FacebookTwitterg+Mail

ਜਾਣੋ ਕਿਉਂ ਕਈ ਸਾਲ ਤੱਕ ਸੰਨੀ ਦਿਓਲ ਨੇ ਆਪਣੇ ਵਿਆਹ 'ਤੇ ਪਾਇਆ ਸੀ ਪਰਦਾ

sunny deol
19 October, 2019 04:55:21 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਐਕਸ਼ਨ ਹੀਰੋ ਸੰਨੀ ਦਿਓਲ ਅੱਜ ਆਪਣਾ 63ਵਾਂ ਜਨਮ ਦਿਨ ਮਨਾ ਰਹੇ ਹਨ। ਜੀ ਹਾਂ ਰੋਮਾਂਟਿਕ ਤੇ ਐਕਸ਼ਨ ਹੀਰੋ ਧਰਮਿੰਦਰ ਦੇ ਵੱਡੇ ਬੇਟੇ ਸੰਨੀ ਦਿਓਲ ਜਿਨ੍ਹਾਂ ਨੇ ਆਪਣੇ ਪਿਤਾ ਵਾਂਗ ਹਿੰਦੀ ਫਿਲਮ ਜਗਤ 'ਚ ਆਪਣੀ ਦਮਦਾਰ ਅਦਾਕਾਰੀ ਨਾਲ ਵੱਖਰੀ ਪਛਾਣ ਬਣਾਉਣ 'ਚ ਕਾਮਯਾਬ ਰਹੇ ਹਨ।

Image result for sunny deol

ਉਨ੍ਹਾਂ ਨੇ ਦੇ ਡਾਇਲਾਗਸ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਚੜ੍ਹੇ ਹੋਏ ਹਨ, ਜਿਵੇਂ ਢਾਈ ਕਿਲੋ ਕਾ ਹਾਥ, ਕਾਤੀਆ, ਤਾਰੀਖ ਪੇ ਤਾਰੀਖ, ਜੇ ਏਕ ਕਾਗਜ਼ ਪੇ ਮੋਹਰ ਨਹੀਂ ਲੱਗੇਗੀ ਤੋਂ ਤਾਰਾ ਪਾਕਿਸਤਾਨ ਨਹੀਂ ਜਾਏਗਾ, ਅਜਿਹੇ ਹੀ ਬਹੁਤ ਸਾਰੇ ਉਨ੍ਹਾਂ ਦੇ ਮਸ਼ਹੂਰ ਡਾਇਲਾਗਸ ਹਨ।

Image result for sunny deol

ਸੰਨੀ ਦਿਓਲ ਜੋ ਕਿ ਫਿਲਮਾਂ 'ਚ ਤਾਂ ਕਾਫੀ ਦਮਦਾਰ ਅਦਾਕਾਰੀ ਦਾ ਦਮ ਰੱਖਦੇ ਹਨ ਪਰ ਨਿੱਜੀ ਜ਼ਿੰਦਗੀ 'ਚ ਉਹ ਬਹੁਤ ਹੀ ਸ਼ਾਂਤ ਅਤੇ ਸ਼ਰਮੀਲੇ ਸੁਭਾਅ ਦੇ ਮਾਲਕ ਹਨ। ਜਿਸ ਦੇ ਚੱਲਦਿਆਂ ਉਨ੍ਹਾਂ ਦੇ ਵਿਆਹ ਨੂੰ ਕਈ ਸਾਲ ਤੱਕ ਰਾਜ਼ ਹੀ ਰੱਖਿਆ ਗਿਆ ਸੀ।


ਜੀ ਹਾਂ, ਸੰਨੀ ਦਾ ਵਿਆਹ ਉਨ੍ਹਾਂ ਦੇ ਫਿਲਮੀ ਕਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੋ ਗਿਆ ਸੀ। ਇਸ ਵਿਆਹ ਨੂੰ ਸੀਕ੍ਰੇਟ ਹੀ ਰੱਖਿਆ ਗਿਆ ਸੀ, ਜਿਸ ਦੇ ਚੱਲਦਿਆਂ ਇਸ ਵਿਆਹ 'ਚ ਬਹੁਤ ਘੱਟ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ ਅਤੇ ਨਾ ਹੀ ਇਸ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ।

Image result for sunny deol

ਇਸ ਦੇ ਚੱਲਦੇ ਉਨ੍ਹਾਂ ਦੀ ਪਤਨੀ ਪੂਜਾ ਨੂੰ ਵਿਆਹ ਤੋਂ ਬਾਅਦ ਵੀ ਕੁਝ ਸਮਾਂ ਤੱਕ ਲੰਡਨ ਹੀ ਰਹਿਣਾ ਪਿਆ ਸੀ। ਸੰਨੀ ਦਿਓਲ ਚੋਰੀ ਛੁਪੇ ਪੂਜਾ ਨੂੰ ਮਿਲਣ ਜਾਇਆ ਕਰਦੇ ਸਨ। ਇਸ ਦੇ ਦੌਰਾਨ ਉਨ੍ਹਾਂ ਤੇ ਡਿੰਪਲ ਕਪਾਡੀਆ ਦੇ ਅਫੇਅਰ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ ਪਰ ਬਾਅਦ 'ਚ ਇਸ ਗੱਲ ਦਾ ਖੁਲਾਸਾ ਹੋ ਗਿਆ ਕਿ ਸੰਨੀ ਵਿਆਹੇ ਹੋਏ ਹਨ।

Image result for sunny deol

ਦੱਸਣਯੋਗ ਹੈ ਕਿ ਸੰਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਤੋਂ ਲੋਕ ਸਭਾ ਸਾਂਸਦ ਵੀ ਹਨ। ਇਹ ਸਾਲ ਉਨ੍ਹਾਂ ਲਈ ਬਹੁਤ ਹੀ ਖਾਸ ਰਿਹਾ ਹੈ ਕਿਉਂਕਿ ਉਹ ਪੰਜਾਬ ਦੇ ਗੁਰਦਾਸਪੁਰ ਹਲਕੇ ਤੋਂ ਲੋਕ ਸਭਾ ਸਾਂਸਦ ਚੁਣੇ ਗਏ ਤੇ ਇਸੇ ਸਾਲ ਉਨ੍ਹਾਂ ਦੇ ਪੁੱਤਰ ਕਰਣ ਦਿਓਲ ਨੇ ਵੀ ਬਾਲੀਵੁੱਡ 'ਚ 'ਪਲ ਪਲ ਦਿਲ ਕੇ ਪਾਸ' ਫਿਲਮ ਨਾਲ ਡੈਬਿਊ ਕਰ ਚੁੱਕੇ ਹਨ।

Image result for sunny deol


Tags: Sunny Deol2019 Lok Sabha ElectionsGurdaspurBharatiya Janata PartyDharmendraBorderGhayalGadar Ek Prem Katha

Edited By

Sunita

Sunita is News Editor at Jagbani.