FacebookTwitterg+Mail

‘ਰਾਗਿਨੀ ਐੱਮ.ਐੱਮ.ਐੱਸ. ਰਿਟਰਨ’ ’ਚ ਕੰਮ ਕਰੇਗੀ ਸਨੀ ਲਿਓਨ

sunny leone  s appearance to add namak in ragini mms returns 2
24 November, 2019 11:06:17 AM

ਮੁੰਬਈ(ਬਿਊਰੋ)- ਬਾਲੀਵੁੱਡ ਦੀ ਬੋਲਡ ਗਰਲ ਸਨੀ ਲਿਓਨ ‘ਰਾਗਿਨੀ ਐੱਮ.ਐੱਮ.ਐੱਸ. ਰਿਟਰਨ’ ’ਚ ਕੰਮ ਕਰਨ ਜਾ ਰਹੀ ਹੈ। ਸਨੀ ਲਿਓਨ ਨੇ ਸਾਲ 2014 ’ਚ ਪ੍ਰਦਰਿਸ਼ਤ ਫਿਲਮ ‘ਰਾਗਿਨੀ ਐੱਮ.ਐੱਮ.ਐੱਸ.-2’ ’ਚ ਕੰਮ ਕੀਤਾ ਸੀ। ਇਸ ਫਿਲਮ ’ਚ ਸਨੀ ਲਿਓਨ ’ਤੇ ਫਿਲਮਾਇਆ ਗਿਆ ਗਾਣਾ ‘ਬੇਬੀ ਡਾਲ’ ਕਾਫੀ ਮਸ਼ਹੂਰ ਹੋਇਆ ਸੀ। ਸਨੀ ‘ਰਾਗਿਨੀ ਐੱਮ.ਐੱਮ.ਐੱਸ. ਰਿਟਰਨ’ ’ਚ ਸਪੈਸ਼ਲ ਅਪੀਅਰੈਂਸ ਭਾਵ ਕਿ ਫਿਲਮ ’ਚ ਸਪੈਸ਼ਲ ਡਾਂਸ ਨੰਬਰ ‘ਹੈਲੋ ਜੀ’ ਕਰਦੀ ਨਜ਼ਰ ਆਵੇਗੀ, ਜਿਸ ਨੂੰ ਮੀਤ ਬ੍ਰਦਰਜ਼ ਨੇ ਕੰਪੋਜ਼ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਸਨੀ ਲਿਓਨ ਨੇ ਆਪਣੇ ਇੰਸਟਾ ’ਤੇ ਦਿੱਤੀ।

Punjabi Bollywood Tadka
ਸਨੀ ਲਿਓਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਲਿਖਿਆ, ‘ ਸਨੀ ਦੇ ਬਿਨਾਂ ‘ਰਾਗਿਨੀ ਐੱਮ.ਐੱਮ.ਐੱਸ. ਰਿਟਰਨ’? ਹੋ ਨਹੀਂ ਸਕਦੀ!!! ਮੈਂ ਸੈਕਸੀ ਰੋਮਾਂਚ ਨੂੰ ਦੋਗੁਣਾ ਕਰਨ ਲਈ ਆ ਰਹੀ ਹਾਂ। ਹੈਲੋ.ਜੀ... ਆਲਟ ਅਤੇ ਜੀ ’ਤੇ ਮੈਂ ਆ ਰਹੀ ਹਾਂ ਥੋੜੀ ਚਮਕ, ਧਮਕ ਅਤੇ ਢੇਰ ਸਾਰੇ ਨਮਕ ਦੇ ਨਾਲ!’


Tags: Sunny LeoneRagini MMS Returns 2ALT BalajiInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari