FacebookTwitterg+Mail

Pics : ਪਹਿਲੀ ਵਾਰ ਦੋਵੇਂ ਬੇਟਿਆਂ ਨਾਲ ਇਕੱਠੇ ਨਜ਼ਰ ਆਏ ਸੰਨੀ ਦਿਓਲ

sunny deol
19 June, 2018 05:54:56 PM

ਮੁੰਬਈ (ਬਿਊਰੋ)— ਸੰਨੀ ਦਿਓਲ ਜਲਦ ਹੀ ਆਪਣੇ ਵੱਡੇ ਬੇਟੇ ਕਰਨ ਦਿਓਲ ਨੂੰ ਫਿਲਮ 'ਪਲ ਪਲ ਦਿਲ ਕੇ ਪਾਸ' ਨਾਲ ਲਾਂਚ ਕਰਨ ਜਾ ਰਹੇ ਹਨ। ਸੰਨੀ ਦਿਓਲ ਖੁਦ ਇਸ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਫਿਲਮ ਦੀ ਮਨਾਲੀ 'ਚ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਹਾਲ ਹੀ 'ਚ ਸੰਨੀ ਦਿਓਲ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਤਸਵੀਰ 'ਚ ਸੰਨੀ ਦਿਓਲ ਆਪਣੇ ਦੋਵੇਂ ਬੇਟੇ ਕਰਨ ਦਿਓਲ ਅਤੇ ਰਾਜਵੀਰ ਦਿਓਲ ਨਾਲ ਨਜ਼ਰ ਆ ਰਹੇ ਹਨ। ਬੇਟੇ ਦੀ ਤਾਰੀਫ ਕਰਦੇ ਹੋਏ ਸੰਨੀ ਦਿਓਲ ਨੇ ਕਿਹਾ ਸੀ ਕਿ ਉਸ 'ਚ ਅਭਿਨੈ ਦੇ ਗੁਣ ਤੋਂ ਇਲਾਵਾ ਡਾਂਸਿੰਗ ਵੀ ਕਮਾਲ ਦੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਇਸ ਫਿਲਮ 'ਚ ਕਰਨ ਦੇ ਆਪੋਜ਼ਿਟ ਇਕ ਨਵਾਂ ਚਿਹਰਾ ਨਜ਼ਰ ਆਉਣ ਵਾਲਾ ਹੈ। ਸੰਨੀ ਚਾਹੁੰਦੇ ਸਨ ਕਿ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਉਨ੍ਹਾਂ ਦੇ ਬੇਟੇ ਨਾਲ ਡੈਬਿਊ ਕਰੇ ਪਰ ਅਜਿਹਾ ਨਹੀਂ ਹੋਇਆ। ਉੱਥੇ ਹੀ ਹੁਣ ਸੰਨੀ ਦਿਓਲ ਨੇ ਇਕ ਨਵਾਂ ਚਿਹਰਾ ਸਾਹਿਰ ਬੰਬਾ ਨੂੰ ਫਿਲਮ ਲਈ ਫਾਇਨਲ ਕਰ ਦਿੱਤਾ ਹੈ। ਇਸ ਤਸਵੀਰ 'ਚ ਸੰਨੀ ਦਿਓਲ ਦੀ ਬੇਟਿਆਂ ਨਾਲ ਖੂਬਸੂਰਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।


Tags: Sunny Deol Karan Deol Rajvir Deol Pal pal dil ke paas Saher Bamba Bollywood Actor

Edited By

Kapil Kumar

Kapil Kumar is News Editor at Jagbani.