FacebookTwitterg+Mail

ਟੀ. ਵੀ. ਸ਼ੋਅ ਦੇਖ ਕੇ ਹੁਣ ਅਜਿਹਾ ਕੁਝ ਸਿੱਖ ਰਹੀ ਹੈ ਸੰਨੀ ਲਿਓਨ

sunny leone
01 July, 2019 09:29:53 AM

ਮੁੰਬਈ (ਬਿਊਰੋ) — ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਅੱਜਕਲ ਟੀ. ਵੀ. ਸ਼ੋਅ ਦੇਖ ਕੇ ਐਕਟਿੰਗ ਸਿੱਖ ਰਹੀ ਹੈ। ਸੰਨੀ ਲਿਓਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਸੰਨੀ ਲਿਓਨ ਸ਼ੋਅ 'ਕੁਮਕੁਮ ਭਾਗਯ' ਦੇਖ ਕੇ ਉਸ ਦੇ ਡਾਇਲਾਗ ਦੁਹਰਾਉਣ ਦੀ ਕੋਸ਼ਿਸ ਕਰ ਰਹੀ ਹੈ। ਇਸ ਪੋਸਟ ਦੇ ਕੈਪਸ਼ਨ 'ਚ ਉਸ ਨੇ ਲਿਖਿਆ ਹੈ, ''ਐਕਟਿੰਗ ਵਰਕਸ਼ਾਪ''। ਸੰਨੀ ਆਪਣੀ ਇਸ ਐਕਟੀਵਿਟੀ ਨਾਲ ਪੂਰੀ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਪੋਸਟ 'ਚ ਸੰਨੀ ਨੇ ਲਿਖਿਆ ਹੈ 'ਧੰਨਵਾਦ ਕੁਮਕੁਮ ਭਾਗਯ'। ਮੇਰਾ ਇਹ ਬੈਸਟ ਟਾਈਮ ਹੁੰਦਾ ਹੈ ਜਦੋਂ ਮੈਂ ਆਪਣੀ ਬੇਵਕੂਫੀ ਭਰੀ ਕੁਮੈਂਟਰੀ ਦੇ ਬਿਨਾਂ ਤੁਹਾਡਾ ਸ਼ੋਅ ਦੇਖ ਰਹੀ ਹੁੰਦੀ ਹਾਂ।

 

ਦੱਸਣਯੋਗ ਹੈ ਕਿ ਸੰਨੀ ਲਿਓਨ ਅੱਜਕਲ ਆਪਣੀ ਆਉਣ ਵਾਲੀ ਫਿਲਮ 'ਕੋਕਾ ਕੋਲਾ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਫਿਲਮ ਲਈ ਉਹ ਉੱਤਰ ਪ੍ਰਦੇਸ਼ ਦੀ ਗ੍ਰਾਮੀਣ ਭਾਸ਼ਾ ਵੀ ਸਿੱਖ ਰਹੀ ਹੈ। ਕੁਝ ਦਿਨ ਪਹਿਲਾਂ ਵੀ ਸੰਨੀ ਨੇ ਇਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿਚ ਉਹ ਗ੍ਰਾਮੀਣ ਭਾਸ਼ਾ ਬੋਲਦੀ ਨਜ਼ਰ ਆ ਰਹੀ ਸੀ।

 

 

ਇਸ ਤੋਂ ਇਲਾਵਾ ਕੁਝ ਦਿਨ ਪਹਿਲਾ ਸੰਨੀ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ਨੂੰ ਦੇਖ ਕੇ ਉਸ ਦੇ ਫੈਨਜ਼ ਘਬਰਾ ਗਏ ਸਨ। ਦਰਅਸਲ ਸੰਨੀ ਲਿਓਨੀ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕੀਤੀ ਸੀ, ਜਿਸ 'ਚ ਉਹ ਰਾਤ ਸਮੇਂ ਸ਼ੂਟ ਕਰਦੀ ਨਜ਼ਰ ਆ ਰਹੀ ਸੀ। ਇਸ ਵੀਡੀਓ 'ਚ ਇਕ ਸ਼ਖਸ ਉਨ੍ਹਾਂ 'ਤੇ ਬੰਦੂਕ ਰੱਖਦਾ ਹੈ ਅਤੇ ਫਿਰ ਗੋਲੀ ਚਲਾਉਂਦਾ ਹੈ। ਗੋਲੀ ਲੱਗਣ ਨਾਲ ਸੰਨੀ ਲਿਓਨੀ ਉਥੇ ਹੀ ਡਿੱਗ ਜਾਂਦੀ ਹੈ ਅਤੇ ਵੀਡੀਓ ਖਤਮ ਹੋਣ ਤੱਕ ਨਹੀਂ ਉੱਠਦੀ।

 

 


Tags: Sunny LeoneKumkum BhagyaGun ShotVideoInstagramBollywood Celebrity News in Punjabiਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.