FacebookTwitterg+Mail

B'Day : 62 ਦੀ ਉਮਰ 'ਚ ਵੀ ਫਿੱਟ ਹਨ ਸੰਨੀ ਦਿਓਲ, ਅੱਜ ਵੀ ਕਰਦੇ ਰੋਜ਼ਾਨਾ ਕਸਰਤ

sunny deol
19 October, 2018 01:25:50 PM

ਮੁੰਬਈ (ਬਿਊਰੋ)— ਅੱਜ ਵੀ ਜੇਕਰ ਬਾਲੀਵੁੱਡ 'ਚ ਐਕਸ਼ਨ ਹੀਰੋ ਦੀ ਗੱਲ ਕਰੀਏ ਤਾਂ ਸੰਨੀ ਦਿਓਲ ਦਾ ਚਿਹਰਾ ਦਿਮਾਗ 'ਚ ਪਹਿਲਾ ਆਉਂਦਾ ਹੈ। ਉਨ੍ਹਾਂ ਨੂੰ ਪਿਆਰ ਨਾਲ ਪੂਰੀ ਇੰਡਸਟਰੀ 'ਚ ਸੰਨੀ ਪਾਜੀ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ। ਜਦਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਨ੍ਹਾਂ ਦਾ ਅਸਲੀ ਨਾਂ ਸੰਨੀ ਦਿਓਲ ਨਹੀਂ, ਕੁਝ ਹੋਰ ਹੀ ਹੈ। ਸੰਨੀ ਦਿਓਲ ਦਾ ਅਸਲੀ ਨਾਂ ਅਜੈ ਸਿੰਘ ਦਿਓਲ ਹੈ ਪਰ ਘਰ ਉਨ੍ਹਾਂ ਨੂੰ ਸਭ ਸੰਨੀ ਕਹਿ ਕੇ ਬੁਲਾਉਂਦੇ ਸਨ। ਇਸ ਵਜ੍ਹਾ ਫਿਲਮਾਂ 'ਚ ਵੀ ਉਨ੍ਹਾਂ ਆਪਣਾ ਨਾਂ ਸੰਨੀ ਹੀ ਰੱਖ ਲਿਆ।

Punjabi Bollywood Tadka
ਕਰੀਬ 35 ਸਾਲਾ ਤੋਂ ਫਿਲਮਾਂ 'ਚ ਕੰਮ ਕਰ ਰਹੇ ਸੰਨੀ ਦਿਓਲ ਦਾ ਜਨਮ 19 ਅਕਤੂਬਰ, 1956 ਨੂੰ ਪੰਜਾਬ 'ਚ ਹੋਇਆ ਸੀ। ਉਨ੍ਹਾਂ 1983 'ਚ ਫਿਲਮ 'ਬੇਤਾਬ' ਰਾਹੀਂ ਅੰਮ੍ਰਿਤਾ ਸਿਘ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਉਸ ਦੌਰ 'ਚ ਦੋਹਾਂ ਦੀ ਜੋੜੀ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਫਿਲਮ ਦਾ ਗੀਤ 'ਜਬ ਹਮ ਜਵਾਂ ਹੋਗੇਂ' ਅੱਜ ਵੀ ਲੋਕਾਂ ਦੇ ਪਸੰਦੀਦਾ ਗੀਤਾਂ 'ਚੋਂ ਇਕ ਹੈ। ਫਿਲਮਾਂ 'ਚ ਸ਼ਾਨਦਾਰ ਅਭਿਨੈ ਦੇ ਨਾਲ-ਨਾਲ ਉਨ੍ਹਾਂ ਦੇ ਜ਼ਬਰਦਸਤ ਡਾਇਲਾਗਜ਼ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ।

Punjabi Bollywood Tadka
ਉਹ ਆਪਣੇ ਪਰਿਵਾਰ ਦੇ ਬੇਹੱਦ ਕਰੀਬ ਹਨ। ਬੀਤੇ ਦਿਨੀਂ ਜਦੋਂ ਬੌਬੀ ਦਿਓਲ ਦੇ ਕਰੀਅਰ 'ਤੇ ਸਵਾਲ ਚੁੱਕੇ ਗਏ ਤਾਂ ਉਨ੍ਹਾਂ ਇੰਟਰਵਿਊ 'ਚ ਬੌਬੀ ਦਿਓਲ ਬਾਰੇ ਕਿਹਾ ਸੀ- ਪਿਛਲੇ 10 ਸਾਲਾ ਤੋਂ ਉਹ ਕੰਮ ਮੰਗ ਰਿਹਾ ਹੈ ਪਰ ਨਿਰਮਾਤਾ ਉਸ ਨੂੰ ਕੰਮ ਨਹੀਂ ਦੇ ਰਹੇ ਸਨ। ਇਸ ਵਜ੍ਹਾ ਉਹ ਡਿਪ੍ਰੈਸ਼ਨ 'ਚ ਚਲੇ ਗਏ ਸਨ। ਇਸ ਦੌਰਾਨ ਬੌਬੀ ਨਾਲ ਜੁੜੇ ਇਨ੍ਹਾਂ ਸਵਾਲਾਂ 'ਤੇ ਸੰਨੀ ਭਾਵੁਕ ਹੋ ਗਏ ਸਨ।

Punjabi Bollywood Tadka
ਸੰਨੀ ਫਿਲਮਾਂ ਤੋਂ ਇਲਾਵਾ ਅਸਲ ਜ਼ਿੰਦਗੀ 'ਚ ਵੀ ਕਾਫੀ ਫਿੱਟ ਹਨ। ਫਿੱਟ ਰਹਿਣ ਲਈ ਉਹ ਰੋਜ਼ਾਨਾ ਵਰਕਆਊਟ ਕਰਦੇ ਹਨ। ਉਨ੍ਹਾਂ ਦੇ ਸਿਹਤਮੰਦ ਰਹਿਣ ਦਾ ਇਕ ਰਾਜ਼ ਇਹ ਵੀ ਹੈ ਕਿ ਉਹ ਸ਼ਰਾਬ ਤੇ ਸਿਗਰਟ ਨੂੰ ਹੱਥ ਤੱਕ ਨਹੀਂ ਲਾਉਂਦੇ। ਉਹ ਖੁਦ ਨੂੰ ਫਿੱਟ ਰੱਖਣ ਲਈ ਯੋਗਾ ਕਰਦੇ ਹਨ। ਹਾਲਾਂਕਿ ਪਿੱਠ 'ਚ ਦਰਦ ਹੋਣ ਕਰਕੇ ਹੁਣ ਉਹ ਵੇਟ ਲਿਫਟਿੰਗ ਨਹੀਂ ਕਰਦੇ।

Punjabi Bollywood Tadka

ਉਹ ਰੋਜ਼ਾਨਾ ਆਊਟਡੋਰ ਗੇਮਜ਼ ਖੇਡਨ ਦੀ ਕੋਸ਼ਿਸ਼ ਕਰਦੇ ਹਨ। ਟੇਬਲ ਟੇਨਿਸ ਅਤੇ ਸਕਵੈਸ਼ ਤੋਂ ਇਲਾਵਾ ਸੰਨੀ ਜਦੋਂ ਵੀ ਕਦੇ ਬਾਹਰ ਸ਼ੂਟਿੰਗ 'ਤੇ ਜਾਂਦੇ ਹਨ ਤਾਂ ਉਹ ਪਹਾੜਾਂ 'ਤੇ ਜ਼ਰੂਰ ਟ੍ਰੈਕਿੰਗ ਕਰਦੇ ਹਨ। ਸੰਨੀ ਦਿਓਲ ਦੀ ਆਗਾਮੀ ਫਿਲਮ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਪ੍ਰਿਟੀ ਜ਼ਿੰਟਾ ਨਾਲ 'ਭੈਯਾਜੀ ਸੁਪਰਹਿੱਟ' 'ਚ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।

Punjabi Bollywood Tadka


Tags: Sunny Deol Birthday Betaab Gym Fitness Bollywood Actor

Edited By

Kapil Kumar

Kapil Kumar is News Editor at Jagbani.