ਨਵੀਂ ਦਿੱਲੀ— ਆਪਣੀ ਵੱਡੀਆਂ-ਵੱਡੀਆਂ ਖੂਬਸੂਰਤ ਅੱਖਾਂ ਅਤੇ ਸਾਂਵਲੀ-ਸਲੋਨੀ ਸੀਰਤ ਨਾਲ ਸਾਰਿਆਂ ਨੂੰ ਆਕ੍ਰਸ਼ਿਤ ਕਰਨ ਵਾਲੀ ਅਦਾਕਾਰਾ ਸਮਿਤਾ ਪਾਟਿਲ ਨੇ ਲਗਭਗ 10 ਸਾਲ ਦੇ ਕੈਰੀਅਰ 'ਚ ਉਸ ਨੇ ਦਰਸ਼ਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾ ਲਈ ਸੀ। ਉਸ ਦਾ ਨਾਂ ਹਿੰਦੀ ਸਿਨੇਮਾ ਦੀ ਬਿਹਤਰੀਨ ਅਦਾਕਾਰਾਂ 'ਚ ਸ਼ਾਮਲ ਹੈ। ਸਮਿਤਾ ਨੂੰ ਅੱਜ ਵੀ ਕੋਈ ਭੁੱਲ ਨਹੀਂ ਸਕਿਆ।
ਆਪਣੀ ਅਦਾਕਾਰੀ ਨਾਲ ਮਿਸਾਲ ਕਾਇਮ ਕਰਨ ਵਾਲੀ ਸਮਿਤਾ ਪਾਟਿਲ ਦਾ ਜਨਮ 17 ਅਕਤੂਬਰ, 1956 ਨੂੰ ਪੁਣੇ 'ਚ ਇਕ ਮਰਾਠੀ ਰਾਜਨੀਤਿਕ ਪਰਿਵਾਰ 'ਚ ਹੋਇਆ। ਇਸ ਦੇ ਪਿਤਾ ਦਾ ਨਾਮ ਸ਼ਿਵਾਜੀਰਾਵ ਪਾਟਿਲ ਸਨ ਅਤੇ ਉਹ ਮਹਾਰਾਸ਼ਟਰ ਸਰਕਾਰ 'ਚ ਮੰਤਰੀ ਅਤੇ ਮਾਂ ਵਿੱਦਿਆ ਤਾਈ ਪਾਟਿਲ ਸਮਾਜਿਕ ਵਰਕਰ ਸੀ।
ਸਮਿਤਾ ਆਪਣੀ ਖਾਸ ਐਕਟਿੰਗ ਲਈ ਜਾਣੀ ਜਾਂਦੀ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਫਿਲਮੀ ਪਰਦੇ 'ਤੇ ਸਹਿਜ ਅਤੇ ਗੰਭੀਰ ਦਿਖਣ ਵਾਲੀ ਸਮਿਤਾ ਅਸਲ ਜ਼ਿੰਦਗੀ 'ਚ ਬਹੁਤ ਸ਼ਰਾਰਤੀ ਸੀ।
ਉਸ ਦੀ ਪੜ੍ਹਾਈ ਮਰਾਠੀ ਮੀਡੀਅਮ ਦੇ ਸਕੂਲ 'ਚ ਕੀਤੀ ਸੀ। ਫਿਲਮਾਂ 'ਚ ਆਉਣ ਤੋਂ ਪਹਿਲਾਂ ਸਮਿਤਾ ਪਾਟਿਲ ਬੰਬਈ ਦੂਰਦਰਸ਼ਨ ਚੈੱਨਲ 'ਤੇ ਮਰਾਠੀ 'ਚ ਸਮਾਚਾਰ ਪੜਿਆ ਕਰਦੀ ਸੀ।
ਸਮਿਤਾ ਪਾਟਿਲ ਦੇ ਪ੍ਰੇਮ ਦੇ ਚਰਚੇ ਅਦਾਕਾਰਾ ਰਾਜ ਬੱਬਰ ਨਾਲ ਮਸ਼ਹੂਰ ਹੋਏ। ਉਸ ਨੂੰ ਇਸ ਰਿਸ਼ਤੇ ਨੂੰ ਲੈ ਕੇ ਕਈ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। ਰਾਜ ਬੱਬਰ ਪਹਿਲਾ ਤੋਂ ਵਿਆਹੇ ਹੋਏ ਸਨ ਪਰ ਫਿਰ ਵੀ ਸਮਿਤਾ ਨਾਲ ਵਿਆਹ ਕਰਨ ਨੂੰ ਉਹ ਰਾਜੀ ਹੋ ਗਏ ਸਨ ਅਤੇ ਉਨ੍ਹਾਂ ਨੇ ਆਪਣੀ ਪਹਿਲੀ ਪਤਨੀ ਨਾਦਿਰਾ ਬੱਬਰ ਨੂੰ ਛੱਡ ਦਿੱਤਾ। ਸਮਿਤਾ ਪਾਟਿਲ ਨੇ ਆਪਣੇ ਛੋਟੇ ਜਿਹੇ ਫਿਲਮੀ ਸਫਰ 'ਚ ਅਜਿਹੀਆਂ ਫਿਲਮਾਂ ਕੀਤੀਆਂ ਜੋ ਇਤਿਹਾਸ 'ਚ ਆਪਣੀ ਵੱਖਰੀ ਪਛਾਣ ਬਣਾ ਲਈ ਜਿਵੇਂ 'ਭੂਮਿਕਾ', 'ਮੰਥਨ, 'ਮਿਰਚ ਮਚਾਲਾ', 'ਅਰਥ', 'ਮੰਡੀ' ਅਤੇ 'ਨਿਸ਼ਾਂਤ' ਵਰਗੀਆਂ ਰਚਨਾਤਮਕ ਫਿਲਮਾਂ ਸ਼ਾਮਲ ਕੀਤੀਆਂ ਹਨ ਤਾਂ ਦੂਜੀ ਸਾਈਡ ਅਮਿਤਾਭ ਬੱਚਨ ਨਾਲ 'ਨਮਕ ਹਲਾਲ' ਅਤੇ 'ਸ਼ਕਤੀ' ਫਿਲਮਾਂ ਵੀ ਸ਼ਾਮਲ ਹਨ।
ਸਮਿਤਾ ਨੇ ਫਿਲਮ ਕੈਰੀਅਰ ਦੀ ਸ਼ੁਰੂਆਤ ਅਰੁਣ ਖੋਪਕਰ ਦੀ ਫਿਲਮ 'ਡਿਪਲੋਮਾ' ਨਾਲ ਕੀਤੀ ਪਰ ਮੁੱਖ ਧਾਰਾ ਦੀ ਸਿਨੇਮਾ 'ਚ ਸਮਿਤਾ ਨੇ 'ਚਰਨਦਾਸ ਚੋਰ' ਨਾਲ ਆਪਣੀ ਮੌਜੂਦਗੀ ਦਰਜ ਕੀਤੀ ਹੈ। ਸਮਿਤਾ ਨੇ ਆਪਣੀ 1974 ਨਾਲ 1985 ਤੱਕ ਕੈਰੀਅਰ 'ਚ ਕੋਈ ਉਪਲੱਬਦੀਆਂ ਹਾਸਿਲ ਕੀਤੀ। ਉਸ ਨੇ 1985 'ਚ ਭਾਰਤ ਦੁਆਰਾ ਸਨਮਾਨਿਤ ਨਾਗਰਿਕ ਪੁਰਸਕਾਰ ਪਦ ਸ਼੍ਰੀ ਨਾਲ ਕੀਤਾ ਗਿਆ।
ਉਸ ਨੇ 1977 'ਚ 'ਭੂਮਿਕਾ', 1980'ਚ 'ਚੱਕਰ' ਤੋਂ ਸਰਵਸ੍ਰੇਸ਼ਠ ਅਦਾਕਾਰਾ ਲਈ ਰਾਸ਼ਟਰੀ ਫਿਲਮ ਪੁਰਸਕਾਰ ਹਾਸਿਲ ਕੀਤਾ, ਨਾਲ ਹੀ 1987 'ਚ 'ਜੈਤ ਰੇ ਜੈਤ,' ਉਬਰਠਾ, 1983 'ਬਾਜ਼ਾਰ', 1985 'ਅੱਜ ਕੀ ਆਵਾਜ' ਲਈ ਫਿਲਮਫੇਅਰ ਪੁਰਸਕਾਰ ਜਿੱਤਿਆ।
ਸਮਿਤਾ ਦਾ ਸਫਰ 10 ਦਾ ਰਿਹਾ ਸੀ। ਆਪਣੀ ਮੁਸਕਾਨ ਭਰੇ ਚਿਹਰੇ ਨੇ 13 ਦਸੰਬਰ, 1986 ਨੂੰ ਲਗਭਗ 31 ਸਾਲ ਉਮਰ 'ਚ ਸਭ ਨੂੰ ਅਲਵਿਦਾ ਕਹਿ ਗਈ। ਉਸ ਦੀ ਮੌਤ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਗਏ, ਭਾਰਤ ਦੇ ਸਭ ਤੋਂ ਵੱਡੇ ਫਿਲਮ ਨਿਰਦੇਸ਼ਤ ਮ੍ਰਿਣਾਲ ਸੇਨ ਦਾ ਕਹਿਣਾ ਹੈ ਕਿ ਸਮਿਤਾ ਦੀ ਮੌਤ ਦਾ ਕਾਰਨ ਉਸ ਦਾ ਸਹੀ ਤਰੀਕੇ ਨਾਲ ਇਲਾਜ ਨਾ ਹੋਣ ਕਾਰਨ ਹੋਇਆ ਹੈ। ਉਸ ਦਾ ਦਿਹਾਂਤ ਪ੍ਰਤੀਕ ਬੱਬਰ ਨੂੰ ਜਨਮ ਦੇਣ ਤੋਂ 2 ਹਫਤੇ ਬਾਅਦ ਹੀ ਹੋ ਗਿਆ। ਉਸ ਦੀ ਮੌਤ ਇਕ ਰਹੱਸ ਬਣ ਕੇ ਰਹਿ ਗਈ ਹੈ।