FacebookTwitterg+Mail

ਪਹਿਲੀ ਵਾਰ ਡਬਲ ਰੋਲ 'ਚ ਦਿਖਣਗੇ ਸੰਨੀ ਦਿਓਲ, 'ਮੈਡਮ ਜੀ' ਨਾਲ ਮੁੜ ਮਚਾਉਣਗੇ 'ਗਦਰ'

sunny deol for the first time will be seen in double role
13 April, 2018 05:30:26 PM

ਨਵੀਂ ਦਿੱਲੀ(ਬਿਊਰੋ)— ਫਿਲਮ 'ਯਮਲਾ ਪਗਲਾ ਦੀਵਾਨਾ ਫਿਰ ਸੇ' ਦੀ ਸ਼ੂਟਿੰਗ ਪੂਰੀ ਕਰਨ ਦੇ ਬਾਅਦ ਐਕਟਰ ਸੰਨੀ ਦਿਓਲ ਪਰਦੇ 'ਤੇ ਹੁਣ ਡਬਲ ਰੋਲ 'ਚ ਨਜ਼ਰ ਆਉਣ ਵਾਲੇ ਹਨ। ਫਿਲਮ 'ਭਈਆਜੀ ਸੁਪਰਹਿੱਟ' 'ਚ ਉਹ ਡਬਲ ਰੋਲ 'ਚ ਦਿਖਾਈ ਦੇਣਗੇ। ਹਾਲ ਹੀ 'ਚ ਉਨ੍ਹਾਂ ਦੀ ਫਿਲਮ ਦਾ ਪਹਿਲਾਂ ਪੋਸਟਰ ਸਾਹਮਣੇ ਆਇਆ ਹੈ। ਪੋਸਟਰ 'ਚ ਇਕੱਠੇ ਕਈ ਸਟਾਰਸ ਦਿਖ ਰਹੇ ਹਨ।
सनी देओल
'ਭਈਆਜੀ ਸੁਪਰਹਿੱਟ' 'ਚ ਸੰਨੀ ਦੀ ਕੋ-ਸਟਾਰ ਹੈ ਪ੍ਰਿਟੀ ਜ਼ਿੰਟਾ ਅਤੇ ਅਮੀਸ਼ਾ ਪਟੇਲ। ਪ੍ਰਿਟੀ ਜ਼ਿੰਟਾ ਦੀ ਇਸ ਫਿਲਮ ਦੇ ਨਾਲ ਤਕਰੀਬਨ 4 ਸਾਲ ਬਾਅਦ ਬਾਲੀਵੁੱਡ 'ਚ ਵਾਪਸੀ ਹੋ ਰਹੀ ਹੈ। ਉੱਥੇ ਹੀ ਅਮੀਸ਼ਾ ਪਟੇਲ ਵੀ 5 ਸਾਲ ਬਾਅਦ ਸਿਲਵਰ ਸਕ੍ਰੀਨ 'ਤੇ ਸੰਨੀ ਦਿਓਲ ਨਾਲ ਦਿਖਾਈ ਦੇਵੇਗੀ। ਤੁਹਾਨੂੰ ਦੱਸ ਦੇਈਏ ਕਿ ਅਮੀਸ਼ਾ ਪਟੇਲ ਸਨੀ ਦਿਓਲ ਦੇ ਨਾਲ ਫਿਲਮ 'ਗਦਰ' 'ਚ ਨਜ਼ਰ ਆਈ ਸੀ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਖਾਸ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ ਅਰਸ਼ਦ ਵਾਰਸੀ ਅਤੇ ਸ਼੍ਰੇਅਸ ਤਲਪੜੇ।
स्टिल
ਫਿਲਮ ਉੱਤਰ ਪ੍ਰਦੇਸ਼ ਦੇ ਮਾਫਿਆ 'ਤੇ ਆਧਾਰਿਤ ਹੈ। ਇਸ ਫਿਲਮ 'ਚ ਪ੍ਰਿਟੀ ਜ਼ਿੰਟਾ ਸੰਨੀ ਦੀ ਪਤਨੀ ਦਾ ਕਿਰਦਾਰ ਅਦਾ ਕਰ ਰਹੀ ਹੈ। ਇਸ 'ਚ ਦਿਖਾਇਆ ਗਿਆ ਹੈ ਕਿ ਉਨ੍ਹਾਂ ਦਾ ਸੰਘਰਸ਼ ਜਦੋਂ ਬਾਲੀਵੁੱਡ ਦੇ ਕਲਾਕਾਰਾਂ ਨਾਲ ਹੁੰਦਾ ਹੈ ਤਾਂ ਕਿਸ ਤਰ੍ਹਾਂ ਕਾਮੇਡੀ ਹੁੰਦੀ ਹੈ।
Sunny Deol
ਇਸ ਫਿਲਮ ਨੂੰ ਲੈ ਕੇ ਸੰਨੀ ਦਿਓਲ ਨੇ ਕਿਹਾ 'ਫਿਲਮ 'ਚ ਮੈਂ ਪਹਿਲੀ ਵਾਰ ਡਬਲ ਰੋਲ ਕਰਨ ਜਾ ਰਿਹਾ ਹੈ,ਜਿਸ ਨੂੰ ਲੈ ਕੇ ਮੈਂ ਕਾਫੀ ਉਤਸ਼ਾਹਤ ਹਾਂ। ਨਾਲ ਹੀ ਫਿਲਮ ਦਾ ਵਿਸ਼ਾ ਵੀ ਨਵਾਂ ਹੈ ਜਿਸ ਨੂੰ ਮੈਂ ਹੁਣ ਤਕ ਨਹੀਂ ਕੀਤਾ ਹੈ। ਫਿਲਮ ਦੀ ਸ਼ੂਟਿੰਗ ਜਲਦੀ ਹੀ ਫਿਰ ਤੋਂ ਸ਼ੁਰੂ ਹੋਵੇਗੀ।
sunny deol
ਇਹ ਇਕ ਕਾਮੇਡੀ ਫਿਲਮ ਹੈ। ਫਿਲਮ ਦੇ ਨਿਰਦੇਸ਼ਕ ਹਨ ਨੀਰਜ ਪਾਠਕ ਹਨ ਜਦਕਿ ਨਿਰਮਾਤਾ ਹੈ ਚਿਰਾਗ ਮਹਿੰਦਰਾ ਧਾਰੀਵਾਲੰਦ। ਫਿਲਮ 'ਚ ਸੰਨੀ ਦਿਓਲ ਪਹਿਲੀ ਵਾਰ ਡਬਲ ਰੋਲ ਨਿਭਾਉਣ ਜਾ ਰਹੇ ਹਨ। ਇਸ ਫਿਲਮ ਨੂੰ 14 ਸਤੰਬਰ ਨੂੰ ਰਿਲੀਜ਼ ਕੀਤਾ ਜਾਣਾ ਹੈ। 


Tags: Sunny Deol Preity ZintaBhaiyyaji Superhitt Ameesha Patel Arshad WarsiShreyas Talpade ਪ੍ਰਿਟੀ ਜ਼ਿੰਟਾ ਸੰਨੀ ਦਿਓਲ ਭਈਆਜੀ ਸੁਪਰਹਿੱਟ

Edited By

Neha Meniya

Neha Meniya is News Editor at Jagbani.