FacebookTwitterg+Mail

'ਭਾਰਤ' ਦੇ ਸੈੱਟ 'ਤੇ ਕੈਟਰੀਨਾ ਨੇ ਮਾਰਿਆ ਸੁਨੀਲ ਗਰੋਵਰ ਨੂੰ ਜ਼ੋਰਦਾਰ ਥੱਪੜ

sunil grover got slapped by katrina kaif on bharat sets
02 June, 2019 10:17:30 AM

ਮੁੰਬਈ (ਬਿਊਰੋ) — ਕਾਮੇਡੀਅਨ ਸੁਨੀਲ ਗਰੋਵਰ ਫਿਲਮ 'ਭਾਰਤ' ਦੇ ਜਰੀਏ ਪਹਿਲੀ ਵਾਰ ਸਲਮਾਨ ਖਾਨ ਤੇ ਕੈਟਰੀਨਾ ਕੈਫ ਨਾਲ ਕੰਮ ਕਰ ਰਿਹਾ ਹੈ। ਸਲਮਾਨ ਖਾਨ ਤੇ ਕੈਟਰੀਨਾ ਤਾਂ ਆਪਣੀ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੇ ਹਨ ਪਰ ਸੁਨੀਲ ਗਰੋਵਰ ਉਨ੍ਹਾਂ ਨਾਲ ਨਜ਼ਰ ਨਹੀਂ ਆ ਰਹੇ ਹਨ। ਹਾਲ ਹੀ 'ਚ ਸੁਨੀਲ ਗਰੋਵਰ ਨੇ ਇਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਫਿਲਮ ਦੀ ਸ਼ੂਟਿੰਗ ਦੌਰਾਨ ਕੈਟਰੀਨਾ ਨੇ ਮੈਨੂੰ ਜ਼ੋਰਦਾਰ ਥੱਪੜ ਮਾਰਿਆ ਦਿੱਤਾ ਸੀ। ਸੁਨੀਲ ਗਰੋਵਰ ਨੇ ਦੱਸਿਆ ਕਿ ਮੈਂ ਸਲਮਾਨ ਖਾਨ ਤੇ ਕੈਟਰੀਨਾ ਨਾਲ ਕੰਮ ਕਰਕੇ ਕਾਫੀ ਇੰਜੁਆਏ ਕੀਤਾ। ਇਸ ਦੌਰਾਨ ਸੁਨੀਲ ਨੇ ਉਸ ਕਿੱਸੇ ਨੂੰ ਵੀ ਦੱਸਿਆ, ਜਦੋਂ ਕੈਟਰੀਨਾ ਨੇ ਉਸ ਨੂੰ ਥੱਪੜ ਮਾਰਿਆ ਸੀ। ਸੁਨੀਲ ਨੇ ਦੱਸਿਆ ਕਿ ਫਿਲਮ ਦੇ ਇਕ ਸੀਨ 'ਚ ਮੇਰੇ ਕਰੈਕਟਰ ਵਿਲਾਇਤੀ ਨੂੰ ਕੈਟਰੀਨਾ ਥੱਪੜ ਮਾਰਦੀ ਹੈ। ਇੰਟਰਵਿਊ ਦੌਰਾਨ ਸੁਨੀਲ ਨੇ ਦੱਸਿਆ, ''ਮੇਰੇ ਕਰੈਕਟਰ ਦਾ ਨਾਂ ਵਿਲਾਇਤੀ ਹੈ। ਮੈਂ ਉਂਗਲੀ ਮਾਰ ਕੇ ਚੈੱਕ ਕਰਦਾ ਹਾਂ ਮੈਡਮ ਸਰ ਹੈ ਕਯਾ...ਇਸ ਸੀਨ ਨੂੰ ਸ਼ੂਟ ਕਰਦੇ ਹੋਏ ਮੇਰਾ ਹਾਸਾ ਨਹੀਂ ਰੁੱਕ ਰਿਹਾ ਸੀ। ਪਹਿਲੀ ਵਾਰ ਉਨ੍ਹਾਂ ਨੇ (ਕੈਟਰੀਨਾ) ਨੇ ਇੰਨੀ ਜ਼ੋਰਦਾਰ ਥੱਪੜ ਮਾਰਿਆ ਕਿ ਆਵਾਜ਼ ਗੂੰਜਣ ਲੱਗੀ ਅਤੇ ਸਲਮਾਨ ਵੀ ਹੱਸਣ ਲੱਗ ਗਏ। ਇਹ ਸੀਨ ਬਹੁਤ ਮੁਸ਼ਕਿਲ ਨਾਲ ਸ਼ੂਟ ਹੋਇਆ।''


ਹਾਲ ਹੀ 'ਚ ਕੈਟਰੀਨਾ ਕੈਫ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ, ''ਭਾਰਤ 'ਚ ਮੇਰੇ ਕਿਰਦਾਰ ਕੁਮੁਦ ਦਾ ਹਰ ਪਹਿਲੂ ਅਜਿਹਾ ਹੈ, ਜੋ ਪਹਿਲਾਂ ਮੇਰੇ 'ਤੇ ਕਦੇ ਨਹੀਂ ਦੇਖਿਆ। ਮੈਂ ਇਸ ਗੱਲ ਤੋਂ ਖੁਸ਼ ਹਾਂ ਕਿ ਅੱਜ ਵੀ ਆਪਣੇ ਕਰੀਅਰ 'ਚ ਮੈਂ ਕੁਝ ਨਵਾਂ ਕਰਨ ਦਾ ਦਮ ਰੱਖਦੀ ਹਾਂ। ਲੋਕ ਆਖਦੇ ਹਨ ਕਿ ਮੈਂ ਆਪਣੇ ਕਰੀਅਰ 'ਚ ਕੁਝ ਵੀ ਖਾਸ ਨਵੀਂ ਕੀਤਾ ਹੈ ਇਸ ਲਈ ਮੈਂ ਇਸ ਕਿਰਦਾਰ ਲਈ ਹਾਮੀ ਭਰੀ''।


ਦੱਸਣਯੋਗ ਹੈ ਕਿ ਅਲੀ ਅੱਬਾਸ ਜਫਰ ਦੇ ਡਾਇਰੈਕਸ਼ਨ 'ਚ ਬਣੀ ਫਿਲਮ 'ਭਾਰਤ' 'ਚ ਸਲਮਾਨ ਖਾਨ ਤੇ ਕੈਟਰੀਨਾ ਕੈਫ ਤੋਂ ਇਲਾਵਾ ਤੱਬੂ, ਦਿਸ਼ਾ ਪਾਟਨੀ, ਜੈਕੀ ਸ਼ਰਾਫ, ਸੁਨੀਲ ਗਰੋਵਰ ਤੇ ਨੋਰਾ ਫਤੇਹੀ ਮੁੱਖ ਭੂਮਿਕਾ 'ਚ ਹਨ। ਇਹ ਫਿਲਮ ਈਦ ਦੇ ਖਾਸ ਮੌਕੇ 'ਤੇ 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। 


Tags: Sunil GroverSlappedKatrina KaifBharatSalman KhanAli Abbas Zafar

Edited By

Sunita

Sunita is News Editor at Jagbani.