FacebookTwitterg+Mail

ਸੰਨੀ ਦਿਓਲ ਤੋਂ ਜਾਣੋ ਫਿਲਮ ਇੰਡਸਟਰੀ ’ਚ ਕਿਉਂ ਟਿੱਕਿਆ ਹੈ ‘ਦਿਓਲ ਪਰਿਵਾਰ’

sunny deol tough for actors to not become commodities
03 September, 2019 10:54:12 AM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸੰਨੀ ਦਿਓਲ ਦਾ ਕਹਿਣਾ ਹੈ ‘‘ਮੇਰਾ ਪਰਿਵਾਰ ਫਿਲਮ ਜਗਤ ’ਚ ਹਾਲੇ ਵੀ ਇਸ ਲਈ ਥਾਂ ਬਣਾਈ ਬੈਠਾ ਹੈ ਕਿਉਂਕਿ ਮੇਰਾ ਪਰਿਵਾਰ ਪੈਸਿਆਂ ਪਿੱਛੇ ਨਹੀਂ ਭੱਜਦੇ।’’ ਦੱਸ ਦਈਏ ਕਿ ਸੰਨੀ ਦਿਓਲ ਦਾ ਬੇਟਾ ਕਰਨ ਦਿਓਲ ‘ਪਲ ਪਲ ਦਿਲ ਕੇ ਪਾਸ’ ਫਿਲਮ ਨਾਲ ਬਾਲੀਵੁੱਡ ’ਚ ਕਦਮ ਰੱਖਣ ਜਾ ਰਿਹਾ ਹੈ। ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਦੀ ਡਾਇਰੈਕਸ਼ਨ ਖੁਦ ਸੰਨੀ ਦਿਓਲ ਨੇ ਕੀਤੀ ਹੈ। ਸਟਾਰ ਦਾ ਬੇਟਾ ਹੋਣ ਤੋਂ ਬਾਅਦ ਵੀ ਸ਼ਾਇਦ ਹੀ ਕਰਨ ਨੂੰ ਕਦੇ ਹੋਟਲ, ਏਅਰਪੋਰਟ, ਜਿਮ ਦੇ ਬਾਹਰ ਜਾਂ ਕਿਸੇ ਪਾਰਟੀ ’ਚ ਤਸਵੀਰਾਂ ਕਲਿੱਕ ਕਰਵਾਉਂਦੇ ਦੇਖਿਆ ਗਿਆ ਹੋਵੇਗਾ।

Punjabi Bollywood Tadka

ਇਸ ’ਤੇ ਸੰਨੀ ਦਿਓਲ ਦਾ ਕਹਿਣਾ ਹੈ ‘‘ਇਹ ‘ਦਿਓਲ ਵਿਰਾਸਤ’ ਦਾ ਨਤੀਜਾ ਹੀ ਹੈ, ਜੋ ਕੈਮਰੇ ਪਿੱਛੇ ਐਕਟਿੰਗ ਨਾ ਕਰਨ ’ਚ ਯਕੀਨ ਰੱਖਦਾ ਹੈ। ਉਨ੍ਹਾਂ ਕਿਹਾ ਲੋਕ ਕਰਨ ਦਿਓਲ ਨੂੰ ਇਹ ਕਰਨ ਕਦੇ ਉਹ ਕਰਨ ਜਾਂ ਫਿਰ ਸਮਾਗਮਾਂ ’ਚ ਆਉਣ ਨੂੰ ਆਖਦੇ ਹਨ, ਜੋ ਅੱਜ ਦੇ ਦੌਰ ਦੀ ਵੱਡੀ ਸਮੱਸਿਆ ਹੈ। ਤੁਸੀ ਇਕ ਚੀਜ਼ ਬਣ ਗਏ ਹੋ। ਜਦੋਂ ਇਕ ਐਕਟਰ ਇਕ ਅਦਾਕਾਰ ਬਣਨਾ ਚਾਹੁੰਦਾ ਹੈ ਨਾ ਕੀ ਕੋਈ ਚੀਜ਼ ਤਾਂ ਇਹ ਮੁਸ਼ਕਿਲ ਕੰਮ ਹੈ।’’ ਸੰਨੀ ਦਿਓਲ ਨੇ ਅੱਗੇ ਕਿਹਾ, ‘ਮੈਨੂੰ ਅਕਸਰ ਹੀ ਹੈਰਾਨੀ ਹੁੰਦੀ ਹੈ ਕਿ ਲੋਕ ਕਿਵੇਂ 24 ਘੰਟੇ ਐਕਟਿੰਗ ਕਰ ਲੈਂਦੇ ਹਨ, ਜੋ ਉਨ੍ਹਾਂ ਲਈ ਮੁਮਕਿਨ ਨਹੀਂ। 99 ਫੀਸਦੀ ਲੋਕ ਅਜਿਹਾ ਕਰਦੇ ਹਨ ਅਤੇ ਮੈਨੂੰ ਹੈਰਾਨੀ ਹੈ ਕਿ ਉਹ ਇੰਨੀ ਊਰਜਾ ਕਿਥੋ ਲਿਆਂਦੇ ਹਨ। ਮੈਂ ਤਾਂ ਸ਼ੂਟਿੰਗ ਖਤਮ ਹੋਣ ਤੋਂ ਕੁਝ ਦੇਰ ਬਾਅਦ ਵੀ ਐਕਟਿੰਗ ਨਹੀਂ ਕਰ ਪਾਉਂਦਾ।’’ 62 ਸਾਲਾ ਸੰਨੀ ਦਿਓਲ ਨੇ ਕਿਹਾ ਕਿ ਮੈਨੂੰ ਫਿਲਮ ਦੇ ਹਿੱਟ ਹੋਣ ਜਾਂ ਜ਼ਿਆਦਾ ਪੈਸੇ ਕਮਾਉਣ ’ਤੇ ਖੁਸ਼ੀ ਨਹੀਂ ਹੁੰਦੀ ਸਗੋਂ ਕੰਮ ਦੀ ਤਾਰੀਫ ਮਾਇਨੇ ਰੱਖਦੀ ਹੈ। ਇਹ ਦਿਓਲ ਤੇ ਹੋਰਨਾਂ ਲੋਕਾਂ ’ਚ ਫਰਕ ਹੈ। 

Punjabi Bollywood Tadka
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਧਰਮਿੰਦਰ ਨੇ ਸੰਨੀ ਦਿਓਲ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਸੀ, ਜੋ ਸੰਨੀ ਦੇ ਬਚਪਨ ਦੀ ਹੈ। ਇਸ ਤਸਵੀਰ ’ਚ ਸੰਨੀ ਦਿਓਲ ਤੋਲੀਏ ’ਚ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਧਰਮਿੰਦਰ ਨੇ ਕੈਪਸ਼ਨ ’ਚ ਲਿਖਿਆ, ‘‘ਮੈਂ ਆਪਣੇ ਸਭ ਤੋਂ ਮਾਸੂਮ ਬੇਟੇ ਦੀ ਤਸਵੀਰ ਬਿਨਾਂ ਤੋਲੀਏ ਦੇ ਖਿੱਚਣਾ ਚਾਹੁੰਦਾ ਸੀ। ਵਿਚਾਰਾ ਸੰਨੀ ਮਨਾ ਕਰਨ ਲੱਗਾ ਨਹੀਂ ਪਾਪਾ....ਪਾਪਾ ਨਹੀਂ...ਉਸ ਦੀ ਮਾਸੂਮੀਅਤ ਅੱਜ ਵੀ ਮੈਨੂੰ ਭਾਵੁਕ ਕਰ ਜਾਂਦੀ ਹੈ। ਲਵ ਯੂ ਮਾਈ ਸਨ, ਗੁੱਡ ਲੱਕ ਫਾਰ ਪਲ ਪਲ ਦਿਲ ਕੇ ਪਾਸ’’। ਸੰਨੀ ਦਿਓਲ ਦੀ ਫਿਲਮ ‘ਪਲ ਪਲ ਦਿਲ ਕੇ ਪਾਸ’ 20 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। 

 


Tags: DharmendraSunny DeolDeol FamilyPal Pal Dil Ke PaasTwitterKaran Deol

Edited By

Sunita

Sunita is News Editor at Jagbani.