ਮੁੰਬਈ(ਬਿਊਰੋ): ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਨੇ ਬੀਤੇ ਦਿਨ ਆਪਣਾ 39ਵਾਂ ਜਨਮਦਿਨ ਮਨਾਇਆ। ਸੰਨੀ ਲਿਓਨੀ ਬਾਲੀਵੁੱਡ ਦੀ ਹੌਟ ਅਦਾਕਾਰਾਂ ’ਚੋਂ ਇਕ ਹੈ। ਸੰਨੀ ਨੇ ਆਪਣੀ ਮਿਹਨਤ ਨਾਲ ਇੰਡਸਟਰੀ ਵਿਚ ਆਪਣਾ ਵੱਖਰਾ ਮੁਕਾਮ ਬਣਾਇਆ ਹੈ। ਇਸ ਦੇ ਨਾਲ ਹੀ ਅਕਸਰ ਸੋਸ਼ਲ ਮੀਡੀਆ ’ਤੇ ਆਪਣੇ ਫੈਨਜ਼ ਨਾਲ ਆਪਣੇ ਪਰਿਵਾਰ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਪਰ ਕੀ ਤੁਸੀਂ ਸੰਨੀ ਲਿਓਨ ਦੇ ਕਾਰੋਬਾਰ ਬਾਰੇ ਜਾਣਦੇ ਹੋ? ਕੀ ਤੁਸੀਂ ਜਾਣਦੇ ਹੋ ਸੰਨੀ ਫਿਲਮ ਇੰਡਸਟਰੀ ਤੋਂ ਦੂਰੀ ਹੋਣ ਦੇ ਬਾਵਜੂਦ ਕਰੋੜਾਂ ਦੀ ਕਮਾਈ ਕਰਦੀ ਹੈ। ਤੁਸੀਂ ਸ਼ਾਇਦ ਨਹੀਂ ਜਾਣਦੇ ਹੋਵੋਗੇ ਕਿ ਸੰਨੀ ਲਿਓਨ ਇਕ ਚੰਗੀ ਕਾਰੋਬਾਰੀ ਮਹਿਲਾ ਵੀ ਹੈ।
ਦੱਸ ਦੇਈਏ ਕਿ ਸੰਨੀ ਨਾ ਸਿਰਫ ਫਿਲਮ ਇੰਡਸਟਰੀ ਤੋਂ ਪੈਸਾ ਕਮਾਉਂਦੀ ਹੈ ਸਗੋਂ ਉਹ ਆਪਣੇ ਪੈਸੇ ਨੂੰ ਸੰਭਾਲਦੀ ਵੀ ਹੈ ਤੇ ਉਨ੍ਹਾਂ ਨੂੰ ਵੱਖ-ਵੱਖ ਥਾਂਵਾਂ ‘ਤੇ ਨਿਵੇਸ਼ ਕਰਕੇ ਪੈਸੇ ਕਮਾਉਂਦੀ ਹੈ। ਇੱਕ ਇੰਟਰਵਿਉ ਦੌਰਾਨ ਸੰਨੀ ਨੇ ਦੱਸਿਆ ਕਿ ਉਸ ਨੇ ਸਟਾਕ, ਮਿਊਚੁਅਲ ਫੰਡਸ, ਰੀਅਲ ਅਸਟੇਟ ਤੇ ਰਿਟਾਇਰਮੈਂਟ ਫੰਡਾਂ ‘ਚ ਪੈਸਾ ਲਾਇਆ ਹੈ। ਉਸ ਨੇ ਅਮਰੀਕਾ ਵਿਚ ਮਿਊਚੁਅਲ ਫੰਡਸ ਵਿਚ ਪੈਸਾ ਲਾਇਆ ਹੈ ਤੇ ਉਸ ਦੇ ਕਈ ਨਿੱਜੀ ਰਿਟਾਇਰਮੈਂਟ ਖਾਤੇ ਵੀ ਹਨ। ਇਸ ਦੇ ਨਾਲ ਹੀ ਸੰਨੀ ਨੇ ਰੀਅਲ ਅਸਟੇਟ ਮਾਰਕੀਟ ਵਿੱਚ ਘਰ ਖਰੀਦ ਕੇ ਪੈਸੇ ਦਾ ਨਿਵੇਸ਼ ਕੀਤਾ ਹੈ। ਇਸ ਤੋਂ ਇਲਾਵਾ ਸੰਨੀ ਨੇ ਪਰਫਿਊਮ 'ਲਸਟ', ਬਾਕਸ ਲੀਗ ਕ੍ਰਿਕਟ ਟੀਮ 'ਚੇਨਈ ਸਵੈਗਰਜ਼', ਆਨਲਾਈਨ ਗੇਮਜ਼ 'ਤੀਨਪੱਤੀ ਵਿਦ ਸੰਨੀ ਲਿਓਨ', 'ਸਵੀਟ ਡਰੀਮਜ਼' ਵਿਚ ਪੈਸਾ ਲਾਇਆ ਹੈ।
ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਇੱਕ ਚੈਟ ਸ਼ੋਅ ‘Locked With Sunny’ ਵੀ ਆ ਰਿਹਾ ਹੈ। ਸੰਨੀ ਲਿਓਨ ਨੇ ਖੁਦ ਕਈ ਪਲੇਟਫਾਰਮਾਂ ‘ਤੇ ਮੰਨਿਆ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣਾ ਚਾਹੁੰਦੀ ਹੈ। ਸਨੀ ਨੇ ਇਹ ਵੀ ਦੱਸਿਆ ਹੈ ਕਿ ਉਸ ਦਾ ਪਤੀ ਡੈਨੀਅਲ ਉਸ ਦੇ ਕਾਰੋਬਾਰ ‘ਚ ਉਸ ਦੀ ਮਦਦ ਕਰਦਾ ਹੈ ਤੇ ਉਹ ਆਪਣੇ ਪਤੀ ਨਾਲ ਸਲਾਹ ਕਰਦੀ ਹੈ।