FacebookTwitterg+Mail

ਮਾਂ ਦੀ ਤਸਵੀਰ ਸ਼ੇਅਰ ਕਰਕੇ ਭਾਵੁਕ ਹੋਏ ਸੰਨੀ ਦਿਓਲ

sunny deol and prakash kaur
29 January, 2019 08:57:26 AM

ਮੁੰਬਈ (ਬਿਊਰੋ) — ਦਿਓਲ ਪਰਿਵਾਰ ਦੇ ਮਰਦਾਂ ਦੀਆਂ ਤਸਵੀਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਇਸ ਪਰਿਵਾਰ ਦੀਆਂ ਔਰਤਾਂ ਕੈਮਰੇ ਤੋਂ ਦੂਰ ਹੀ ਰਹਿੰਦੀਆਂ ਹਨ। ਇਨ੍ਹਾਂ ਔਰਤਾਂ 'ਚ ਸੰਨੀ ਦਿਓਲ ਦੀ ਮਾਂ ਤੇ ਭੈਣਾਂ ਸ਼ਾਮਲ ਹਨ ਪਰ ਹੁਣ ਸੰਨੀ ਦਿਓਲ ਦੀ ਆਪਣੀ ਮਾਂ ਨਾਲ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜਿਹੜੀ ਬਹੁਤ ਘੱਟ ਲੋਕਾਂ ਨੇ ਦੇਖੀ ਹੋਵੇਗੀ। ਇਹ ਤਸਵੀਰ ਪ੍ਰਕਾਸ਼ ਕੌਰ ਦੀ ਹੈ ਯਾਨੀ ਸੰਨੀ ਤੇ ਬੋਬੀ ਦਿਓਲ ਦੀ ਮਾਂ ਦੀ। ਸੰਨੀ ਦਿਓਲ ਤੇ ਉਨ੍ਹਾਂ ਦੀ ਮਾਂ ਦੀ ਇਹ ਤਸਵੀਰ ਬਹੁਤ ਹੀ ਭਾਵੁਕ ਹੈ। ਇਸ ਤਸਵੀਰ ਨੂੰ ਸੰਨੀ ਨੇ ਇਕ ਕੈਪਸ਼ਨ ਵੀ ਦਿੱਤਾ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ ਹੈ, ''ਮੇਰੀ ਮਾਂ ਹੀ ਮੇਰੀ ਦੁਨੀਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਧਰਮਿੰਦਰ ਦੀ ਪਤਨੀ ਪ੍ਰਕਾਸ਼ ਕੌਰ ਇਸ ਤਰ੍ਹਾਂ ਕੈਮਰੇ ਸਾਹਮਣੇ ਆਈ ਹੋਵੇ ਕਿਉਂਕਿ ਦਿਓਲ ਪਰਿਵਾਰ ਦੀਆਂ ਔਰਤਾਂ ਅਕਸਰ ਲਾਈਮਲਾਈਟ ਤੋਂ ਦੂਰ ਰਹਿੰਦੀਆਂ ਹਨ।

 
 
 
 
 
 
 
 
 
 
 
 
 
 

My mom my world

A post shared by Sunny Deol (@iamsunnydeol) on Jan 26, 2019 at 5:12am PST


ਦੱਸ ਦਈਏ ਕਿ ਇਸ ਤੋਂ ਪਹਿਲਾਂ ਸੰਨੀ ਨੇ 2017 'ਚ 31 ਦਸੰਬਰ ਦੀ ਰਾਤ ਆਪਣੇ ਪਰਿਵਾਰ ਦੀ ਤਸਵੀਰ ਸ਼ੇਅਰ ਕਰਕੇ ਲੋਕਾਂ ਨੂੰ ਆਉਣ ਵਾਲੇ ਸਾਲ ਦੀ ਵਧਾਈ ਦਿੱਤੀ ਸੀ। ਇਸ ਤਸਵੀਰ 'ਚ ਧਰਮਿੰਦਰ, ਬੋਬੀ, ਸੰਨੀ ਤੇ ਪ੍ਰਕਾਸ਼ ਕੌਰ ਦਿਖਾਈ ਦਿੱਤੇ ਸਨ।

 
 
 
 
 
 
 
 
 
 
 
 
 
 

Happy new year. #newyear #love

A post shared by Sunny Deol (@iamsunnydeol) on Dec 31, 2017 at 10:15am PST

 


Tags: Sunny Deol Prakash Kaur Dharmendra Hema Malini Sunny Deol Bobby Deol Esha Deol Abhay Deol Ahana Deol

Edited By

Sunita

Sunita is News Editor at Jagbani.