FacebookTwitterg+Mail

ਫਿਲਮ ‘ਭੰਗੜਾ ਪਾ ਲੈ’ ਲਈ ਸੰਨੀ ਕੌਸ਼ਲ ਦਿਨ ’ਚ 12 ਤੋਂ 14 ਘੰਟੇ ਕਰਦੇ ਸਨ ਡਾਂਸ ਪ੍ਰੈਕਟਿਸ

sunny kaushal bhangra paa le rukshar dhillon
11 December, 2019 02:52:02 PM

ਮੁੰਬਈ(ਬਿਊਰੋ)- ਸੰਨੀ ਕੌਸ਼ਲ ਅਤੇ ਰੁਖਸ਼ਾਰ ਢਿੱਲੋਂ ਅਭਿਨੀਤ ਫਿਲਮ ‘ਭੰਗੜਾ ਪਾ ਲੈ’ ਨੇ ਆਪਣੀ ਘੋਸ਼ਣਾ ਦੇ ਸਮੇਂ ਤੋਂ ਸਾਰਿਆਂ ਦਾ ਧਿਆਨ ਆਪਣੀ ਵੱਲ ਕੀਤਾ ਹੋਇਆ ਹੈ ਅਤੇ ਦਰਸ਼ਕ ਫਿਲਮ ਦੇ ਨਾਲ ਨੱਚਦੇ-ਗਾਉਂਦੇ ਹੋਏ ਨਵੇਂ ਸਾਲ ਦੀ ਸ਼ਾਨਦਾਰ ਸ਼ੁਰੂਆਤ ਕਰਨ ਲਈ ਤਿਆਰ ਹਨ। ਫਿਲਮ ਵਿਚ ਆਪਣੇ ਕਿਰਦਾਰ ਨੂੰ ਵਧੀਆ ਅਤੇ ‘ਭੰਗੜਾ ਦੇ ਡਾਂਸ’ ਸਟੈਪਸ ਨੂੰ ਸਟੀਕ ਤਰੀਕੇ ਨਾਲ ਪੇਸ਼ ਕਰਨ ਲਈ ਸੰਨੀ ਨੇ ਖੂਬ ਮਿਹਨਤ ਕੀਤੀ ਹੈ। ਐਕਟਰ ਆਪਣੀ ਡਾਂਸ ਪ੍ਰੈਕਟਿਸ ਲਈ ਦਿਨ ਵਿਚ ਲੱਗਭਗ 12 ਤੋਂ 14 ਘੰਟਿਆਂ ਦਾ ਸਮਾਂ ਬਿਤਾਉਂਦੇ ਸਨ ਤਾਂਕਿ ਉਹ ਪਸੰਦੀਦਾ ਡਾਂਸ ਫਾਰਮ ਨੂੰ ਪੂਰੀ ਲਗਨ ਨਾਲ ਪਰਦੇ ’ਤੇ ਉਤਾਰਣ ਵਿਚ ਸਫਲ ਹੋ ਸਕਣ। ਫਿਲਮ ਦੇ ਟਰੇਲਰ ਵਿਚ ਡਾਂਸ ਦੀ ਇਕ ਝਲਕ ਦੇਖਣ ਤੋਂ ਬਾਅਦ ਇਸ ਗੱਲ ਸਾਫ ਹੈ ਕਿ ਸੰਨੀ ਅਤੇ ਰੁਖਸ਼ਾਰ ਦੋਵੇਂ ਹੀ ਦਰਸ਼ਕਾਂ ਦੀਆਂ ਉਮੀਦਾਂ ’ਤੇ ਖਰੇ ਸਾਬਿਤ ਹੋਏ ਹਨ। ਟਰੇਲਰ ਤੋਂ ਬਾਅਦ ਹੁਣ ਸਾਰਿਆਂ ਦੀ ਨਜ਼ਰਾਂ ਫਿਲਮ ਦੀ ਰਿਲੀਜ਼ਿਗ ’ਤੇ ਟਿੱਕੀਆਂ ਹਨ। ਫਿਲਮ 3 ਜਨਵਰੀ 2020 ’ਚ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ ।
 


Tags: Sunny KaushalBhangra Paa LeRukshar DhillonDance FranchiseBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari