ਮੁੰਬਈ(ਏਜੰਸੀਆਂ)— ਥਿਏਟਰ ਅਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਸੁਨੀਤਾ ਰਾਜਵਰ ਨੇ ਨਵਾਜ਼ੂਦੀਨ ਸਿੱਦੀਕੀ ਨੂੰ ਲੀਗਲ ਨੋਟਿਸ ਭੇਜਿਆ ਹੈ। ਨਵਾਜੂਦੀਨ ਸਿੱਦੀਕੀ ਨੇ ਆਪਣੀ ਇਤਰਾਜ਼ਯੋਗ ਕਿਤਾਬ 'ਐੱਨ ਆਰਡਨਰੀ ਲਾਈਫ' ਵਿਚ ਸੁਨੀਤਾ ਰਾਜਵਰ ਨਾਲ ਆਪਣੀ ਕਥਿਤ ਰਿਲੇਸ਼ਨਸ਼ਿਪ ਬਾਰੇ ਇਤਰਾਜ਼ਯੋਗ ਗੱਲਾਂ ਲਿਖੀਆਂ ਹਨ। ਨੋਟਿਸ ਵਿਚ ਸੁਨੀਤਾ ਨੇ ਕਿਹਾ ਕਿ ਨਵਾਜ਼ ਦੀ ਕਿਤਾਬ ਨੇ ਉਸ ਨੂੰ ਬੁਰੀ ਤਰ੍ਹਾਂ ਹਰਟ ਕੀਤਾ ਹੈ ਅਤੇ ਇਸ ਨਾਲ ਉਸਦੀ ਇਮੇਜ ਖਰਾਬ ਹੋਣ ਨਾਲ ਮੈਂਟਲ ਟ੍ਰਾਮਾ 'ਚੋਂ ਵੀ ਲੰਘਣਾ ਪਿਆ। ਉਸ ਨੇ ਨੋਟਿਸ ਵਿਚ ਇਹ ਵੀ ਕਿਹਾ ਕਿ ਇਹ ਕਿਤਾਬ ਵਾਪਸ ਲਏ ਜਾਣ ਤੋਂ ਬਾਅਦ ਵੀ ਹਾਲੇ ਵੀ ਸਰਕੂਲੇਸ਼ਨ 'ਚ ਹੈ, ਜਿਸ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ।