FacebookTwitterg+Mail

ਕੀ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਫਿਰ ਬਣਨਗੇ ਆੜੀ?

sunil grover and kapil sharma
18 January, 2019 09:29:18 AM

ਮੁੰਬਈ (ਬਿਊਰੋ) — ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਤੇ ਕਪਿਲ ਸ਼ਰਮਾ ਬੀਤੇ ਕੁਝ ਦਿਨਾਂ ਤੋਂ ਸੁਰਖੀਆਂ 'ਚ ਬਣੇ ਹੋਏ ਹਨ। ਹਾਲੀਆ ਰਿਪੋਰਟਾਂ ਦੀ ਮੰਨੀਏ ਤਾਂ ਸੁਨੀਲ ਗਰੋਵਰ ਇਕ ਵਾਰ ਫਿਰ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ ਬਣ ਸਕਦੇ ਹਨ। ਖਬਰਾਂ ਹਨ ਕਿ ਸਲਮਾਨ ਖਾਨ ਤੇ ਕੈਟਰੀਨਾ ਕੈਫ ਸਟਾਰਰ ਫਿਲਮ 'ਭਾਰਤ' ਦੀ ਸ਼ੂਟਿੰਗ ਪੂਰੀ ਕਰਨ ਬਾਅਦ ਉਹ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ ਬਣ ਸਕਦੇ ਹਨ। ਦੱਸ ਦੇਈਏ ਕਿ ਸੁਨੀਲ ਗਰੋਵਰ ਸਟਾਰ ਪਲੱਸ ਦੇ ਕਾਮੇਡੀ ਸ਼ੋਅ 'ਕਾਨਪੁਰ ਵਾਲੇ ਖੁਰਾਨਾਜ਼' ਵਾਸਤੇ ਸਿਰਫ 16 ਕਿਸ਼ਤਾਂ ਲਈ ਹੀ ਹਿੱਸਾ ਬਣੇ ਸਨ। ਸ਼ੋਅ ਦੀ ਸ਼ੂਟਿੰਗ ਖਤਮ ਹੋਣ ਬਾਅਦ ਉਨ੍ਹਾਂ ਦੁਬਾਰਾ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

ਕਰੀਬੀ ਸੂਤਰਾਂ ਮੁਤਾਬਕ ਅਜਿਹਾ ਕੁਝ ਨਹੀਂ ਹੋਵੇਗਾ। 'ਕਾਨਪੁਰ ਵਾਲੇ ਖੁਰਾਨਾਜ਼' ਦੀ ਪ੍ਰੋਡਿਊਸਰ ਪ੍ਰੀਤੀ ਸਿਮੋਸ ਨੇ ਇਕ ਇੰਟਰਵਿਊ 'ਚ ਇਸ ਖਬਰ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਸੁਨੀਲ ਕੋਲ ਸਮਾਂ ਹੋਇਆ ਤਾਂ ਉਹ ਸ਼ੋਅ ਦੀ ਸ਼ੂਟਿੰਗ ਹੀ ਦੁਬਾਰਾ ਸ਼ੁਰੂ ਕਰੇਗਾ। ਦੱਸ ਦੇਈਏ ਕਿ ਹਾਲ ਹੀ 'ਚ ਸ਼ੁਰੂ ਹੋਇਆ ਕਾਮੇਡੀ ਸ਼ੋਅ 8ਵੇਂ ਹਫਤੇ 'ਚ ਹੀ ਆਫਏਅਰ ਹੋ ਜਾਵੇਗਾ ਕਿਉਂਕਿ ਸੁਨੀਲ ਗਰੋਵਰ ਆਪਣੀ ਆਉਣ ਵਾਲੀ ਫਿਲਮ 'ਭਾਰਤ' ਦੀ ਸ਼ੂਟਿੰਗ 'ਚ ਮਸਰੂਫ ਰਹਿਣ ਵਾਲੇ ਹਨ।


Tags: Sunil Grover Kapil Sharma The Kapil Sharma Show Salman Khan Kanpur Wale Khuranas

Edited By

Sunita

Sunita is News Editor at Jagbani.