FacebookTwitterg+Mail

ਬੇਟੇ ਦੀ ਹਾਲਤ ਦੇਖ ਸ਼ੂਟਿੰਗ ਦੌਰਾਨ ਰੋ ਪਏ ਸੰਨੀ ਦਿਓਲ, ਇਹ ਸੀ ਵਜ੍ਹਾ

sunny deol cried for that reason
30 October, 2017 06:09:57 PM

ਮੁੰਬਈ (ਬਿਊਰੋ)— ਸੰਨੀ ਦਿਓਲ ਦਾ ਬੇਟਾ ਕਰਨ ਛੇਤੀ ਹੀ ਬਾਲੀਵੁੱਡ ਡੈਬਿਊ ਕਰਨ ਵਾਲਾ ਹੈ। ਬੇਟੇ ਦੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਸੰਨੀ ਕਾਫੀ ਉਤਸ਼ਾਹਿਤ ਹਨ। ਖਬਰ ਹੈ ਕਿ ਫਿਲਮ ਦੇ ਇਕ ਸੀਨ ਦੌਰਾਨ ਇਹ ਦੋਵੇਂ ਭਾਵੁਕ ਹੋ ਗਏ ਤੇ ਰੋਣ ਲੱਗੇ ਸਨ।
ਫਿਲਮ ਦੀ ਸ਼ੂਟਿੰਗ ਮਨਾਲੀ 'ਚ ਚੱਲ ਰਹੀ ਸੀ। ਰਿਪੋਰਟ ਮੁਤਾਬਕ 15000 ਫੁੱਟ ਤੋਂ ਵੱਧ ਦੀ ਉਚਾਈ 'ਤੇ ਸ਼ੂਟਿੰਗ ਹੋ ਰਹੀ ਸੀ। ਇਸ ਦੌਰਾਨ ਮਨਫੀ 4 ਡਿਗਰੀ ਤਾਪਮਾਨ ਸੀ। ਸ਼ੂਟਿੰਗ ਲੋਕੇਸ਼ਨ ਦਾ ਮੌਸਮ ਇੰਨਾ ਖਰਾਬ ਸੀ ਕਿ ਇਕ ਦਿਨ 'ਚ ਇਕ ਹੀ ਸ਼ੂਟ ਹੋਣਾ ਸੰਭਵ ਸੀ। ਸ਼ੂਟਿੰਗ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ ਸੀ।
ਇਕ ਐਕਸ਼ਨ ਸੀਨ ਦੌਰਾਨ ਕਰਨ ਤੇ ਅਭਿਨੇਤਰੀ ਸਹਿਰ ਬਾਂਬਾ ਨੇ ਗੁੰਡਿਆਂ ਤੋਂ ਬਚ ਕੇ ਭੱਜਣਾ ਸੀ ਪਰ ਖਰਾਬ ਮੌਸਮ ਕਾਰਨ ਇਨ੍ਹਾਂ ਦੋਵੇਂ ਨਵੇਂ ਸਿਤਾਰਿਆਂ ਲਈ ਸ਼ੂਟ ਕਰਨਾ ਮੁਸ਼ਕਿਲ ਹੋ ਰਿਹਾ ਸੀ। ਵਾਰ-ਵਾਰ ਰੀਟੇਕ ਦੀ ਵਜ੍ਹਾ ਕਾਰਨ ਕਰਨ ਖਿੱਝ ਗਏ ਤੇ ਨਿਰਾਸ਼ ਹੋ ਕੇ ਰੋਣ ਲੱਗੇ। ਬੇਟੇ ਦੀ ਅਜਿਹੀ ਹਾਲਤ ਦੇਖ ਕੇ ਸੰਨੀ ਦੀਆਂ ਅੱਖਾਂ 'ਚ ਵੀ ਹੰਝੂ ਆ ਗਏ।
ਸੰਨੀ ਨੇ ਕਰਨ ਨੂੰ ਕਿਹਾ, 'ਸੌਰੀ ਬੇਟਾ ਪਰ ਮੈਂ ਇਹ ਸਭ ਤੁਹਾਡੇ ਕਰੀਅਰ ਲਈ ਕਰ ਰਿਹਾ ਹਾਂ। ਸੈੱਟ 'ਤੇ ਦੋਵੇਂ ਹੀ ਕਾਫੀ ਭਾਵੁਕ ਹੋ ਗਏ। ਜਿਸ ਤੋਂ ਬਾਅਦ ਕਰਨ ਨੇ ਪਰਫੈਕਟ ਹੀਰੋ ਵਾਂਗ ਇਸ ਸੀਨ ਨੂੰ ਸ਼ੂਟ ਕੀਤਾ। ਬੇਟੇ ਦੀ ਇਸ ਫਿਲਮ ਨੂੰ ਸੰਨੀ ਡਾਇਰੈਕਟ ਕਰ ਰਹੇ ਹਨ। ਕਰਨ ਦੀ ਡੈਬਿਊ ਫਿਲਮ ਦਾ ਨਾਂ 'ਪਲ ਪਲ ਦਿਲ ਕੇ ਪਾਸ' ਹੈ। ਇਸ 'ਚ ਉਸ ਦੇ ਆਪੋਜ਼ਿਟ ਨਵੀਂ ਅਭਿਨੇਤਰੀ ਸਹਿਰ ਬਾਂਬਾ ਹੈ।


Tags: Sunny Deol Karan Deol Pal Pal Dil Ke Paas Shooting Cried