FacebookTwitterg+Mail

ਭਾਜਪਾ 'ਚ ਸ਼ਾਮਲ ਹੋਣ ਵਾਲੇ ਸੰਨੀ ਦਿਓਲ ਦੀਆਂ ਪਿਛਲੀਆਂ 5 ਫਿਲਮਾਂ ਰਹੀਆਂ ਫਲਾਪ

sunny deol
23 April, 2019 01:42:01 PM

ਜਲੰਧਰ (ਬਿਊਰੋ) — ਅਭਿਨੇਤਾ ਸੰਨੀ ਦਿਓਲ ਬਾਲੀਵੁੱਡ ਦੇ ਵੱਡੇ ਪਰਦੇ 'ਤੇ ਧਮਾਲ ਮਚਾਉਣ ਤੋਂ ਬਾਅਦ ਹੁਣ ਸਿਆਸਤ 'ਚ ਹੱਥ ਅਜਮਾਉਣ ਲਈ ਤਿਆਰ ਹਨ। ਭਾਜਪਾ ਦੇ ਮਸ਼ਹੂਰ ਨੇਤਾਵਾਂ ਦੀ ਮੌਜ਼ੂਦਗੀ 'ਚ ਸੰਨੀ ਦਿਓਲ ਅੱਜ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਹਨ। ਅੱਜ ਇਸ ਖਬਰ 'ਚ ਤੁਹਾਨੂੰ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ ਵਾਲੇ ਸੰਨੀ ਦਿਓਲ ਦੀ ਨਿੱਜੀ ਜ਼ਿੰਦਗੀ ਤੇ ਫਿਲਮੀ ਕਰੀਅਰ ਬਾਰੇ ਦੱਸਦੇ ਹਾਂ : —

ਕੌਣ ਹੈ ਸੰਨੀ ਦਿਓਲ

ਸੰਨੀ ਦਿਓਲ ਦਾ ਪੂਰਾ ਨਾਂ ਅਜੇ ਸਿੰਘ ਦਿਓਲ ਹੈ, ਜਿਨ੍ਹਾਂ ਨੂੰ ਪੂਰੀ ਦੁਨੀਆ ਅੱਜ ਸੰਨੀ ਦਿਓਲ ਦੇ ਨਾਂ ਨਾਲ ਜਾਣਦੀ ਹੈ। ਸੰਨੀ ਦਿਓਲ ਦਾ ਜਨਮ 19 ਅਕਤੂਬਰ 1956 ਨੂੰ ਹੋਇਆ। ਭਾਰਤੀ ਸਿਨੇਮਾ 'ਚ ਉਹ ਕਾਫੀ ਬਹਿਤਰੀਨ ਐਕਟਰ ਦੇ ਤੌਰ 'ਤੇ ਜਾਣੇ ਜਾਂਦੇ ਹਨ। ਉਹ ਇਕ ਭਾਰਤੀ ਫਿਲਮ ਅਭਿਨੇਤਾ, ਨਿਰਦੇਸ਼ਕ ਅਤੇ ਨਿਰਮਾਤਾ ਹਨ, ਜਿਨ੍ਹਾਂ ਨੇ ਹਿੰਦੀ ਸਿਨੇਮਾ 'ਚ ਉਨ੍ਹਾਂ ਦੇ ਕੰਮ ਲਈ ਜਾਣਿਆ ਜਾਂਦਾ ਹੈ। ਫਿਲਮੀ ਕਰੀਅਰ 'ਚ ਸੰਨੀ ਦਿਓਲ ਨੇ ਕਈ ਰਾਸ਼ਟਰੀ ਅਤੇ ਫਿਲਮ ਫੇਅਰ ਪੁਰਸਕਾਰ ਜਿੱਤ ਚੁੱਕੇ ਹਨ। ਉਨ੍ਹਾਂ ਦੀ ਕੁਝ ਹਿੱਟ ਫਿਲਮਾਂ ਹਨ, ਜਿਵੇਂ : 'ਗਦਰ : ਏਕ ਪ੍ਰੇਮ ਕਥਾ', 'ਘਾਇਲ', 'ਬੇਤਾਬ', 'ਜੀਤ' ਅਤੇ 'ਦਾਮਿਨੀ' ਆਦਿ ਹਨ।

Punjabi Bollywood Tadka,ਸੰਨੀ ਦਿਓਲ ਇਮੇਜ਼ ਐਚਡੀ ਫੋਟੋ ਡਾਊਨਲੋਡ,sunny deol image hd photo download

ਲੰਬੇ ਸਮੇਂ ਤੋਂ ਲਗਾਤਾਰ ਫਲਾਪ ਫਿਲਮਾਂ ਤੋਂ ਪ੍ਰੇਸ਼ਾਨ ਸਨ ਸੰਨੀ ਦਿਓਲ

ਹਾਲਾਂਕਿ ਬਾਲੀਵੁੱਡ 'ਚ ਉਹ ਲੰਬੇ ਸਮੇਂ ਤੋਂ ਲਗਾਤਾਰ ਫਲਾਪ ਫਿਲਮਾਂ ਤੋਂ ਪ੍ਰੇਸ਼ਾਨ ਸਨ। ਜੇਕਰ ਫਿਲਮੀ ਬਿਜ਼ਨੈੱਸ ਦੀ ਗੱਲ ਕਰੀਏ ਤਾਂ ਸੰਨੀ ਦਿਓਲ ਦੀ ਆਖਰੀ ਹਿੱਟ ਫਿਲਮ ਸਾਲ 2011 'ਚ 'ਯਮਲਾ ਪਗਲਾ ਦੀਵਾਨਾ' ਸੀ ਅਤੇ ਇਸ ਤੋਂ ਬਾਅਦ ਉਹ ਲਗਾਤਾਰ 10 ਫਲਾਪ ਫਿਲਮਾਂ ਦਾ ਸਾਹਮਣਾ ਕਰ ਚੁੱਕੇ ਹਨ।

Punjabi Bollywood Tadka,ਸੰਨੀ ਦਿਓਲ ਇਮੇਜ਼ ਐਚਡੀ ਫੋਟੋ ਡਾਊਨਲੋਡ,sunny deol image hd photo download

ਘਾਇਲ ਵਨਸ ਅਗੇਨ

'ਯਮਲਾ ਪਗਲਾ ਦੀਵਾਨਾ' ਤੋਂ ਬਾਅਦ ਸੰਨੀ ਦਿਓਲ ਦੀ ਫਿਲਮ 'ਘਾਇਲ ਵਨਸ ਅਗੇਨ' ਆਈ ਸੀ ਪਰ ਬਦਕਿਸਮਤੀ ਨੂੰ ਉਨ੍ਹਾਂ ਦੀ ਇਹ ਫਿਲਮ ਵੀ ਬਾਕਸ ਆਫਿਸ 'ਤੇ ਫਲਾਪ ਰਹੀ।

Punjabi Bollywood Tadka,sunny deol movies photo,ਸੰਨੀ ਦਿਓਲ ਮੂਵੀਜ਼ ਫੋਟੋ

ਪੋਸਟਰ ਬੁਆਏਜ਼

ਸਾਲ 2017 'ਚ ਸੰਨੀ ਦਿਓਲ ਦੀ ਫਿਲਮ 'ਪੋਸਟਰ ਬੁਆਏਜ਼' ਰਿਲੀਜ਼ ਹੋਈ ਸੀ, ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਰਹੀ।

Punjabi Bollywood Tadka,sunny deol movies photo,ਸੰਨੀ ਦਿਓਲ ਮੂਵੀਜ਼ ਫੋਟੋ

ਭੈਯਾਜੀ ਸੁਪਰਹਿੱਟ

ਪਿਛਲੇ ਸਾਲ 23 ਨਵੰਬਰ ਨੂੰ ਡਾਇਰੈਕਟਰ ਨੀਰਜ ਪਾਠਕ ਦੀ ਫਿਲਮ 'ਭੈਯਾਜੀ ਸੁਪਰਹਿੱਟ' ਰਿਲੀਜ਼ ਹੋਈ ਸੀ, ਜਿਸ 'ਚ ਸੰਨੀ ਦਿਓਲ ਨੇ ਮੁੱਖ ਭੂਮਿਕਾ ਨਿਭਾਈ ਸੀ। ਉਨ੍ਹਾਂ ਦੀ ਇਹ ਫਿਲਮ ਬਾਕਸ ਆਫਿਸ 'ਤੇ ਅਸਫਲ ਰਹੀ। ਇਸ ਫਿਲਮ 'ਚ ਉਨ੍ਹਾਂ ਨਾਲ ਪ੍ਰੀਤੀ ਜ਼ਿੰਟਾ, ਅਰਸ਼ਦ ਵਾਰਸੀ, ਸ਼੍ਰੇਅਸ ਤਲਪੜੇ, ਸੰਜੇ ਮਿਸ਼ਰਾ, ਅਮੀਸ਼ਾ ਪਟੇਲ ਤੇ ਜੈਦੀਪ ਅਹਲਾਵਤ ਮੁੱਖ ਭੂਮਿਕਾ 'ਚ ਸਨ।

Punjabi Bollywood Tadka,sunny deol movies photo,ਸੰਨੀ ਦਿਓਲ ਮੂਵੀਜ਼ ਫੋਟੋ

ਮੋਹੱਲਾ ਅੱਸੀ

ਨਿਰਦੇਸ਼ਕ ਚੰਦਰਪ੍ਰਕਾਸ਼ ਦ੍ਰਿਵੇਦੀ ਨਿਰਦੇਸ਼ਿਤ ਫਿਲਮ 'ਮੋਹੱਲਾ ਅੱਸੀ' ਪਿਛਲੇ ਸਾਲ 16 ਨਵੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਸੰਨੀ ਦਿਓਲ ਨਾਲ ਸਾਕਸ਼ੀ ਤੰਵਰ, ਰਵੀ ਕ੍ਰਿਸ਼ਨ ਮੁੱਖ ਭੂਮਿਕਾ 'ਚ ਹਨ।

Punjabi Bollywood Tadka,sunny deol movies photo,ਸੰਨੀ ਦਿਓਲ ਮੂਵੀਜ਼ ਫੋਟੋ

ਯਮਲਾ ਪਗਲਾ ਦੀਵਾਨਾ ਫਿਰ ਸੇ

ਇਨ੍ਹਾਂ ਤੋਂ ਇਲਾਵਾ ਸੰਨੀ ਦਿਓਲ ਦੀ ਫਿਲਮ 'ਯਮਲਾ ਪਗਲਾ ਦੀਵਾਨਾ ਫਿਰ ਸੇ' ਵੀ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਹੋਈ। ਦੱਸ ਦਈਏ ਕਿ ਹੁਣ ਸੰਨੀ ਦਿਓਲ ਦਾ ਬੇਟਾ ਵੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਿਹਾ ਹੈ ਅਤੇ ਇਸ ਦੌਰਾਨ ਪਾਪਾ ਨੇ ਬਾਲੀਵੁੱਡ ਛੱਡ ਰਾਜਨੀਤੀ ਦਾ ਦਾਮਨ ਫੜ੍ਹ ਲਿਆ ਹੈ।

Punjabi Bollywood Tadka,sunny deol movies photo,ਸੰਨੀ ਦਿਓਲ ਮੂਵੀਜ਼ ਫੋਟੋ


Tags: Sunny DeolPoster BoysYamla Pagla Deewana Phir SeBJP CandidateGurdaspurPunjabAmit ShahPrime Minister Narendra Modi

Edited By

Sunita

Sunita is News Editor at Jagbani.