FacebookTwitterg+Mail

ਕਦੇ ਨਹੀਂ ਪੜ੍ਹੀ ਫਿਲਮ ਦੀ ਕਹਾਣੀ : ਸੰਨੀ ਦਿਓਲ

sunny deol
24 November, 2018 06:59:25 PM

ਮੁੰਬਈ (ਬਿਊਰੋ)— ਆਪਣੇ 35 ਸਾਲ ਦੇ ਫਿਲਮੀ ਕਰੀਅਰ 'ਚ ਕਈ ਬਲਾਕ ਬਸਟਰ ਫਿਲਮਾਂ ਦੇ ਚੁੱਕੇ ਅਦਾਕਾਰ ਸੰਨੀ ਦਿਓਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੰਮ ਕਰਨ ਦਾ ਤਰੀਕਾ ਬਿਲਕੁਲ ਸੁਭਾਵਿਕ ਹੈ ਅਤੇ ਉਹ ਫਿਲਮ ਦੀ ਕਹਾਣੀ ਪੜ੍ਹਨ ਦੀ ਥਾਂ ਸੁਣਨ 'ਚ ਜ਼ਿਆਦਾ ਵਿਸ਼ਵਾਸ ਰੱਖਦੇ ਹਨ।

ਸੰਨੀ ਨੇ ਕਿਹਾ ਕਿ ਮੈਂ ਬਹੁਤ ਹੀ ਸਹਿਜ ਵਿਅਕਤੀ ਹਾਂ, ਮੈਂ ਆਈਡੀਆ ਤੇ ਵਿਚਕਾਰ ਸੁਣ ਕੇ ਜੋ ਸਹੀ ਲਗਦਾ ਹੈ ਓਹੀ ਕਰਦਾ ਹਾਂ। ਮੈਂ ਇਸ ਦੇ ਵਿਸਥਾਰ 'ਚ ਨਹੀਂ ਜਾਂਦਾ ਅਤੇ ਕਦੇ ਵੀ ਫਿਲਮ ਦੀ ਕਹਾਣੀ ਨਹੀਂ ਪੜ੍ਹਦਾ। ਸੰਨੀ ਨੇ ਕਿਹਾ ਕਿ ਹੁਣ ਅਜਿਹਾ ਕਰਨਾ (ਕਹਾਣੀ ਸੁਣਨਾ) ਚਾਹੀਦਾ ਹੈ ਪਰ ਪਹਿਲਾਂ ਦੇ ਸਮੇਂ 'ਚ ਫਿਲਮ ਬਣਾਉਣਾ ਕਾਫੀ ਵੱਖ ਸੀ।


Tags: Sunny Deol Script Listen Idea Read Bollywood Actor

Edited By

Kapil Kumar

Kapil Kumar is News Editor at Jagbani.