FacebookTwitterg+Mail

ਸੰਨੀ ਲਿਓਨ ਦੇ 17 ਮਹੀਨਿਆਂ ਦੇ ਬੇਟਿਆਂ ਨੇ ਬਣਾਈ ਸ਼ਾਨਦਾਰ ਪੇਂਟਿੰਗ

sunny leone 17 months kids made painting
08 August, 2019 05:05:52 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਦੇ ਬੱਚੇ ਕਾਫੀ ਹੁਸ਼ਿਆਰ ਹਨ। ਹੁਣ ਚਾਹੇ ਉਨ੍ਹਾਂ ਦੇ ਬੇਟੇ 17 ਮਹੀਨਿਆਂ ਦੇ ਹਨ ਪਰ ਉਨ੍ਹਾਂ ਦਾ ਹੁਨਰ ਸਾਹਮਣੇ ਆ ਚੁੱਕਿਆ ਹੈ। ਜੀ ਹਾਂ, ਇਹ ਗੱਲ ਖੁਦ ਸੰਨੀ ਲਿਓਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕਰ ਦੱਸੀ ਹੈ। ਸੰਨੀ ਨੇ ਇੰਸਟਾਗ੍ਰਾਮ 'ਤੇ ਇਕ ਪੇਂਟਿੰਗ ਦੀ ਤਸਵੀਰ ਸ਼ੇਅਰ ਕੀਤੀ ਹੈ। ਸੰਨੀ ਨੇ ਲਿਖਿਆ, ''ਮੈਂ ਵਿਸ਼ਵਾਸ ਨਹੀਂ ਕਰ ਪਾ ਰਹੀ ਹਾਂ ਕਿ ਮੇਰੇ 17 ਮਹੀਨੇ ਦੇ ਬੇਟਿਆਂ ਨੇ ਆਪਣੇ ਬੈੱਡਰੂਮ ਲਈ ਇਹ ਕੈਨਵਾਸ ਪੇਂਟ ਕੀਤਾ ਹੈ। ਇਹ ਥੋੜ੍ਹੀ ਜਿਹੀ ਬਿਖਰੀ ਹੋਈ ਦਿਖਾਈ ਦੇ ਰਹੀ ਹੈ ਪਰ ਛੋਟੇ ਬੱਚਿਆਂ ਦੇ ਤੌਰ 'ਤੇ ਉਨ੍ਹਾਂ ਦੀ ਡਵੈਲਪਮੈਂਟ ਲਈ ਸ਼ਾਨਦਾਰ ਹੈ। ਸੰਨੀ ਦੀ ਇਸ ਪੋਸਟ 'ਤੇ ਸਾਰੇ ਲੋਕ ਬੱਚਿਆਂ ਦੀ ਤਾਰੀਫ ਕਰ ਰਹੇ ਹਨ। ਸੰਨੀ ਦੀ ਇਕ ਫੈਨ ਪੂਜਾ ਪਾਂਡੇ ਨੇ ਕਿਹਾ,''ਬੇਹੱਦ ਪਿਆਰਾ, ਮੈਂ ਹਮੇਸ਼ਾ ਤੁਹਾਨੂੰ ਦੇਖਦੀ ਹਾਂ ਸੰਨੀ, ਤੁਸੀਂ ਸੱਚੀ ਪ੍ਰੇਰਨਾ ਹੋ, ਸਾਨੂੰ ਤੁਹਾਡੇ ਵਰਗੇ ਹੋਰ ਲੋਕਾਂ ਦੀ ਜ਼ਰੂਰਤ ਹੈ।

 

ਫੈਨਜ਼ ਨੂੰ ਤੈਮੂਰ ਵਰਗਾ ਲੱਗਦਾ ਹੈ ਸੰਨੀ ਲਿਓਨ ਦਾ ਬੇਟਾ ਅਸ਼ਰ

ਦੱਸ ਦੇਈਏ ਕਿ ਸੰਨੀ ਲਿਓਨ ਆਪਣੇ ਬੱਚਿਆਂ ਦੇ ਬੇਹੱਦ ਕਰੀਬ ਹੈ। ਉਨ੍ਹਾਂ ਨੂੰ ਜਦੋਂ ਵੀ ਮੌਕਾ ਮਿਲਦਾ ਹੈ, ਉਹ ਬੱਚਿਆਂ ਨਾਲ ਸਮਾਂ ਬਿਤਾਉਣ ਦਾ ਮੌਕਾ ਕਦੇ ਨਹੀਂ ਛੱਡਦੀ। ਉਹ ਅਕਸਰ ਹੀ ਸੋਸ਼ਲ ਮੀਡੀਆ 'ਤੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਸੰਨੀ ਦੇ ਇਕ ਬੇਟੇ ਦੀ ਸ਼ਕਲ ਤਾਂ ਉਨ੍ਹਾਂ ਦੇ ਫੈਨਜ਼ ਨੂੰ ਤੈਮੂਰ ਵਰਗੀ ਲੱਗਦੀ ਹੈ। ਇਸ 'ਤੇ ਸੰਨੀ ਦਾ ਕਹਿਣਾ ਸੀ ਕਿ ਅਸ਼ਰ ਦਾ ਚਿਹਰਾ ਗੋਲੂ ਹੈ ਤਾਂ ਇਸ ਲਈ ਉਹ ਤੈਮੂਰ ਵਰਗਾ ਲੱਗਦਾ ਹੈ। ਸੋਸ਼ਲ ਮੀਡੀਆ ਤਾਂ ਜੋ ਚਾਹੁੰਦਾ ਹੈ ਉਹ ਕਰਦਾ ਹੈ। ਤੈਮੂਰ ਬਹੁਤ ਪਿਆਰਾ ਬੱਚਾ ਹੈ ਅਤੇ ਅਸ਼ਰ ਵੀ ਬੇਹੱਦ ਕਿਊਟ ਹੈ। ਉਂਝ ਅਸ਼ਰ ਦੀ ਕਿਊਟਨੈੱਸ 'ਤੇ ਕੋਈ ਦੋ ਰਾਏ ਨਹੀਂ ਹੈ।


Tags: Sunny LeoneKidsPaintingBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari