FacebookTwitterg+Mail

ਆਈਟਮ ਡਾਂਸ ਜਾਂ ਵੱਡਾ ਕਿਰਦਾਰ, ਕੀ ਹੈ ਸੰਨੀ ਲਿਓਨ ਦਾ 'ਬਾਹੂਬਲੀ 2' ਨਾਲ ਸੰਬੰਧ

sunny leone
21 April, 2017 03:06:06 PM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਸ਼ਾਹਰੁਖ ਖਾਨ ਦੀ ਫਿਲਮ 'ਰਈਸ' 'ਚ 'ਲੈਲਾ ਮੈਂ ਲੈਲਾ' ਆਈਟਮ ਡਾਂਸ ਕਰਨ ਤੋਂ ਬਾਅਦ ਅਭਿਨੇਤਰੀ ਸੰਨੀ ਲਿਓਨ ਨੂੰ ਬਾਲੀਵੁੱਡ ਤੋਂ ਕਈ ਆਫਰ ਮਿਲ ਰਹੇ ਹਨ। ਇੱਕ ਇੰਟਰਵਿਊ 'ਚ ਸੰਨੀ ਲਿਓਨ ਨੇ ਕੰਡੋਮ ਦੇ ਐਡ ਨੂੰ ਲੈ ਕੇ 'ਬਾਹੂਬਲੀ' ਵਰਗੀਆਂ ਫਿਲਮਾਂ 'ਚ ਕੰਮ ਕਰਨ ਦੀ ਆਪਣੀ ਇੱਛਾ ਜ਼ਾਹਰ ਕੀਤੀ ਹੈ। ਇਸ ਦੌਰਾਨ ਨੇ ਸੰਨੀ ਲਿਓਨ ਨੇ ਕਿਹਾ, ਆਫਰਸ ਜਾਂ ਕੰਮ ਦੀ ਕਦੇ ਕਮੀ ਨਹੀਂ ਸੀ ਪਰ ਵੱਡੇ ਅਤੇ ਚੰਗੇ ਕੰਮ ਦੀ ਤਲਾਸ਼ ਹਮੇਸ਼ਾ ਰਹੀ ਹੈ ਅਤੇ 'ਲੈਲਾ ਮੈਂ ਲੈਲਾ' ਗੀਤ ਤੋਂ ਬਾਅਦ ਹੋਰ ਸ਼ਾਹਰੁਖ ਵਰਗੇ ਸੁਪਰਸਟਾਰ ਨਾਲ ਕੰਮ ਕਰਨ ਤੋਂ ਬਾਅਦ ਚੰਗੇ ਕੰਮ ਦੀ ਕਮੀ ਵੀ ਪੂਰੀ ਹੋ ਗਈ। ਜਦੋਂ ਤੁਸੀਂ ਸਹੀਂ ਲੋਕਾਂ ਨਾਲ ਜੁੜਦੇ ਹੋ ਤਾਂ ਫਿਰ ਭਾਵੇਂ ਉਹ ਅਭਿਨੇਤਾ ਹੋਵੇ ਜਾਂ ਪ੍ਰਡੋਕਸ਼ਨ ਹਾਊਸ ਜਾਂ ਨਿਰਦੇਸ਼ਕ ਹੋਵੇ। ਅਜਿਹਾ ਨਹੀਂ ਹੈ ਕਿ ਤੁਹਾਨੂੰ ਪਤਾ ਹੋਵੇ ਕਿ ਇਹ ਹਿੱਟ ਹੀ ਹੋਵੇਗਾ ਪਰ ਸਹੀਂ ਦੀ ਉਮੀਦ ਵਧ ਜਾਂਦੀ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ, ਅੱਜ ਸਿਰਫ ਹਿੰਦੀ ਸਿਨੇਮਾ ਹੀ ਨਹੀਂ ਸਗੋਂ ਰੀਜਨਲ ਸਿਨੇਮਾ 'ਚ ਵੀ ਬਹੁਤ ਕੰਮ ਹੋ ਰਿਹਾ ਹੈ। ਜਿਵੇਂ 'ਬਾਹੂਬਲੀ 2' ਦੀ ਹੁਣ ਤੋਂ ਹੀ ਇੰਨੀ ਜ਼ਿਆਦਾ ਉਤਸੁਕਤਾ ਹੈ, ਕੀ ਤੁਸੀਂ ਅਜਿਹੀ ਜਾਂ ਦੱਖਣ ਦੀ ਫਿਲਮ ਨਾਲ ਚਾਹੁੰਦੇ ਹੋ? ਸੰਨੀ ਨੇ ਕਿਹਾ, ਜ਼ਰੂਰ ਜੁੜਨਾ ਚਾਵਾਂਗੀ। ਮੇਰੇ ਲਈ ਚੰਗੀ ਫਿਲਮ 'ਚ ਕੰਮ ਕਰਨਾ ਜ਼ਰੂਰੀ ਹੈ। ਅਜਿਹੇ 'ਚ ਕੋਈ ਫਰਕ ਨਹੀਂ ਪੈਂਦਾ ਉਹ ਕਿਸ ਜੁਬਾਨ 'ਚ ਬਣ ਰਹੀ ਹੈ। ਇੰਗਲਿਸ਼, ਹਿੰਦੀ, ਪੰਜਾਬੀ, ਤਮਿਲ, ਤੇਲੁਗੁ ਜਾਂ ਚੀਨੀ, ਹਰ ਭਾਸਾਂ 'ਚ ਕੰਮ ਕਰਨ 'ਚ ਦਿਲਚਸਪੀ ਹੈ। ਸ਼ਰਤ ਇਹੀ ਹੈ ਕਿ ਪ੍ਰੋਜੈਕਟ ਸਹੀਂ ਹੋਣਾ ਚਾਹੀਦਾ ਹੈ। 'ਬਾਹੂਬਲੀ' ਬੇਹਿਤਰੀਨ ਫਿਲਮ ਹੈ ਕਿ ਲੋਕ ਦੂਜੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਮੈਂ ਵੀ 'ਬਾਹੂਬਲੀ 2' ਜ਼ਰੂਰ ਦੇਖਾਂਗੀ ਅਤੇ ਜਾਣਨਾ ਚਾਹੁੰਦੀ ਹਾਂ ਕਿ ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਕੁਝ ਲੋਕਾਂ ਨੇ ਇਤਰਾਜ ਜ਼ਾਹਰ ਕੀਤਾ ਕਿ ਸੰਨੀ ਦੀ ਕੰਡੋਮ ਐਡ ਬੰਦ ਹੋਣੀ ਚਾਹੀਦੀ ਹੈ। ਭਾਰਤ ਦੀ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਇਹ ਡੈਮੋਕ੍ਰੇਟਿਕ ਦੇਸ਼ ਹੈ। ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਅਤੇ ਫ੍ਰੀਡਮ ਆਫ ਸਪੀਚ 'ਚ ਮੇਰਾ ਪੂਰਾ ਵਿਸ਼ਵਾਸ ਹੈ। ਇਹ ਸਰਕਾਰ ਨੂੰ ਤਹਿ ਕਰਨਾ ਹੋਵੇਗਾ ਕਿ ਦਿਖਾਉਣਾ ਚਾਹੀਦਾ ਜਾਂ ਕੀ ਨਹੀਂ। ਮੈਂ ਬਿਲਕੁਲ ਵੀ ਨਹੀਂ ਆਖਾਗੀ ਕਿ ਕਿਸ ਨੂੰ ਕੀ ਬੋਲਣਾ ਚਾਹੀਦਾ ਹੈ ਅਤੇ ਕੀ ਨਹੀਂ।

Tags: Sunny LeoneShah Rukh KhanBaahubali 2ਸੰਨੀ ਲਿਓਨਸ਼ਾਹਰੁਖ ਖਾਨਬਾਹੂਬਲੀ