ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਧਰਮਿੰਦਰ ਦੇ ਵੱਡੇ ਲਾਡਲੇ ਬੇਟੇ ਸੰਨੀ ਦਿਓਲ ਨੂੰ ਤਾਂ ਸਾਰੇ ਜਾਣਦੇ ਹੀ ਹਨ। ਉਹ ਆਪਣੀ ਹਰ ਗੱਲ ਨੂੰ ਖੁੱਲ੍ਹ ਕੇ ਸਾਹਮਣੇ ਰੱਖਦੇ ਹਨ। ਸੰਨੀ ਦਿਓਲ ਨੇ ਆਪਣੇ ਕਿਰਦਾਰ ਨਾਲ ਫਿਲਮ ਇੰਡਸਟਰੀ 'ਚ ਕਾਫੀ ਨਾਂ ਕਮਾਇਆ ਹੈ। ਸਾਰੇ ਸੰਨੀ ਨੂੰ ਬਹੁਤ ਹੀ ਪਸੰਦ ਕਰਦੇ ਹਨ ਪਰ ਸੰਨੀ ਹਮੇਸ਼ਾ ਤੋਂ ਹੀ ਆਪਣੀ ਨਿੱਜੀ ਜ਼ਿੰਦਗੀ ਨੂੰ ਬਾਲੀਵੁੱਡ ਦੀ ਲਾਈਮਲਾਈਟ ਤੋਂ ਕਾਫੀ ਦੂਰ ਰੱਖਦੇ ਹਨ ਪਰ ਅੱਜ ਅਸੀਂ ਤੁਹਾਨੂੰ ਉਸ ਦੀ ਧਰਮ ਪਤਨੀ ਪੂਜਾ ਬਾਰੇ ਦੱਸਣ ਜਾ ਰਹੇ ਹਾਂ।

ਸੰਨੀ ਦਿਓਲ ਦਾ ਵਿਆਹ ਪੂਜਾ ਦਿਓਲ ਨਾਲ ਕਾਫੀ ਮੁਸ਼ਕਿਲਾਂ ਤੋਂ ਬਾਅਦ ਹੋਇਆ ਸੀ। ਪੂਜਾ ਦਿਓਲ ਜ਼ਿਆਦਾਤਰ ਬਾਲੀਵੁੱਡ ਤੋਂ ਦੂਰ ਹੀ ਰਹੀ ਹੈ। ਸੰਨੀ ਤੇ ਪੂਜਾ ਦੇ ਦੋ ਬੱਚੇ ਹਨ। ਹਾਲ ਹੀ 'ਚ ਸੰਨੀ ਦਿਓਲ ਨੇ ਆਪਣੇ ਬੈਨਰ ਹੇਠ ਆਪਣੇ ਬੇਟੇ ਕਰਨ ਨੂੰ ਬਾਲੀਵੁੱਡ 'ਚ ਲਾਂਚ ਕਕਰਨ ਵਾਲੇ ਹਨ।

ਸੰਨੀ ਦਿਓਲ ਜਿਥੇ ਕੰਮ ਕਰਕੇ ਆਪਣਾ ਨਾਂ ਬਣਾ ਰਿਹਾ ਸਨ ਉਥੇ ਉਸ ਦੀ ਪਤਨੀ ਘਰ 'ਚ ਰਹਿ ਕੇ ਘਰ-ਪਰਿਵਾਰ ਦੀ ਦੇਖਭਾਲ ਕਰ ਰਹੀ ਸੀ। ਉਸ ਨੇ ਆਪਣੇ ਪਰਿਵਾਰ ਨੂੰ ਪੂਰਾ ਸਮਾਂ ਦਿੱਤਾ। ਪੂਜਾ ਦਿਓਲ ਦੇਖਣ 'ਚ ਕਾਫੀ ਖੂਬਸੂਰਤ ਤੇ ਹੌਟ ਹੈ। ਉਹ ਕਿਸੇ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਹੈ। ਪੂਜਾ ਨੂੰ ਘਰ ਦਾ ਕੰਮ ਚੰਗੀ ਤਰ੍ਹਾਂ ਕਰਨਾ ਆਉਂਦਾ ਹੈ ਤੇ ਵਿਹਲੇ ਸਮੇਂ 'ਚ ਕਿਤਾਬਾਂ ਪੜ੍ਹਣੀਆਂ ਕਾਫੀ ਪਸੰਦ ਹਨ।

ਸੂਤਰਾਂ ਮੁਤਾਬਕ, ਪੂਜਾ ਦਿਓਲ ਐਸ਼ਵਰਿਆ ਰਾਏ ਦੀ ਬਹੁਤ ਵੱਡੀ ਫੈਨ ਹੈ। ਇਹ ਗੱਲ ਉਸ ਨੇ ਖੁਦ ਇਕ ਇੰਟਰਵਿਊ ਦੌਰਾਨ ਦੱਸੀ। ਉਹ ਹਮੇਸ਼ਾ ਹੀ ਐਸ਼ਵਰਿਆ ਵਾਂਗ ਨਜ਼ਰ ਦੀ ਕੋਸ਼ਿਸ਼ ਕਰਦੀ ਹੈ। ਇੰਨਾ ਹੀ ਨਹੀਂ ਸਗੋਂ ਪੂਜਾ ਦਿਓਲ 'ਯਮਲਾ ਪਗਲਾ ਦੀਵਾਨਾ' ਫਿਲਮ 'ਚ ਗੈਸਟ ਦੇ ਰੂਪ 'ਚ ਵੀ ਨਜ਼ਰ ਆ ਚੁੱਕੀ ਹੈ ਪਰ ਜ਼ਿਆਦਾ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਸੀ।

