ਮੁੰਬਈ— ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨੀ ਅਕਸਰ ਸੋਸ਼ਲ ਮੀਡੀਆ 'ਤੇ ਅਪਡੇਟ ਰਹਿੰਦੀ ਹੈ। ਆਪਣੀ ਖੂਬਸੂਰਤੀ ਕਰਕੇ ਸੰਨੀ ਹਮੇਸ਼ਾ ਖਬਰਾਂ ਦਾ ਹਿੱਸਾ ਬਣੀ ਰਹਿੰਦੀ ਹੈ। ਹਾਲ ਹੀ 'ਚ ਸੰਨੀ ਦਾ ਇਕ ਫੋਟੋਸ਼ੂਟ ਸਾਹਮਣੇ ਆਇਆ ਹੈ ਜਿਸ 'ਚ ਉਨ੍ਹਾਂ ਦਾ ਇਕ ਅਨੋਖਾ ਲੁਕ ਦੇਖਣ ਨੂੰ ਮਿਲ ਰਿਹਾ ਹੈ। ਇਸ ਫੋਟੋਸ਼ੂਟ ਦੌਰਾਨ ਸੰਨੀ ਲਿਓੁਨੀ ਨੇ ਇਕ ਸਨਗਲਾਸ ਬਰਾਂਡ ਦੇ ਲਈ ਮਸ਼ਹੂਰ ਫੋਟੋਗ੍ਰਾਫਰ ਡਬੂ ਰਤਨਾਨੀ ਤੋਂ ਫੋਟੋਸ਼ੂਟ ਕਰਾਇਆ ਹੈ।
ਜ਼ਿਕਰਯੋਗ ਹੈ ਕਿ ਸੰਨੀ ਲਿਓੁਨੀ ਇਨ੍ਹਾਂ ਤਸਵੀਰਾਂ 'ਚ ਸਨਗਲਾਸ ਲਗਾਏ ਕਾਫੀ ਹੌਟ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਹ ਇਕ ਪੀਂਗ 'ਤੇ ਬੈਠ ਕੇ ਝੂਲਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਬੀਤੇ ਦਿਨੀਂ ਸੰਨੀ ਲਿਓੁਨੀ ਇਕ ਵਾਰ ਮੁੜ ਆਪਣੀ ਕੰਡੋਮ ਐਡ ਨੂੰ ਲੈ ਕੇ ਸੁਰਖੀਆਂ 'ਚ ਰਹੀ ਹੈ। ਰਿਪਬਲੀਕਨ ਪਾਰਟੀ ਆਫ ਇੰਡੀਆ ਦੀ ਮਹਿਲਾ ਵਿੰਗ ਨੇ ਸੰਨੀ ਲਿਓੁਨੀ ਦੇ ਕੰਡੋਮ ਬਰਾਂਡ ਦਾ ਪ੍ਰਚਾਰ ਕਰਨ ਵਾਲੀ ਐਡ ਨੂੰ ਲੈ ਕੇ ਵਿਰੋਧ ਜਤਾਇਆ ਹੈ।