FacebookTwitterg+Mail

ਆਖਿਰ ਟੁੱਟ ਹੀ ਗਿਆ ਮਾਮੇ-ਭਾਣਜੇ ਦਾ ਰਿਸ਼ਤਾ, ਗੋਵਿੰਦਾ ਦੀ ਪਤਨੀ ਨੇ ਕੀਤਾ ਹੈਰਾਨੀਜਨਕ ਖੁਲਾਸਾ

sunita ahuja s interview
23 June, 2018 05:22:21 PM

ਮੁੰਬਈ (ਬਿਊਰੋ)— ਟੀ. ਵੀ. ਦੇ ਮਸ਼ਹੂਰ ਕਾਮੇਡੀਅਨ ਕ੍ਰਿਸ਼ਣਾ ਅਭਿਸ਼ੇਕ, ਬਾਲੀਵੁੱਡ ਸਟਾਰ ਗੋਵਿੰਦਾ ਦੇ ਸਕੇ ਭਾਣਜੇ ਹਨ ਪਰ ਦੋਹਾਂ ਵਿਚਕਾਰ ਦਾ ਇਹ ਰਿਸ਼ਤਾ ਹੁਣ ਟੁੱਟ ਚੁੱਕਾ ਹੈ। ਇਸ ਦਾ ਖੁਲਾਸਾ ਗੋਵਿੰਦਾ ਦੀ ਪਤਨੀ ਸੁਨੀਤਾ ਨੇ ਖੁਦ ਕੀਤਾ ਹੈ। ਸੁਨੀਤਾ ਨੇ ਇਕ ਇੰਟਰਵਿਊ ’ਚ ਦੱਸਿਆ, ‘‘ਕ੍ਰਿਸ਼ਣਾ ਹਮੇਸ਼ਾ ਕਲੇਮ ਕਰਦੇ ਆਏ ਹਨ ਕਿ ਉਹ ਗੋਵਿੰਦਾ ਦੇ ਭਾਣਜੇ ਹਨ। ਇਸੇ ਵਜ੍ਹਾ ਕਾਰਨ ਉਨ੍ਹਾਂ ਨੂੰ ਫੇਮ ਮਿਲਿਆ ਹੈ। ਕ੍ਰਿਸ਼ਣਾ ਸਾਡੇ ਨਾਲ ਕੁਝ ਸਾਲਾਂ ਤੱਕ ਰਹੇ ਵੀ ਹਨ।

Punjabi Bollywood Tadka

ਅਸੀਂ ਹਮੇਸ਼ਾ ਉਨ੍ਹਾਂ ਨੂੰ ਪਿਆਰ ਕੀਤਾ ਹੈ ਪਰ ਇਹ ਬੇਹੱਦ ਸ਼ਰਮ ਦੀ ਗੱਲ ਹੈ ਕਿ ਉਹ ਲੋਕ ਸਾਡੇ ਪਿੱਠ ਪਿੱਛੇ ਬਕਵਾਸ ਗੱਲਾਂ ਕਰਦੇ ਹਨ। ਇਸੇ ਵਜ੍ਹਾ ਕਾਰਨ ਅਸੀਂ ਉਨ੍ਹਾਂ ਤੋਂ ਦੂਰੀਆਂ ਬਣਾ ਲਈਆਂ ਅਤੇ ਹੁਣ ਇਹ ਦੂਰੀਆਂ ਕਦੇ ਨਹੀਂ ਖਤਮ ਹੋਣਗੀਆਂ।’’ ਉਨ੍ਹਾਂ ਨੇ ਕਿਹਾ, ‘‘ਮੈਂ ਗੋਵਿੰਦਾ ਅਤੇ ਕ੍ਰਿਸ਼ਣਾ ਵਿਚਕਾਰ ਦੀ ਦੂਰੀ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੀ।

Punjabi Bollywood Tadka

ਕਿਉਂਕਿ ਕ੍ਰਿਸ਼ਣਾ ਨੇ ਆਪਣੇ ਮਾਮੇ ਗੋਵਿੰਦਾ ਨਾਲ ਚੰਗਾ ਵਿਵਹਾਰ ਨਹੀਂ ਕੀਤਾ।’’ ਹਾਲ ਹੀ ’ਚ ਜਦੋਂ ਕ੍ਰਿਸ਼ਣਾ ਨੇ ਆਪਣੇ ਜੁੜਵਾ ਬੱਚਿਆਂ ਦਾ ਜਨਮਦਿਨ ਮਨਾਇਆ ਤਾਂ ਉਸ ਪਾਰਟੀ ’ਚ ਗੋਵਿੰਦਾ ਨਹੀਂ ਦਿਖੇ। ਸੁਨੀਤਾ ਨੇ ਦੱਸਿਆ, ‘‘ਉਸ ਦਿਨ ਗੋਵਿੰਦਾ ਅਤੇ ਮੈਂ ਲੰਡਨ ’ਚ ਸੀ। ਸਾਨੂੰ ਪਾਰਟੀ ’ਚ ਨਹੀਂ ਸੱਦਿਆ ਅਤੇ ਜੇਕਰ ਕ੍ਰਿਸ਼ਣਾ ਨੇ ਸਾਨੂੰ ਸੱਦਿਆ ਵੀ ਹੁੰਦਾ ਤਾਂ ਵੀ ਅਸੀਂ ਨਹੀਂ ਜਾਂਦੇ।

Punjabi Bollywood Tadka

ਮੈਂ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਦੇ ਦੁਰਵਿਵਹਾਰ ਕਾਰਨ ਅੱਜ ਤੱਕ ਨਹੀਂ ਦੇਖਿਆ। ਅਸੀਂ ਕ੍ਰਿਸ਼ਣਾ ਅਤੇ ਕਸ਼ਮੀਰਾ ਨਾਲ ਸਾਰੇ ਸੰਬੰਧ ਤੋੜ ਲਏ ਹਨ ਅਤੇ ਮੈਂ ਕਸਮ ਖਾਂਦੀ ਹਾਂ ਕਿ ਮੁੜ ਸੁਲਾਹ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੀ। ਦੋ ਸਾਲ ਪਹਿਲਾਂ ਮੈਂ ਅਜਿਹਾ ਕੀਤਾ ਸੀ ਅਤੇ ਮੈਂ ਮੂਰਖ ਸੀ। ਗੋਵਿੰਦਾ ਉਨ੍ਹਾਂ ਨੂੰ ਲੈ ਕੇ ਸਹੀ ਸਨ। ਇਹ ਮੇਰੀ ਗਲਤੀ ਸੀ, ਜੋ ਮੈਂ ਸੋਚਿਆ ਕਿ ਉਨ੍ਹਾਂ ਨੂੰ ਇਕ ਹੋਰ ਮੌਕਾ ਦੇਣਾ ਚਾਹੀਦਾ ਹੈ।’’


Tags: Krishna AbhishekGovindaCold WarSunita AhujaInterview

Edited By

Chanda Verma

Chanda Verma is News Editor at Jagbani.