ਮੁੰਬਈ(ਬਿਊਰੋ)— ਆਉਣ ਵਾਲੀ ਫਿਲਮ 'ਰੇਸ 3' ਨਾਲ ਬਾਲੀਵੁੱਡ ਐਕਟਰ ਬੌਬੀ ਦਿਓਲ ਕਮਬੈਕ ਕਰ ਰਹੇ ਹਨ। ਬੌਬੀ ਦਿਓਲ ਇੰਨੀ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਖੁੱਲ੍ਹ ਕੇ ਬੋਲ ਰਹੇ ਹਨ। ਇਸੇ ਸਿਲਸਿਲੇ 'ਚ ਬੌਬੀ ਦਿਓਲ ਨੇ ਆਪਣੇ ਵੱਡੇ ਭਰਾ ਸੰਨੀ ਦਿਓਲ ਨੂੰ ਲੈ ਕੇ ਕਾਫੀ ਕੁਝ ਕਿਹਾ ਹੈ। ਸੰਨੀ ਦਿਓਲ ਨਾ ਖੁਦ ਪੜਦਾ ਸੀ ਨਾ ਮੈਨੂੰ ਪੜਨ ਦਿੰਦੇ ਸਨ ਹਾਲ ਹੀ 'ਚ ਦਿੱਤੇ ਇੰਟਰਵਿਊ ਦੌਰਾਨ ਬੌਬੀ ਦਿਓਲ ਨੇ ਕਿਹਾ, ''ਅਜਿਹਾ ਨਹੀਂ ਹੈ ਕਿ ਸੰਨੀ ਵੀਰ ਤੇ ਮੇਰੇ 'ਚ ਕਦੇ ਝਗੜਾ ਨਹੀਂ ਹੋਇਆ। ਮੇਰੇ ਤੇ ਭਰਾ ਸੰਨੀ 'ਚ ਅੱਜ ਵੀ ਬਹਿਸ ਹੁੰਦੀ ਹੈ। ਬੌਬੀ ਨੇ ਬਚਪਨ ਦਾ ਕਿੱਸਾ ਸੁਣਾਉਂਦੇ ਹੋਏ ਕਿਹਾ, ਬਚਪਨ 'ਚ ਪੜਾਈ ਲਈ ਸੰਨੀ ਦਿਓਲ ਮੈਨੂੰ ਖੂਬ ਕੁੱਟਦੇ ਸਨ। ਇਕ ਵਾਰ ਮੇਰੀ ਟੀਚਰ ਨੇ ਸ਼ਿਕਾਇਤ ਕੀਤੀ ਸੀ ਤਾਂ ਭਰਾ ਨੇ ਮੈਨੂੰ ਥੱਪੜ ਮਾਰ ਦਿੱਤਾ ਸੀ। ਜਵਾਬ 'ਚ ਮੈਂ ਕਿਹਾ- ਖੁਦ ਤਾਂ ਪੜੇ ਨਹੀਂ ਤੇ ਮੈਨੂੰ ਮਾਰ ਰਹੇ ਹੋ। ਪੜਾਈ ਨੂੰ ਲੈ ਕੇ ਇਕ ਵਾਰ ਪਿਤਾ ਧਰਮਿੰਦਰ ਵੀ ਕੁੱਟ ਚੁੱਕੇ ਹਨ। ਪਿਤਾ ਤੋਂ ਥੱਪੜ ਖਾ ਕੇ ਮੈਂ ਕਾਫੀ ਰੋਇਆ ਸੀ। ਦੱਸ ਦੇਈਏ ਕਿ 12ਵੀਂ ਤੋਂ ਬਾਅਦ ਸੰਨੀ ਨੇ ਪੜਾਈ ਛੱਡ ਦਿੱਤੀ ਸੀ।'' ਇਕ ਕਿਰਦਾਰ ਲਈ ਵਧਾਈ ਸੀ ਦਾੜ੍ਹੀ ਬੌਬੀ ਨੇ ਇੰਟਰਵਿਊ ਦੌਰਾਨ ਦੱਸਿਆ ਕਿ 4 ਸਾਲ ਘਰ ਬੈਠਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਇਹ ਸਭ ਮੇਰੀ ਹੀ ਗਲਤੀ ਹੈ। ਮੈਂ ਆਪਣੀ ਵੱਡੀ ਦਾੜ੍ਹੀ ਬਾਰੇ ਦੱਸਿਆ ਕਿ ਇਕ ਫਿਲਮ ਲਈ ਮੈਂ ਦਾੜ੍ਹੀ ਵਧਾਈ ਸੀ। ਇਕ 'ਡਾਰਕ' ਫਿਲਮ ਸੀ, ਜਿਸ ਦੇ ਕਿਰਦਾਰ ਲਈ ਮੈਂ ਅਜਿਹਾ ਲੁੱਕ ਅਪਣਾਇਆ ਸੀ। ਦਾੜ੍ਹੀ ਵਧਾ ਕੇ ਮੈਂ ਦੇਖ ਰਿਹਾ ਸੀ ਕਿ ਕਿੰਨੀ ਲੰਬੀ ਚੰਗੀ ਹੋਵੇਗੀ ਪਰ ਦਾੜ੍ਹੀ ਜਦੋਂ ਜ਼ਿਆਦਾ ਵਧ ਗਈ ਤਾਂ ਮੈਂ ਬਾਬਾ ਰਾਮਦੇਵ ਵਾਂਗ ਲੱਗਣ ਲੱਗਾ ਸੀ। 15 ਨੂੰ ਰਿਲੀਜ਼ ਹੋਵੇਗੀ (ਰੇਸ 3) ਡਾਇਰੈਕਟਰ ਰੇਮੋ ਡਿਸੂਜਾ ਦੀ ਫਿਲਮ 'ਰੇਸ 3' ਇਸੇ ਸਾਲ ਈਦ 'ਤੇ ਯਾਨੀ 15 ਜੂਨ ਨੂੰ ਰਿਲੀਜ਼ ਹੋਵੇਗੀ। ਫਿਲਮ 'ਚ ਸਲਮਾਨ ਖਾਨ, ਬੌਬੀ ਦਿਓਲ, ਅਨਿਲ ਕਪੂਰ, ਜੈਕਲੀਨ ਫਰਨਾਂਡੀਜ਼, ਡੇਜ਼ੀ ਸ਼ਾਹ, ਸ਼ਾਕਿਬ ਸਲੀਮ ਵਰਗੇ ਕਲਾਕਾਰ ਹਨ।