਜ ਨੇ ਸੁਨੀਲ ਨੂੰ ਆਪਣੀ ਨਵੀਂ ਫਿਲਮ 'ਛੁਰੀਆਂ' ਲਈ ਸਾਈਨ ਕੀਤਾ ਹੈ। ਫਿਲਮ 'ਛੁਰੀਆਂ' 'ਚ ਸਾਨਿਆ ਮਲਹੋਤਰਾ, ਵਿਜੈ ਰਾਜ ਅਤੇ ਰਾਧਿਕਾ ਮਦਨ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ।
ਜਾਣਕਾਰੀ ਮੁਤਾਬਕ ਮੀਡੀਆ ਨਾਲ ਗੱਲਬਾਤ ਦੌਰਾਨ ਵਿਸ਼ਾਲ ਭਾਰਦਵਾਜ ਨੇ ਦੱਸਿਆ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੀ ਫਿਲਮ 'ਚ ਵਿਜੈ ਰਾਜ ਅਤੇ ਸੁਨੀਲ ਗਰੋਵਰ ਵਰਗੇ ਕਲਾਕਾਰਾਂ ਦੀ ਐਂਟਰੀ ਹੋਈ ਹੈ। ਫਿਲਮ 'ਛੁਰੀਆਂ' 'ਚ ਸੁਨੀਲ ਦਾ ਕਿਰਦਾਰ ਅਹਿਮ ਹੈ। ਹਾਲਾਂਕਿ ਮੈਨੂੰ ਇਹ ਗੱਲ ਜਾਣ ਕੇ ਕਾਫੀ ਹੈਰਾਨੀ ਹੋਈ ਕਿ ਸੁਨੀਲ ਗਰੋਵਰ ਇੰਨੇ ਵੱਡੇ ਸਟਾਰ ਹਨ। ਉਹ ਦਿੱਲ ਤੋਂ ਬਹੁਤ ਚੰਗੇ ਸਨ। ਮੈਂ ਇਹ ਦੇਖਿਆ ਹੈ ਕਿ ਹਰ ਕੋਈ ਉਨ੍ਹਾਂ ਨਾਲ ਕੰਮ ਕਰਨ ਲਈ ਉਤਸ਼ਾਹਿਤ ਰਹਿੰਦਾ ਹੈ ਅਤੇ ਹੁਣ ਮੈਂ ਉਨ੍ਹਾਂ ਨਾਲ ਸ਼ੂਟ ਕਰਨ ਲਈ ਕਾਫੀ ਉਤਸ਼ਾਹਿਤ ਹਾਂ।


Tags: Sunil Grover Vishal Bhardwaj Chhuriyaan Sanya Malhotra Vijay Raaz Bollywood Actor

Edited By

Kapil Kumar

Kapil Kumar is News Editor at Jagbani.