ਮੁੰਬਈ (ਬਿਊਰੋ) — ਪੰਜਾਬ ਦੀ ਗੁਰਦਾਸਪੁਰ ਸੀਟ ਤੋਂ ਭਾਰਤੀ ਜਨਤਾ ਪਰਟੀ ਦੇ ਟਿਕਟ 'ਤੇ ਚੋਣ ਲੜ ਰਹੇ ਬਾਲੀਵੁੱਡ ਐਕਟਰ ਸੰਨੀ ਦਿਓਲ ਅੱਜ ਆਪਣਾ ਨਾਮਜ਼ਦਗੀ ਭਰਨਗੇ। ਪਰਚਾ ਦਾਖਲ ਕਰਨ ਤੋਂ ਪਹਿਲਾ ਸੰਨੀ ਦਿਓਲ ਲਈ ਬਾਲੀਵੁੱਡ ਦੇ ਹੀਮੈਨ ਸੰਨੀ ਧਰਮਿੰਦਰ ਨੇ ਆਪਣੇ ਟਵਿਟਰ 'ਤੇ ਸੰਦੇਸ਼ ਲਿਖਿਆ ਹੈ। ਧਰਮਿੰਦਰ ਨੇ ਇਕ ਟਵੀਟ 'ਚ ਲਿਖਿਆ ਕਿ ਰਾਜਨੀਤੀ ਸਾਡੇ ਨਸੀਬ 'ਚ ਸੀ, ਇਸ ਲਈ ਅਸੀਂ ਆਏ। ਹੁਣ ਬਹੁਤ ਸਾਰੇ ਭਰਾ-ਭੈਣ ਚੰਗੀਆਂ-ਮਾੜੀਆਂ ਗੱਲਾਂ ਆਖਣਗੇ। ਉਨ੍ਹਾਂ ਦੀਆਂ ਗੱਲ ਸਰ ਮੱਥੇ 'ਚ ਹਨ। ਇਕ ਗੱਲ ਮੈਂ ਦਾਅਵੇ ਨਾਲ ਆਖਣਾ ਚਾਹੁੰਦਾ ਹਾਂ ਕਿ ਜੋ ਕੰਮ ਬੀਕਾਨੇਰ 'ਚ 50 ਸਾਲਾਂ ਤੋਂ ਨਹੀਂ ਹੋ ਸਕਿਆ ਸੀ, ਮੈਂ 5 ਸਾਲ 'ਚ ਕਰਵਾ ਦਿੱਤੇ ਸਨ।''
ਦੱਸ ਦਈਏ ਕਿ ਸੰਨੀ ਦਿਓਲ ਕੁਝ ਦਿਨ ਪਹਿਲਾ ਹੀ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਏ ਸਨ। ਇਸ ਤੋਂ ਪਹਿਲਾ ਧਰਮਿੰਦਰ ਵੀ ਭਾਜਪਾ ਦੇ ਟਿਕਟ ਤੋਂ ਚੋਣ ਲੜ ਚੁੱਕੇ ਹਨ। ਦਿਓਲ ਪਰਿਵਾਰ ਤੋਂ ਭਾਜਪਾ 'ਚ ਸ਼ਾਮਲ ਹੋਣ ਵਾਲੇ ਸੰਨੀ ਦਿਓਲ ਤੀਜੇ ਸ਼ਖਸ ਹਨ। ਧਰਮਿੰਦਰ ਦੀ ਪਤਨੀ ਤੇ ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਵੀ ਮਥੁਰਾ ਤੋਂ ਚੋਣਵੀਂ ਦੰਗਲ 'ਚ ਉਤਰੀ ਹੈ। ਹੇਮਾ ਮਾਲਿਨੀ ਹਾਲੇ ਵੀ ਮਥੁਰਾ ਤੋਂ ਹੀ ਸੰਸਦ ਹੈ।