FacebookTwitterg+Mail

ਕਪਿਲ ਸ਼ਰਮਾ ਦੇ ਸ਼ੋਅ 'ਚ ਧਮਾਲ ਮਚਾਉਣ ਆ ਰਹੀ ਹੈ ਸੰਨੀ ਲਿਓਨ

sunny leone
29 December, 2018 09:11:51 AM

ਮੁੰਬਈ(ਬਿਊਰੋ)— ਕਪਿਲ ਸ਼ਰਮਾ ਦਾ ਸ਼ੋਅ ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਫੈਨਜ਼ ਨੂੰ ਬੱਸ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਹੈ। ਇਹ ਕਪਿਲ ਦਾ ਲੰਬੇ ਸਮੇਂ ਬਾਅਦ ਕਮਬੈਕ ਹੈ, ਜਿਸ ਵਿਚ ਉਸ ਨਾਲ ਕ੍ਰਿਸ਼ਨਾ ਅਭਿਸ਼ੇਕ ਤੇ ਭਾਰਤੀ ਸਿੰਘ ਵੀ ਨਜ਼ਰ ਆਉਣਗੇ। ਸ਼ੋਅ ਦੇ ਗੈਸਟ ਦੀ ਗੱਲ ਕਰੀਏ ਤਾਂ ਇਸ ਦੇ ਪਹਿਲੇ ਐਪੀਸੋਡ 'ਚ 'ਸਿੰਬਾ' ਦੀ ਟੀਮ ਆ ਰਹੀ ਹੈ, ਫੇਰ ਭਾਈਜਾਨ ਸਲਮਾਨ ਆਪਣੀ ਫੈਮਿਲੀ ਨਾਲ ਆ ਰਹੇ ਹਨ। ਹੁਣ ਜੇਕਰ ਤੀਜੇ ਗੈਸਟ ਦੀ ਗੱਲ ਕਰੀਏ ਤਾਂ ਉਹ ਕੋਈ ਹੋਰ ਨਹੀ ਸਗੋਂ ਬਾਲੀਵੁੱਡ ਦੀ ਬੇਬੀ ਡੌਲ ਸਨੀ ਲਿਓਨ ਹੈ। ਜੀ ਹਾਂ, ਸਨੀ ਲਿਓਨ ਹੀ ਕਪਿਲ ਦੀ ਅਗਲੀ ਗੈਸਟ ਹੈ।

 

ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀਆ ਹਨ। ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੰਨੀ ਨੇ ਸ਼ੋਅ ਦੇ ਸੈੱਟ 'ਤੇ ਖੂਬ ਮਸਤੀ ਕੀਤੀ ਹੈ। ਦੇਖਦੇ ਹਾਂ ਲੋਕਾਂ ਨੂੰ ਇਨ੍ਹਾਂ ਦੀ ਮਸਤੀ ਕਿੰਨੀ ਪਸੰਦ ਆਉਂਦੀ ਹੈ।


Tags: Sunny LeoneKapil SharmaThe Kapil Sharma Show

About The Author

manju bala

manju bala is content editor at Punjab Kesari