FacebookTwitterg+Mail

ਧੀ ਦੀ ਫਿਲਮ 'ਚ ਦਖਲ ਦੇਣਾ ਸੁਨੀਲ ਸ਼ੈੱਟੀ ਨੂੰ ਪਿਆ ਮਹਿੰਗਾ

sunil shetty in trouble
05 April, 2019 08:05:46 PM

ਮੁੰਬਈ (ਬਿਊਰੋ)— ਸੁਨੀਲ ਸ਼ੈੱਟੀ ਬਾਲੀਵੁੱਡ ਦਾ ਵੱਡਾ ਨਾਮ ਹੈ। ਇਕ ਜ਼ਮਾਨੇ ਦੇ ਸੁਪਰਸਟਾਰ ਅੱਜਕਲ ਵਿਵਾਦ 'ਚ ਘਿਰ ਗਏ ਹਨ। ਇਹ ਵਿਵਾਦ ਉਨ੍ਹਾਂ ਦੀ ਧੀ ਆਥਿਆ ਸ਼ੈੱਟੀ ਦੀ ਫਿਲਮ 'ਮੋਤੀਚੂਰ ਚਕਨਾਚੂਰ' ਨੂੰ ਲੈ ਕੇ ਹੋਇਆ ਹੈ। ਆਥਿਆ ਦੀ ਫਿਲਮ 'ਚ ਕਿਸੇ ਗੱਲ 'ਤੇ ਕੀਤੀ ਦਖ਼ਲਅੰਦਾਜ਼ੀ ਸੁਨੀਲ ਸ਼ੈੱਟੀ ਨੂੰ ਮਹਿੰਗੀ ਪੈ ਗਈ। ਫਿਲਮ ਦੇ ਮੇਕਰਜ਼ ਨੇ ਇਸ ਦਖਲਅੰਦਾਜ਼ੀ ਕਰਕੇ ਸੁਨੀਲ ਸ਼ੈੱਟੀ ਨੂੰ ਨੋਟਿਸ ਭੇਜ ਦਿੱਤਾ।

PunjabKesari,sunil shetty,athiya shetty

ਵਕੀਲ ਰਮੇਸ਼ ਤੇ ਕੁਸੁਮ ਜੈਨ ਵਲੋਂ ਭੇਜੇ ਨੋਟਿਸ 'ਚ ਲਿਖਿਆ ਗਿਆ ਹੈ, 'ਫਿਲਮ ਨਾਲ ਜੁੜੇ ਕਿਸੇ ਵੀ ਤਰ੍ਹਾਂ ਦੇ ਫੈਸਲੇ ਲੈਣ ਦਾ ਅਧਿਕਾਰ ਸਿਰਫ ਫਿਲਮ ਦੇ ਨਿਰਮਾਤਾ ਰਾਜੇਸ, ਕਿਰਨ ਭਾਟੀਆ ਤੇ ਵੁੱਡਪੈਕਰ ਮੂਵੀਜ਼ ਪ੍ਰਾਈਵੇਟ ਲਿਮਟਿਡ ਨੂੰ ਹੀ ਹੈ।' ਸੁਨੀਲ ਸ਼ੈੱਟੀ ਨੂੰ ਜਾਰੀ ਕੀਤੇ ਨੋਟਿਸ 'ਚ ਇਹ ਵੀ ਲਿਖਿਆ ਗਿਆ ਸੀ ਕਿ ਤੁਸੀਂ ਫਿਲਮ ਦੇ ਮੇਕਰ ਤੋਂ ਲੈ ਕੇ ਫਿਲਮ ਦੇ ਪੋਸਟ ਪ੍ਰੋਡਕਸ਼ਨ ਦੇ ਕੰਮ ਤੋਂ ਇਲਾਵਾ ਕਾਸਟ, ਕਰਿਊ ਤੇ ਟੈਕਨੀਕਲ ਟੀਮ ਦੇ ਕਿਸੇ ਵੀ ਮੈਂਬਰ ਨਾਲ ਗੱਲ ਵੀ ਨਹੀਂ ਕਰ ਸਕਦੇ।

PunjabKesari,sunil shetty,athiya shetty,

ਦੱਸਣਯੋਗ ਹੈ ਕਿ 'ਮੋਤੀਚੂਰ ਚਕਨਾਚੂਰ' ਆਥਿਆ ਸ਼ੈੱਟੀ ਤੇ ਨਵਾਜ਼ੂਦੀਨ ਸਿੱਦੀਕੀ ਨਾਲ ਰੋਮਾਂਟਿਕ ਫਿਲਮ ਹੈ। ਦੇਵ ਹਸਨ ਇਸ ਫਿਲਮ ਦੇ ਨਿਰਦੇਸ਼ਕ ਹਨ, ਜਿਨ੍ਹਾਂ ਦੀ ਇਹ ਡੈਬਿਊ ਫਿਲਮ ਹੈ। ਇਸ ਫਿਲਮ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ਤੇ ਰਿਲੀਜ਼ ਡੇਟ ਅਜੇ ਅਨਾਊਂਸ ਨਹੀਂ ਹੋਈ।


Tags: Sunil ShettyAthiyaShettyNawazuddin SiddiquiMotichoor Chaknachoorਸੁਨੀਲ ਸ਼ੈੱਟੀਆਥਿਆ ਸ਼ੈੱਟੀਮੋਤੀਚੂਰ ਚਕਨਾਚੂਰਨਵਾਜ਼ੂਦੀਨ ਸਿੱਦੀਕੀ

Edited By

Rahul Singh

Rahul Singh is News Editor at Jagbani.