FacebookTwitterg+Mail

ਸ਼ੂਟਿੰਗ ਦੌਰਾਨ ਸੰਨੀ ਲਿਓਨੀ ਨੂੰ ਐਕਟਰ ਨੇ ਮਾਰੀ ਗੋਲੀ, ਵੀਡੀਓ ਵਾਇਰਲ

sunny leone
28 June, 2019 11:48:33 AM

ਮੁੰਬਈ(ਬਿਊਰੋ)— ਸੰਨੀ ਲਿਓਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਫੈਨਜ਼ ਲਈ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ ਪਰ ਹੁਣ ਸੰਨੀ ਨੇ ਇਕ ਅਜਿਹਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਪਹਿਲਾਂ ਤਾਂ ਉਨ੍ਹਾਂ ਦੇ ਫੈਨਜ਼ ਘਬਰਾ ਗਏ ਪਰ ਬਾਅਦ 'ਚ ਆਪਣਾ ਹਾਸਾ ਨਾ ਰੋਕ ਸਕੇ। ਦਰਅਸਲ ਸੰਨੀ ਲਿਓਨੀ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕੀਤਾ। ਵੀਡੀਓ 'ਚ ਉਹ ਰਾਤ ਸਮੇਂ ਸ਼ੂਟ ਕਰਦੀ ਨਜ਼ਰ ਆ ਰਹੀ ਹੈ। ਜਿਸ 'ਚ ਇਕ ਸ਼ਖਸ ਉਨ੍ਹਾਂ 'ਤੇ ਬੰਦੂਕ ਰੱਖਦਾ ਹੈ ਅਤੇ ਫਿਰ ਗੋਲੀ ਚਲਾਉਂਦਾ ਹੈ। ਗੋਲੀ ਲੱਗਣ ਨਾਲ ਸੰਨੀ ਲਿਓਨੀ ਉਥੇ ਹੀ ਡਿੱਗ ਜਾਂਦੀ ਹੈ ਅਤੇ ਵੀਡੀਓ ਖਤਮ ਹੋਣ ਤੱਕ ਨਹੀਂ ਉੱਠਦੀ।


ਉੱਥੇ ਹੀ ਇਸ ਦੇ ਕੁਝ ਦੇਰ ਬਾਅਦ ਸੰਨੀ ਲਿਓਨੀ ਨੇ ਇਕ ਦੂਜਾ ਵੀਡੀਓ ਸ਼ੇਅਰ ਕੀਤਾ, ਜਿਸ 'ਚ ਪਹਿਲੀ ਵੀਡੀਓ ਦੇ ਅੱਗੇ ਦਾ ਹਿੱਸਾ ਹੈ। ਦੂਜੀ ਵੀਡੀਓ 'ਚ ਸੰਨੀ ਲਿਓਨੀ ਇਕ ਦਮ ਨਾਲ ਹੱਸਦੀ ਹੋਈ ਉੱਠਦੀ ਹੈ ਅਤੇ ਆਪਣੇ ਪ੍ਰੈਂਕ ਦਾ ਖੁਲਾਸਾ ਕਰਦੀ ਹੈ। ਉਥੇ ਹੀ ਵੀਡੀਓ ਨੂੰ ਦੇਖ ਲੋਕ ਕਹਿੰਦੇ ਹਨ ਕਿ ਸੰਨੀ ਕਮਾਲ ਦੀ ਅਦਾਕਾਰਾ ਹੈ। ਸੰਨੀ ਲਿਓਨੀ ਨੇ ਦੋਵਾਂ ਵੀਡੀਓਜ਼ 'ਤੇ ਹੀ ਇਕ ਕੈਪਸ਼ਨ ਲਿਖਿਆ ਹੈ।

ਦੱਸ ਦੇਈਏ ਕਿ ਸੰਨੀ ਨੇ ਪਹਿਲੇ ਵੀਡੀਓ ਨੂੰ ਕੈਪਸ਼ਨ ਦਿੱਤਾ। ਗਰਾਫਿਕ ਵਾਰਨਿਗ- 1 ਅਤੇ ਦੂਜੇ ਨੂੰ ਕੈਪਸ਼ਨ ਦਿੱਤਾ- ਗਰਾਫਿਕ ਵਾਰਨਿਗ- 2। ਸੰਨੀ ਲਿਓਨੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਹ ਵਾਇਰਲ ਵੀ ਹੋਣਾ ਸ਼ੁਰੂ ਹੋ ਗਿਆ ਹੈ। ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੰਨੀ ਲਿਓਨੀ ਦੇ ਕਈ ਪ੍ਰੈਂਕ ਵੀਡੀਓਜ਼ ਸਾਹਮਣੇ ਆ ਚੁੱਕੇ ਹਨ। ਜਿਸ 'ਚ ਉਹ ਮਸਤੀ ਕਰਦੀ ਨਜ਼ਰ ਆਈ ਸੀ।

 


Tags: Sunny LeoneGun ShotVideoInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari