FacebookTwitterg+Mail

ਸਾਂਸਦ ਬਣਨ ਤੋਂ ਬਾਅਦ ਸੰਨੀ ਦਿਓਲ ਨੇ ਮੰਗੇ 5 ਕਰੋੜ, ਮੇਕਰਸ ਨੇ ਬਦਲਿਆ ਹੀਰੋ

sunny deol hikes his fees for movies after becoming mp
07 July, 2019 01:14:38 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸੰਨੀ ਦਿਓਲ ਨੇ ਸੰਸਦ ਮੈਂਬਰ ਬਣਨ ਤੋਂ ਬਾਅਦ ਫਿਲਮਾਂ ਲਈ ਆਪਣੀ ਫੀਸ ਵਧਾ ਦਿੱਤੀ ਹੈ। ਹਾਲ ਹੀ 'ਚ ਉਨ੍ਹਾਂ ਨੂੰ ਫਿਲਮ 'ਫਤੇਹ ਸਿੰਘ' ਆਫਰ ਕੀਤੀ ਗਈ, ਜਿਸ ਲਈ ਉਨ੍ਹਾਂ ਨੇ ਮੇਕਰਸ ਤੋਂ 5 ਕਰੋੜ ਰੁਪਏ ਦੀ ਮੰਗ ਕੀਤੀ। ਮੇਕਰਸ ਨੂੰ ਇਹ ਫੀਸ ਬਜਟ ਤੋਂ ਕਾਫੀ ਜ਼ਿਆਦਾ ਲੱਗੀ ਤਾਂ ਹੁਣ ਉਨ੍ਹਾਂ ਨੇ ਇਸ ਫਿਲਮ ਲਈ ਕਿਸੇ ਹੋਰ ਐਕਟਰ ਨੂੰ ਅਪ੍ਰੋਚ ਕਰਨ ਦਾ ਫੈਸਲਾ ਕੀਤਾ ਹੈ। ਚਰਚਾ ਹੈ ਕਿ ਉਹ ਬੋਰਡ 'ਤੇ ਕਿਸੇ ਸਾਊਥ ਦੇ ਐਕਟਰ ਨੂੰ ਲਿਆਉਣਗੇ।

ਬਜਟ 'ਤੇ ਨਹੀਂ ਬਣੀ ਗੱਲ
ਕਿਹਾ ਜਾ ਰਿਹਾ ਹੈ ਕਿ ਮੇਕਰਸ ਇਸ ਫਿਲਮ ਲਈ 15 ਤੋਂ 18 ਕਰੋੜ ਤੱਕ ਦਾ ਬਜਟ ਲੈ ਕੇ ਚੱਲ ਰਹੇ ਹਨ। ਅਜਿਹੇ 'ਚ ਇਕੱਲੇ ਸੰਨੀ ਦਿਓਲ ਨੂੰ 5 ਕਰੋੜ ਰੁਪਏ ਦੇਣ ਨਾਲ ਉਨ੍ਹਾਂ ਦਾ ਬਜਟ ਵਿਗੜ ਸਕਦਾ ਸੀ। ਇਸ ਫਿਲਮ ਦੇ ਇਕ ਵੱਡੇ ਹਿੱਸੇ ਦੀ ਸ਼ੂਟਿੰਗ ਲੰਡਨ ਹੋਣੀ ਹੈ। ਉਥੇ ਕਈ ਕਲਾਕਾਰਾਂ ਦੀ ਕਾਸਟਿੰਗ ਵੀ ਹੋਣੀ ਹੈ। ਇਸ ਦੇ ਨਾਲ ਫਿਲਮ 'ਤੇ ਹੈਵੀ. ਵੀ. ਐੱਫ. ਐਕਸ. ਵਰਕ ਵੀ ਹੋਣਾ ਹੈ। ਨਤੀਜਤਨ, ਮੇਕਰਸ ਨੇ ਤੈਅ ਕੀਤਾ ਕਿ ਹੁਣ ਉਹ ਇਸ ਫਿਲਮ ਨੂੰ ਕਿਸੇ ਹੋਰ ਐਕਟਰ ਨਾਲ ਬਣਾਉਣਗੇ। 

ਮਾਈਗ੍ਰੇਟ ਕਰਨ ਵਾਲੇ ਨੌਜਵਾਨਾਂ ਦੀ ਹੈ ਕਹਾਣੀ
ਇਸ ਫਿਲਮ ਦੀ ਕਹਾਣੀ ਪੰਜਾਬ ਤੋਂ ਲੰਡਨ ਮਾਈਗ੍ਰੇਟ ਕਰਨ ਵਾਲੇ ਨੌਜਵਾਨਾਂ ਬਾਰੇ ਹੈ। ਕਹਾਣੀ 'ਚ ਨਾਇਕ ਪੰਜਾਬ ਤੋਂ ਕੱਢ ਕੇ ਲੰਡਨ ਪਹੁੰਚ ਜਾਂਦਾ ਹੈ ਅਤੇ ਉਥੇ ਬੰਬ ਡਿਫਿਊਜ  ਕਰਨ ਵਾਲੇ ਦਸਤੇ 'ਚ ਕੰਮ ਕਰਨ ਲੱਗਦਾ ਹੈ। ਫਿਲਮ 'ਚ ਅਲਗਾਵਵਾਦੀ ਸੰਗਠਨ ਦੀਆਂ ਗਤੀ ਵਿਧੀਆਂ ਦਾ ਵੀ ਪਲਾਂਟ ਹੈ।

ਸੰਨੀ ਦਿਓਲ ਨਾਲ ਰਿਸ਼ਤੇ ਸੁਧਾਰਨ ਦੀ ਕੀਤੀ ਸੀ ਕੋਸ਼ਿਸ਼
ਰਾਜਕੁਮਾਰ ਸੰਤੋਸ਼ੀ ਨੇ 23 ਸਾਲ ਪਹਿਲਾਂ 1996 'ਚ ਸੰਨੀ ਨਾਲ 'ਘਾਤਕ' ਫਿਲਮ ਕੰਮ ਕੀਤਾ ਸੀ। ਇਸ ਤੋਂ ਬਾਅਦ ਸਾਲ 2002 'ਚ ਭਗਤ ਸਿੰਘ 'ਤੇ ਆਧਾਰਿਤ ਦੋਵਾਂ ਦੀਆਂ ਵੱਖ-ਵੱਖ ਫਿਲਮਾਂ ਬਾਕਸ ਆਫਿਸ 'ਤੇ ਕਲੈਸ਼ ਹੋ ਗਈਆਂ ਸਨ, ਜਿਸ ਤੋਂ ਬਾਅਦ ਕਿਹਾ ਜਾਣ ਲੱਗਾ ਸੀ ਕਿ ਦੋਵਾਂ ਦੇ ਰਿਸ਼ਤੇ 'ਚ ਖਟਾਸ ਆ ਗਈ ਸੀ। ਹੁਣ ਇਸ ਪ੍ਰੋਜੈਕਟ ਦੇ ਜਰੀਏ ਉਹ ਸੰਨੀ ਦਿਓ ਨਾਲ ਆਪਣੇ ਵਿਗੜੇ ਰਿਸ਼ਤਿਆਂ ਨੂੰ ਸੁਧਾਰਨ 'ਚ ਲੱਗੇ ਹੋਏ ਸਨ। ਹਾਲੰਕਿ ਉਨ੍ਹਾਂ ਦੀ ਇਹ ਇੱਛਾ ਪੂਰੀ ਹੁੰਦੀ ਨਜ਼ਰ ਨਹੀਂ ਆ ਰਹੀ ਹੈ।


Tags: Sunny DeolFeesBecoming MPGurdaspurFateh SinghRajkumar SantoshiRajkumar SantoshiBollywood Celebrity

Edited By

Sunita

Sunita is News Editor at Jagbani.