FacebookTwitterg+Mail

ਬਾਲੀਵੁੱਡ ਦਾ ਉਹ ਧੋਖਾ ਜਿਸ ਨੇ ਸ਼ਾਹਰੁਖ ਤੇ ਸੰਨੀ ਦਿਓਲ ਵਿਚਕਾਰ ਪਾਈ ਸੀ ਦਰਾਰ

sunny deol
24 October, 2018 04:00:03 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਗਦਰ ਹੀਰੋ ਸੰਨੀ ਦਿਓਲ ਹਾਲ ਹੀ 'ਚ 62 ਸਾਲ ਦੇ ਹੋਏ ਹਨ। ਆਪਣੇ ਕਰੀਅਰ 'ਚ ਸੰਨੀ ਨੇ ਕਈ ਬਾਲੀਵੁਡ ਫਿਲਮਾਂ ਬਾਕਸ ਆਫਿਸ ਨੂੰ ਦਿੱਤੀਆਂ ਹਨ।  ਕਈ ਸਾਲਾਂ ਪਹਿਲਾਂ ਜੈਕੀ ਸ਼ਰਾਫ, ਸੰਜੇ ਦੱਤ, ਸਲਮਾਨ ਖਾਨ ਵਰਗੇ ਕਲਾਕਾਰਾਂ ਨਾਲ ਕੰਮ ਕਰ ਚੁੱਕੇ ਸੰਨੀ ਦਿਓਲ ਨਾਲ ਇਕ ਅਜਿਹਾ ਧੋਖਾ ਹੋਇਆ ਸੀ, ਜਿਸ ਕਾਰਨ ਉਨ੍ਹਾਂ ਨੇ ਸੋਲੋ ਫਿਲਮਾਂ ਕਰਨ ਦਾ ਫੈਸਲਾ ਕਰ ਲਿਆ। ਦਰਅਸਲ ਸਾਲ 1993 'ਚ ਆਈ ਫਿਲਮ 'ਡਰ' 'ਚ ਸੰਨੀ ਦਿਓਲ, ਸ਼ਾਹਰੁਖ ਖਾਨ ਦੇ ਆਪੋਜ਼ਿਟ ਕੰਮ ਕਰ ਰਹੇ ਸਨ। PunjabKesari

ਫਿਲਮ 'ਚ ਸੰਨੀ ਦਿਓਲ ਨੂੰ ਹੀਰੋ ਦਾ ਕਿਰਦਾਰ ਮਿਲਿਆ ਸੀ ਪਰ ਜਦੋਂ ਫਿਲਮ ਦੀ ਸ਼ੂਟਿੰਗ ਹੋਈ ਤਾਂ ਸੰਨੀ ਨੂੰ ਸਮਝ 'ਚ ਆਉਣ ਲੱਗਾ ਕਿ ਉਹ ਫਿਲਮ ਦੇ ਹੀਰੋ ਨਹੀਂ ਹਨ। ਫਿਲਮ 'ਚ ਸ਼ਾਹਰੁਖ ਦੇ ਕਿਰਦਾਰ 'ਤੇ ਹੀ ਪੂਰਾ ਫੋਕਸ ਕੀਤਾ ਗਿਆ ਸੀ। ਸੰਨੀ ਨੇ ਫਿਲਮ 'ਪੋਸਟਰ ਬੁਆਏਜ਼' ਦੌਰਾਨ ਦੱਸਿਆ ਕਿ ਯਸ਼ ਚੋਪੜਾ ਅਤੇ ਸ਼ਾਹਰੁਖ ਨੂੰ ਪਤਾ ਸੀ ਕਿ ਫਿਲਮ ਕਿੱਥੇ ਜਾ ਰਹੀ ਹੈ ਪਰ ਮੈਨੂੰ ਹਨੇਰੇ 'ਚ ਰੱਖਿਆ ਗਿਆ ਸੀ। ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਮੈਨੂੰ ਇੰਨਾ ਗੁੱਸਾ ਆਇਆ ਸੀ ਕਿ ਮੈਂ ਆਪਣੇ ਹੱਥ ਆਪਣੀ ਜੀਂਸ ਦੀ ਜੇਬ 'ਚ ਪਾ ਲਏ ਅਤੇ ਗੁੱਸੇ 'ਚ ਆਪਣੀ ਜੀਂਸ ਦੀ ਜੇਬ ਫਾੜ ਲਈ।

PunjabKesari

ਸੰਨੀ ਦਿਓਲ ਦਾ ਪੱਖ ਸੀ ਕਿ ਉਨ੍ਹਾਂ ਨੂੰ ਫਿਲਮ ਤੋਂ ਪਹਿਲਾਂ ਹੀ ਇਹ ਦੱਸਿਆ ਜਾਣਾ ਚਾਹੀਦਾ ਸੀ ਕਿ ਇਸ ਫਿਲਮ 'ਚ ਸ਼ਾਹਰੁਖ ਦਾ ਕਿਰਦਾਰ ਉਨ੍ਹਾਂ 'ਤੇ ਹਾਵੀ ਰਹੇਗਾ। ਸ਼ਾਹਰੁਖ ਨੇ ਵੀ ਇਸ ਬਾਰੇ 'ਚ ਉਨ੍ਹਾਂ ਨਾਲ ਕੋਈ ਗੱਲ ਨਹੀਂ ਕੀਤੀ ਸੀ। ਇਸ ਕਾਰਨ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਕਦੇ ਵੀ ਸ਼ਾਹਰੁਖ ਅਤੇ ਯਸ਼ਰਾਜ ਨਾਲ ਕੰਮ ਨਹੀਂ ਕਰਨਗੇ। ਇਸ ਫਿਲਮ ਤੋਂ ਬਾਅਦ ਸੰਨੀ ਦਿਓਲ ਨੇ ਸੋਲੋ ਫਿਲਮਾਂ ਕਰਨੀਆਂ ਸ਼ੁਰੂ ਦਿੱਤੀਆਂ। ਹਾਲਾਂਕਿ ਭਰਾ ਬੌਬੀ ਦਿਓਲ ਨਾਲ ਉਹ ਕਈ ਵਾਰ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਏ ਅਤੇ 'ਬਾਰਡਰ' 'ਚ ਵੀ ਉਨ੍ਹਾਂ ਨੇ 4 ਸਿਤਾਰਿਆਂ ਨਾਲ ਕੰਮ ਕੀਤਾ ਪਰ ਇਨ੍ਹਾਂ ਫਿਲਮਾਂ 'ਚ ਸੰਨੀ ਦੇ ਰੋਲ ਦਾ ਮਹੱਤਵ ਸਾਰਿਆਂ ਨੂੰ ਪਤਾ ਹੈ।

PunjabKesari

ਲੰਬੇ ਸਮੇਂ ਤੋਂ ਫਲਾਪ ਫਿਲਮਾਂ ਤੋਂ ਪਰੇਸ਼ਾਨ ਸੰਨੀ ਦਿਓਲ ਹੁਣ ਆਪਣੀ ਅਗਲੀ ਸੁਪਰਹਿੱਟ ਫਿਲਮ ਦੀ ਰਿਲੀਜ਼ਿੰਗ ਦਾ ਇੰਤਜਾਰ ਕਰ ਰਹੇ ਹਨ। ਇਸੇ ਫਿਲਮ ਨਾਲ ਪ੍ਰੀਟੀ ਜ਼ਿੰਟਾ ਬਾਲੀਵੁੱਡ 'ਚ ਆਪਣੀ ਵਾਪਸੀ ਕਰ ਰਹੀ ਹੈ।


Tags: Sunny DeolShahrukh KhanDarrYash Chopra

Edited By

Chanda Verma

Chanda Verma is News Editor at Jagbani.