FacebookTwitterg+Mail

17 ਸਾਲਾਂ ਬਾਅਦ ਮੁੜ ਇਕੱਠਿਆਂ ਨਜ਼ਰ ਆਉਣਗੇ ਸੰਨੀ ਦਿਓਲ ਤੇ ਅਮੀਸ਼ਾ ਪਟੇਲ

sunny deol
10 July, 2018 08:48:00 PM

ਮੁੰਬਈ (ਬਿਊਰੋ)— ਅਭਿਨੇਤਾ ਸੰਨੀ ਦਿਓਲ ਨੇ ਮੰਗਲਵਾਰ ਨੂੰ ਆਪਣੀ ਫਿਲਮ 'ਭੈਯਾਜੀ ਸੁਪਰਹਿੱਟ' ਦੀ ਪਹਿਲੀ ਝਲਕ ਜਾਰੀ ਕਰਦਿਆਂ ਦੱਸਿਆ ਕਿ ਇਹ ਫਿਲਮ 19 ਅਕਤੂਬਰ, 2019 ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਰਾਹੀਂ ਸਾਲ 2001 'ਚ ਆਈ ਸੁਪਰਹਿੱਟ ਫਿਲਮ 'ਗਦਰ : ਏਕ ਪ੍ਰੇਮ ਕਥਾ' ਦੀ ਜੋੜੀ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਲਗਭਗ 17 ਸਾਲਾਂ ਬਾਅਦ ਆਨਸਕ੍ਰੀਨ ਇਕੱਠੇ ਨਜ਼ਰ ਆਉਣਗੇ।
Punjabi Bollywood Tadka
ਸੰਨੀ ਨੇ ਫਿਲਮ ਦਾ ਪੋਸਟਰ ਟਵਿਟਰ 'ਤੇ ਜਾਰੀ ਕੀਤਾ। ਇਸ ਦੇ ਨਾਲ ਉਨ੍ਹਾਂ ਨੇ ਲਿਖਿਆ, 'ਸਿਰਫ ਤੁਹਾਡੇ ਲਈ, ਇਹ ਹੈ 'ਭੈਯਾਜੀ ਸੁਪਰਹਿੱਟ' ਗੈਂਗ ਦੀ ਪਹਿਲੀ ਝਲਕ।' ਕੁੱਟਮਾਰ ਨਾਲ ਭਰਪੂਰ ਇਸ ਕਾਮੇਡੀ ਫਿਲਮ 'ਚ ਸੰਨੀ ਤੋਂ ਇਲਾਵਾ ਪ੍ਰਿਤੀ ਜ਼ਿੰਟਾ, ਅਰਸ਼ਦ ਵਾਰਸੀ, ਸ਼ਰੇਅਸ ਤਲਪੜੇ, ਅਮੀਸ਼ਾ ਪਟੇਲ, ਸੰਜੇ ਮਿਸ਼ਰਾ, ਬ੍ਰਿਜੇਂਦਰ ਕਲਾ, ਜੈਦੀਪ ਅਹਿਲਾਵਤ, ਮੁਕੁਲ ਦੇਵ, ਪੰਕਜ ਤ੍ਰਿਪਾਠੀ ਤੇ ਪੰਕਜ ਝਾ ਮੁੱਖ ਭੂਮਿਕਾਵਾਂ 'ਚ ਹਨ।
'ਭੈਯਾਜੀ ਸੁਪਰਹਿੱਟ' ਦਾ ਨਿਰਦੇਸ਼ਨ ਨੀਰਜ ਪਾਠਕ ਕਰ ਰਹੇ ਹਨ। ਸੰਨੀ ਨੇ ਬਾਲੀਵੁੱਡ 'ਚ ਜ਼ਿਆਦਾਤਰ ਗੰਭੀਰ ਭੂਮਿਕਾਵਾਂ ਨਿਭਾਈਆਂ ਹਨ ਪਰ ਪਿਛਲੇ ਕੁਝ ਸਾਲਾਂ ਤੋਂ ਉਹ ਕਾਮੇਡੀ ਫਿਲਮਾਂ ਕਰ ਰਹੇ ਹਨ। ਉਨ੍ਹਾਂ ਦੀ 'ਯਮਲਾ ਪਗਲਾ ਦੀਵਾਨਾ ਫਿਰ ਸੇ' ਵੀ ਛੇਤੀ ਹੀ ਰਿਲੀਜ਼ ਹੋਣ ਵਾਲੀ ਹੈ।


Tags: Sunny Deol Ameesha Patel Arshad Warsi BhaiaJi Superhit

Edited By

Rahul Singh

Rahul Singh is News Editor at Jagbani.