ਮੰਬਈ (ਬਿਊਰੋ) : ਚੀਨੀ ਵਾਇਰਸ ਦੇਸ਼ ਭਰ ਵਿਚ ਫੈਲ ਗਿਆ ਹੈ। ਸਰਕਾਰ ਦੁਆਰਾ ਹਰ ਕਿਸੇ ਨੂੰ ਇਸ ਜਾਨਲੇਵਾ ਵਾਇਰਸ ਤੋਂ ਬਚਣ ਲਈ ਚੇਤਾਵਨੀ ਦਿੱਤੀ ਜਾ ਰਹੀ ਹੈ। ਇਸ ਦਾ ਪ੍ਰਭਾਵ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ। ਇਹ ਬਾਲੀਵੁੱਡ ਇੰਡਸਟਰੀ ਨੂੰ ਵੀ ਪ੍ਰਭਾਵਿਤ ਕਰਨ ਲੱਗਿਆ ਹੈ। ਕਈ ਫਿਲਮਾਂ ਦੀ ਸ਼ੂਟਿੰਗ ਰੱਦ ਕਰ ਦਿੱਤੀ ਗਈ ਹੈ। ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਨੇ ਵੀ ਆਪਣੇ ਬੱਚਿਆਂ ਨੂੰ ਇਸ ਵਾਇਰਸ ਤੋਂ ਬਚਾਉਣ ਲਈ ਮਾਸਕ ਪਹਿਨਾਇਆ ਹੋਇਆ ਹੈ। ਸੰਨੀ ਨੇ ਆਪਣੇ ਪੂਰੇ ਪਰਿਵਾਰ ਦੀ ਇਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ ਵਿਚ ਉਸ ਦੇ ਪਤੀ ਅਤੇ ਤਿੰਨ ਬੱਚੇ ਦਿਖਾਈ ਦੇ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਸੰਨੀ ਨੇ ਲਿਖਿਆ, ''ਮੈਨੂੰ ਬਹੁਤ ਬੁਰਾ ਲੱਗ ਰਿਹਾ ਹੈ ਕਿ ਮੇਰੇ ਬੱਚਿਆਂ ਨੂੰ ਇਸ ਤਰ੍ਹਾਂ ਰਹਿਣਾ ਪਵੇਗਾ ਪਰ ਇਹ ਵੀ ਬਹੁਤ ਜ਼ਰੂਰੀ ਹੈ। ਅੱਜ ਬੱਚਿਆਂ ਨੂੰ ਮਾਸਕ ਪਹਿਨਣ ਦੀ ਟ੍ਰੇਨਿੰਗ ਦਿੱਤੀ ਹੈ।
ਦੱਸ ਦੇਈਏ ਕਿ ਮੁੰਬਈ 'ਚ ਵੀ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਸੰਨੀ ਲਿਓਨ ਕਾਮੇਡੀ-ਹਾਰਰ ਫਿਲਮ 'ਕੋਕਾਕੋਲਾ' 'ਚ ਨਜ਼ਰ ਆਵੇਗੀ। ਉਹ ਸਾਊਥ ਫਿਲਮ ਇੰਡਸਟਰੀ 'ਚ ਵੀ ਵੀਰਾਮਾ ਦੇਵੀ ਨਾਲ ਡੈਬਿਊ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਸੰਨੀ ਆਪਣੇ ਪਤੀ ਡੇਨੀਅਲ ਨਾਲ ਇਕ ਫਿਲਮ ਪ੍ਰੋਡਿਊਸ ਕਰ ਰਹੀ ਹੈ, ਜਿਸ ਦੀ ਸ਼ੂਟਿੰਗ ਵਿਚ ਉਹ ਵਿਅਸਤ ਹੈ।
