FacebookTwitterg+Mail

ਕਰੋੜਾਂ ਫੈਨਜ਼ ਹੋਣ ਦੇ ਬਾਵਜੂਦ ਕਿਉਂ ਸੰਨੀ-ਬੌਬੀ ਦੀਆਂ 18 ਸਾਲਾਂ ਤੋਂ ਹੋ ਰਹੀਆਂ ਹਨ ਫਿਲਮਾਂ ਫਲਾਪ?

sunny deo and bobby deol
05 September, 2018 02:42:17 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਦਿਓਲ ਉਨ੍ਹਾਂ ਪਰਿਵਾਰਾਂ 'ਚੋਂ ਹੈ, ਜਿਨ੍ਹਾਂ ਦੀਆਂ ਦੋ-ਦੋ ਪੀੜੀਆਂ ਫਿਲਮਾਂ 'ਚ ਸਰਗਰਮ ਹਨ ਪਰ ਮੁਸ਼ਕਿਲ ਇਹ ਕਿ ਧਰਮਿੰਦਰ ਅਤੇ ਉਨ੍ਹਾਂ ਦੇ ਦੋਵੇਂ ਬੇਟੇ ਸੰਨੀ ਦਿਓਲ-ਬੌਬੀ ਦਿਓਲ ਫਿਲਮਾਂ 'ਚ ਬਿਲਕੁਲ ਨਹੀਂ ਚੱਲ ਸਕੇ। ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ 'ਯਮਲਾ ਪਗਲਾ ਦੀਵਾਨਾ ਫਿਰ ਸੇ' ਦਾ ਬਾਕਸ ਆਫਿਸ 'ਤੇ ਵੀਕੈਂਡ ਦੱਸਦਾ ਹੈ ਕਿ ਇਹ ਤਿਕੜੀ ਲੋਕਪ੍ਰਿਯਤਾ ਦੇ ਬਾਵਜੂਦ ਵੀ ਅਸਫਲ ਰਹੀ। ਫਿਲਮ ਨੂੰ ਦਰਸ਼ਕਾਂ ਨੇ ਬਿਲਕੁਲ ਪਸੰਦ ਨਹੀਂ ਕੀਤਾ। ਫਿਲਮ ਨੇ 3 ਦਿਨਾਂ 'ਚ ਕਾਫੀ ਮੁਸ਼ਕਿਲ ਨਾਲ 5 ਕਰੋੜ ਦਾ ਆਂਕੜਾ ਹੀ ਪਾਰ ਕੀਤਾ ਹੈ। ਰਿਕਾਰਡ ਦੱਸਦੇ ਹਨ ਕਿ ਇਨ੍ਹਾਂ ਦੀ ਫਿਲਮ 'ਯਮਲਾ ਪਗਲਾ ਦੀਵਾਨਾ' ਸਾਲ 2011 'ਚ ਆਈ ਸੀ। ਇਸ ਤੋਂ ਬਾਅਦ ਧਰਮਿੰਦਰ 'ਟੈਲ ਮੀ ਓ ਖੁਦਾ', 'ਯਮਲਾ ਪਗਲਾ ਦੀਵਾਨਾ 2' ਅਤੇ 'ਸੈਕੇਂਡ ਹੈਂਡ ਹਸਬੈਂਡ' 'ਚ ਦਿਸੇ। ਇਹ ਤਿੰਨੋਂ ਫਿਲਮਾਂ ਫਲਾਪ ਰਹੀਆਂ। 

Image result for Sunny Deol and Bobby Deol Dharmendra emotional
ਬੌਬੀ ਦਿਓਲ 'ਯਮਲਾ ਪਗਲਾ ਦੀਵਾਨਾ 2' , 'ਪੋਸਟਰ ਬੁਆਏ', 'ਸਿੰਘ ਸਾਬ ਦਿ ਗ੍ਰੇਟ', 'ਰੇਸ 3', 'ਆਈ ਲਵ ਐਨਵਾਈ', 'ਘਾਇਲ ਵੰਸ ਅਗੇਨ' ਵਰਗੀਆਂ ਫਿਲਮਾਂ 'ਚ ਨਜ਼ਰ ਆਏ। 'ਰੇਸ 3' 'ਚ ਸਾਰਾ ਸ਼੍ਰੇਅ ਸਲਮਾਨ ਖਾਨ ਦਾ ਸੀ ਅਤੇ ਬਾਕੀ ਦੋ ਫਿਲਮਾਂ ਫਲਾਪ ਰਹੀਆਂ। ਦਿਓਲ ਪਰਿਵਾਰ ਦੇ ਤਿੰਨਾਂ ਮੈਂਬਰਾਂ ਨੂੰ ਲਗਾਤਾਰ ਅਸਫਲਤਾ ਦਾ ਹੀ ਸਾਹਮਣਾ ਕਰਨਾ ਪਿਆ। ਜਦੋਂਕਿ ਤਿੰਨਾਂ ਦੇ ਫੈਨਜ਼ ਦੀ ਸੰਖਿਆ ਕਰੋੜਾਂ 'ਚ ਹੈ। ਉਦੋਂ ਵੀ ਇਨ੍ਹਾਂ ਦੀਆਂ ਫਿਲਮਾਂ ਕਿਉਂ ਨਹੀਂ ਚੱਲ ਸਕੀਆਂ? ਇਸ ਦੇ ਕੁਝ ਸਰਲ ਕਾਰਨ ਦਿਖਦੇ ਹਨ।

Image result for Sunny Deol and Bobby Deol Dharmendra emotional
ਧਰਮਿੰਦਰ ਦੀ ਉਮਰ ਕਾਫੀ ਹੋ ਗਈ ਹੈ ਅਤੇ ਉਹ ਹੁਣ ਜ਼ਿਆਦਾ ਕੰਮ ਨਹੀਂ ਕਰ ਸਕਦੇ। ਸੰਨੀ ਦਿਓਲ ਆਪਣੀ ਢਾਈ ਕਿਲੋ ਦੇ ਹੱਥ ਵਾਲੀ ਇਮੇਜ ਤੋਂ ਬਾਹਰ ਹੀ ਨਹੀਂ ਨਿਕਲਣਾ ਚਾਹੁੰਦੇ। ਬੌਬੀ ਸਟਾਰਡਮ ਦੀ ਰੇਸ ਤੋਂ ਬਾਹਰ ਹੈ ਪਰ ਇਸ ਨੂੰ ਸਵੀਕਾਰ ਕਰਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਦੀ ਹਰ ਵਾਪਸੀ ਪਿਛਲੀ ਵਾਰ ਵਾਂਗ ਹੀ ਖਰਾਬ ਹੁੰਦੀ ਹੈ। ਉਨ੍ਹਾਂ ਨੂੰ ਲੈ ਕੇ ਨਿਰਦੇਸ਼ਕਾਂ-ਲੇਖਕਾਂ ਨੇ ਸੋਚਣਾ ਹੀ ਛੱਡ ਦਿੱਤਾ ਹੈ। ਬੌਬੀ ਨੂੰ ਭਾਵੇਂ ਹੀ ਇਸ ਗੱਲ ਦਾ ਅਹਿਸਾਸ ਨਾ ਹੋਵੇ ਪਰ ਸੰਨੀ ਦਿਓਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਹੈਰਾਨੀ ਜ਼ਾਹਿਰ ਕਰ ਚੁੱਕੇ ਹਨ ਕਿ, ਆਖਿਰ ਕੀ ਵਜ੍ਹਾ ਹੈ, ਜੋ ਲੇਖਕ-ਨਿਰਦੇਸ਼ਕ ਮੈਨੂੰ ਲੈ ਕੇ ਫਿਲਮ ਨਹੀਂ ਸੋਚਦੇ। ਕਿੱਥੇ ਗੜਬੜ ਹੋ ਗਈ ਹੈ?

Related image
ਸਾਲ 2013 'ਚ 'ਯਮਲਾ ਪਗਲਾ ਦੀਵਾਨਾ 2' ਨੇ ਭਾਵੇਂ ਟਿਕਟ ਖਿੜਕੀ 'ਤੇ ਕਰੀਬੀ ਸਾਢੇ ਛੇ ਕਰੋੜ ਰੁਪਏ ਦੀ ਡੀਲ 'ਚ ਮਿਲੇ। ਆਖੀਰ 'ਚ 'ਯਮਲਾ ਪਗਲਾ ਦੀਵਾਨਾ ਫਿਰ ਸੇ' ਬਣੀ, ਜੋ ਫਲਾਪ ਸਾਬਿਤ ਹੋਈ।

Image result for Sunny Deol and Bobby Deol Dharmendra


Tags: Sunny DeolBobby DeolFlop CarrierYamla Pagla Deewana Phir SeDharmendraKriti KharbandaRace 3Salman Khan

Edited By

Sunita

Sunita is News Editor at Jagbani.