FacebookTwitterg+Mail

ਸੁਨੀਲ ਗੋਰਵਰ ਤੇ ਸ਼ਿਲਪਾ ਸ਼ਿੰਦੇ ਦੀ ਜੁਗਲਬੰਦੀ ਹੋਈ ਹਿੱਟ, ਦੇਖੋ ਵੀਡੀਓਜ਼

sunil grover shilpa shinde dhan dhana dhan
14 April, 2018 12:52:57 PM

ਨਵੀਂ ਦਿੱਲੀ(ਬਿਊਰੋ)— ਕਪਿਲ ਸ਼ਰਮਾ ਆਪਣੇ ਨਵੇਂ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ' ਨਾਲ ਹੁਣ ਤੱਕ ਬੇਸ਼ੱਕ ਕੋਈ ਰੰਗ ਨਾ ਦਿਖਾ ਸਕਿਆ ਪਰ ਉਸ ਦੀ ਟੀਮ ਮੈਂਬਰ ਰਹੇ ਸੁਨੀਲ ਗਰੋਵਰ ਪ੍ਰੋਫੈਸਰ ਐੱਲ. ਬੀ. ਡਬਲ. ਯੂ. ਦੇ ਅੰਦਾਜ਼ 'ਚ ਹਿੱਟ ਹੋ ਗਿਆ ਹੈ। 'ਧਨ ਧਨਾ ਧਨ' 'ਚ ਸੁਨੀਲ ਗਰੋਵਰ ਤੇ ਸ਼ਿਲਪਾ ਸ਼ਿੰਦੇ ਦੀ ਜੁਗਲਬੰਦੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਕ੍ਰਿਕਟ ਕਾਮੇਡੀ ਦਾ ਇਹ ਕੌਕਟੇਲ ਕਾਫੀ ਹਿੱਟ ਵੀ ਹੋ ਰਿਹਾ ਹੈ। ਉਂਝ ਵੀ ਸੁਨੀਲ ਗਰੋਵਰ ਜੋਕ ਕ੍ਰੈਕ ਕਰਨ ਦੇ ਮਾਹਿਰ ਹੈ ਤੇ ਜਿਵੇਂ ਉਹ ਲੋਕਾਂ ਦਾ ਮਨੋਰੰਜਨ ਕਰ ਰਿਹਾ ਹੈ, ਉਹੀ ਅਸਲ 'ਚ ਕਾਫੀ ਤਾਰੀਫਯੋਗ ਹੈ। ਸੁਨੀਲ ਗਰੋਵਰ ਦਾ ਅੰਦਾਜ਼ ਦਿਲ ਨੂੰ ਛੂਹ ਲੈਣ ਵਾਲਾ ਹੈ ਤੇ ਆਮਿਰ ਨਕਲੀ ਅਮਿਤਾਭ ਬੱਚਨ ਨਾਲ ਉਸ ਦੀ ਗੱਲਬਾਤ ਕਾਫੀ ਦਿਲਚਸਪ ਸੀ। ਫਿਰ ਕਪਿਲ ਦੇਵ ਨਾਲ ਵੀ ਉਨ੍ਹਾਂ ਨੇ ਖੂਬ ਧਮਾਲ ਕੀਤਾ ਸੀ।

 

A post shared by Colors TV (@colorstv) on

ਕ੍ਰਿਕਟ ਦੇ ਸਭ ਤੋਂ ਵੱਡੇ ਸ਼ੋਅ ਆਈ. ਪੀ. ਐੱਲ. 2018 ਦੀ ਸ਼ੁਰੂਆਤ (7 ਅਪ੍ਰੈਲ) ਤੋਂ 'ਧਨ ਧਨਾ ਧਨ' ਦੇ ਪਹਿਲੇ ਐਪੀਸੋਡ ਨੇ ਦਰਸ਼ਕਾਂ ਨੂੰ ਖੂਬ ਹਸਾਇਆ। 'ਧਨ ਧਨਾ ਧਨ' ਹਰ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਟੇਲੀਕਾਸਟ ਹੁੰਦਾ ਹੈ। ਪ੍ਰੋਫੈਸਰ ਐੱਲ. ਬੀ. ਡਬਲ. ਯੂ. ਨਾਲ ਸਮੀਰ ਕੋਚਰ ਸ਼ੋਅ ਦੇ ਹੋਸਟ ਹਨ। ਸ਼ਿਲਪਾ ਸ਼ਿੰਦੇ, ਅਲੀ ਅਸਗਰ, ਸੁਗੰਧਾ ਮਿਸ਼ਰਾ, ਸੁਰੇਸ਼ ਮੇਨਨ, ਪਰੇਸ਼ ਗਨਾਤਰਾ, ਸ਼ਿਵਾਨੀ ਦਾਂਡੇਕਰ ਤੇ ਅਰਚਨਾ ਵਿਜੈ ਸਮੇਤ ਬਾਲੀਵੁੱਡ ਤੇ ਕ੍ਰਿਕਟ ਜਗਤ ਦੀਆਂ ਕਈ ਹਸਤੀਆਂ ਸ਼ੋਅ 'ਚ ਕਾਮੇਡੀ ਦਾ ਤੜਕਾ ਲਾਉਂਦੀਆਂ ਨਜ਼ਰ ਆ ਰਹੀਆਂ ਹਨ। ਹਾਲਾਂਕਿ ਕਪਿਲ ਸ਼ਰਮਾ ਦਾ ਸ਼ੋਅ ਕਦੋਂ ਏਅਰ ਹੋਵੇਗਾ, ਇਸ ਨੂੰ ਲੈ ਕੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਕਪਿਲ ਸ਼ਰਮਾ ਉਂਝ ਵੀ ਕਈ ਤਰ੍ਹਾਂ ਦੇ ਵਿਵਾਦਾਂ 'ਚ ਫਸੇ ਹੋਏ ਹਨ ਪਰ ਸੁਨੀਲ ਗਰੋਵਰ ਪੂਰੀ ਤਰ੍ਹਾਂ ਆਪਣੇ ਕੰਮ 'ਤੇ ਫੋਕਸ ਦੇ ਰਹੇ ਹਨ।

 

A post shared by Colors TV (@colorstv) on

 


Tags: Sunil GroverKapil SharmaFamily Time With Kapil SharmaDhan Dhana DhanSamir KochharShilpa Shinde Sugandha Mishra

Edited By

Sunita

Sunita is News Editor at Jagbani.