FacebookTwitterg+Mail

ਕੀ ਧਰਮਿੰਦਰ ਦੇ ਲਾਡਲੇ ਵਲੋਂ ਡਿੰਪਲ ਕਪਾਡੀਆ ਨੂੰ ਹੈ ਇਹ ਵੈਲੇਨਟਾਈਨ ਮੈਸੇਜ?

sunny deol
14 February, 2018 03:59:41 PM

ਮੁੰਬਈ(ਬਿਊਰੋ)— ਅੱਜ ਵੈਲੇਨਟਾਈਨ ਡੇਅ ਪੂਰੀ ਦੁਨੀਆ 'ਚ ਜ਼ੋਰਾਂ-ਸ਼ੋਰਾਂ ਨਾਲ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ, ਫਿਰ ਸਾਡੇ ਬੀ ਟਾਊਨ ਸਟਾਰਜ਼ ਕਿਵੇਂ ਪਿੱਛੇ ਰਹਿ ਸਕਦੇ ਹਨ। ਬਾਲੀਵੁੱਡ ਅਭਿਨੇਤਾਵਾਂ ਤੋਂ ਲੈ ਕੇ ਅਭਿਨੇਤਰੀਆਂ ਇਸ ਮੌਕੇ ਆਪਣੇ ਪ੍ਰਸ਼ੰਸਕਾਂ ਤੇ ਕਰੀਬੀਆਂ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਦੇ ਨਜ਼ਰ ਆ ਰਹੇ ਹਨ। ਸਭ ਤੋਂ ਮਜ਼ੇਦਾਰ ਮੈਸੇਜ ਹੈ ਧਰਮਿੰਦਰ ਦੇ ਲਾਡਲੇ ਤੇ ਐਕਟਰ ਸੰਨੀ ਦਿਓਲ ਦਾ। ਸੰਨੀ ਦਿਓਲ ਨੇ ਟਵਿਟਰ 'ਤੇ ਵੈਲੇਨਟਾਈਨ ਡੇਅ ਦੇ ਮੌਕੇ 'ਤੇ ਇਕ ਤਸਵੀਰਾ ਪੋਸਟ ਕੀਤੀ ਹੈ। ਇਸ ਤਸਵੀਰ 'ਚ ਦੋ ਫ੍ਰੇਮ ਸ਼ਾਮਲ ਹੈ, ਜਿਨ੍ਹਾਂ 'ਚੋਂ ਇਕ 'ਚ ਬਲੱਰ ਲੁੱਕ 'ਚ ਨਜ਼ਰ ਆ ਰਿਹਾ ਇਕ ਕੱਪਲ ਨੂੰ ਕਿੱਸ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਤੇ ਦੂਜੇ ਫ੍ਰੇਮ 'ਚ ਕੱਪਲ ਸੈਲਫੀ ਕਲਿੱਕ ਕਰਦੇ ਹੋਏ ਨਜ਼ਰ ਆ ਰਹੇ ਹਨ।

 

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸੰਨੀ ਦਿਓਲ ਨੇ ਵੈਲੇਨਟਾਈਨ ਡੇਅ ਦੀ ਵਧਾਈ ਦਿੱਤੀ ਹੈ।  ਹੁਣ ਇੱਥੇ ਇਹ ਸੋਚਣਾ ਤਾਂ ਬਣਦਾ ਹੈ ਕਿ ਕੀ ਇਹ ਮੈਸੇਜ ਡਿੰਪਲ ਕਪਾਡੀਆ ਲਈ ਹੈ? ਪਿਛਲੇ ਦਿਨੀਂ ਸੰਨੀ ਦਿਓਲ ਤੇ ਡਿੰਪਲ ਕਪਾਡੀਆ ਦੇ ਲਵ ਅਫੇਅਰ ਦੀ ਖੂਬ ਚਰਚਾ ਰਹੀ। ਹਾਲਾਂਕਿ ਕਿ ਦੋਹਾਂ ਨੇ ਇਕ-ਦੂਜੇ ਨੂੰ ਚੰਗਾ ਦੋਸਤ ਦੱਸਿਆ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਅਫੇਅਰ ਦੀ ਚਰਚਾਵਾਂ ਵੀ ਗਾਇਬ ਹੋ ਗਈਆਂ। ਜੇਕਰ ਤੁਹਾਨੂੰ ਯਾਦ ਹੋਵੇ ਤਾਂ ਪਿਛਲੇ ਦਿਨੀਂ ਲੰਡਨ 'ਚ ਸੰਨੀ ਦਿਓਲ ਤੇ ਡਿੰਪਲ ਕਪਾਡੀਆ ਨੂੰ ਇਕ ਬਸ ਸਟਾਪ 'ਤੇ ਹੱਥਾਂ 'ਚ ਹੱਥ ਪਾਈ ਗੱਲ੍ਹਾਂ ਕਰਦੇ ਦਿਖੇ ਸਨ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਕੀਤਾ ਗਿਆ ਸੀ। ਇਸ ਗੱਲ ਦੀ ਵੀ ਖੂਬ ਚਰਚਾ ਸੀ ਕਿ ਡਿੰਪਲ ਕਪਾਡੀਆ ਨਾਲ ਸਮਾਂ ਬਿਤਾਉਣ ਲਈ ਸੰਨੀ ਦਿਓਲ ਲੰਡਨ ਪਹੁੰਚੇ ਸਨ।

Punjabi Bollywood Tadka


Tags: Sunny DeolDharmendraTwitterValentine DayDimple Kapadiaਸੰਨੀ ਦਿਓਲ ਡਿੰਪਲ ਕਪਾਡੀਆ

Edited By

Chanda Verma

Chanda Verma is News Editor at Jagbani.