ਮੁੰਬਈ (ਬਿਊਰੋ)— ਜਲਦ ਹੀ ਸਲਮਾਨ ਖਾਨ ਦੇ ਸ਼ੋਅ 'ਦੱਸ ਕਾ ਦਮ' ਦਾ ਫਿਨਾਲੇ ਐਪੀਸੋਡ ਆਨ ਏਅਰ ਹੋਣ ਜਾ ਰਿਹਾ ਹੈ। ਇਸ ਖਾਸ ਐਪੀਸੋਡ ਦੇ ਸ਼ੂਟ ਲਈ ਸ਼ਾਹਰੁਖ ਖਾਨ 'ਦੱਸ ਕਾ ਦਮ' ਦੇ ਸੈੱਟ 'ਤੇ ਪਹੁੰਚੇ। ਇਸ ਦੌਰਾਨ ਕਾਮੇਡੀਅਨ ਸੁਨੀਲ ਗਰੋਵਰ ਦਾ ਜਨਮਦਿਨ ਸੀ। ਸੁਨੀਲ ਗਰੋਵਰ ਨੇ ਆਪਣਾ ਜਨਮਦਿਨ ਸਲਮਾਨ ਅਤੇ ਸ਼ਾਹਰੁਖ ਨਾਲ ਸੈਲੀਬਰੇਟ ਕੀਤਾ।
ਇਹ ਸਮਾਂ ਸੁਨੀਲ ਗਰੋਵਰ ਲਈ ਸੱਚੀ ਯਾਦਗਾਰ ਸਾਹਿਬ ਹੋਇਆ। ਇਸ ਮੌਕੇ 'ਤੇ ਉਹ ਬੇਹੱਦ ਖੁਸ਼ ਨਜ਼ਰ ਆਏ। ਇਸ ਦੌਰਾਨ ਸ਼ਾਹਰੁਖ ਖਾਨ ਨੇ ਸੁਨੀਲ ਗਰੋਵਰ ਨੂੰ ਕੇਕ ਖਵਾਇਆ।
ਦੋਵੇਂ ਮਸ਼ਹੂਰ ਅਭਿਨੇਤਾਵਾਂ ਨਾਲ ਆਪਣਾ ਬਰਥਡੇ ਸੈਲੀਬ੍ਰੇਟ ਕਰਕੇ ਸੁਨੀਲ ਗਰੋਵਰ ਦੀ ਖੁਸ਼ੀ ਦੇਖਣ ਵਾਲੀ ਸੀ। ਸ਼ਾਹਰੁਖ ਸਪੈਸ਼ਲ ਐਪੀਸੋਡ 'ਚ ਸੁਨੀਲ ਗਰੋਵਰ ਅਮਿਤਾਭ ਬੱਚਨ ਦੇ ਲੁੱਕ 'ਚ ਦਰਸ਼ਕਾਂ ਨੂੰ ਲੋਟਪੋਟ ਕਰਦੇ ਦਿਖਾਈ ਦੇਣਗੇ।
ਦੱਸ ਦੇਈਏ ਕਿ 'ਦੱਸ ਕਾ ਦਮ' ਦੇ ਇਸ ਸਪੈਸ਼ਲ ਐਪੀਸੋਡ 'ਚ ਰਾਣੀ ਮੁਖਰਜ਼ੀ ਵੀ ਖਾਨ ਜੋੜੀ ਨਾਲ ਨਜ਼ਰ ਆਵੇਗੀ।