ਮੁੰਬਈ(ਬਿਊਰੋ)— 'ਬਨੋ ਤੇਰਾ ਸਵੈਗਰ' (ਤਨੂ ਵੈਡਸ ਮਨੂ ਰਿਟਰਨਸ) ਨਾਲ ਮਸ਼ਹੂਰ ਹੋਈ ਬਿਹਾਰ ਦੀ ਬੇਟੀ ਸਵਾਤੀ ਸ਼ਰਮਾ ਇਕ ਵਾਰ ਫਿਰ 'ਸੈਕਸੀ ਬਾਰਬੀ ਗਰਲ' ਨਾਲ ਧਮਾਕਾ ਕਰਨ ਨੂੰ ਤਿਆਰ ਹੈ। ਇਹ ਗੀਤ ਅਰਬਾਜ਼ ਖਾਨ ਤੇ ਸੰਨੀ ਲਿਓਨ ਦੀ ਸਟਾਰਰ ਫਿਲਮ 'ਤੇਰਾ ਇੰਤਜ਼ਾਰ' ਦਾ ਹੈ, ਜਿਸ ਦਾ ਟ੍ਰੈਕ ਯੂਟਿਊਬ 'ਤੇ ਲਾਂਚ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾ ਸਵਾਤੀ ਨੇ 'ਬਨੋ ਤੇਰਾ ਸਵੈਗਰ' ਗਾ ਕੇ ਖੂਬ ਸੁਰਖੀਆਂ ਬਟੋਰੀਆਂ ਸਨ। ਹੁਣ ਫਿਰ ਸਾਵਤੀ 'ਸੈਕਸੀ ਬਾਰਬੀ ਗਰਲ' ਨਾਲ ਸੁਰਖੀਆਂ 'ਚ ਆ ਗਈ ਹੈ।
ਸਵਾਤੀ ਦਾ ਕਹਿਣਾ ਹੈ ਕਿ 'ਸੈਕਸੀ ਬਾਰਬੀ ਗਰਲ' ਨਵਾਂ ਗੀਤ ਹੈ, ਜੋ ਇੰਨੀ ਦਿਨੀਂ ਕਾਫੀ ਚਰਚਾ 'ਚ ਹੈ। ਇਹ ਇਕ ਸਿਚੁਏਸ਼ਨਲ ਗੀਤ ਹੈ, ਜੋ ਗਲੈਮਰਸ ਸੈਕਸੀ ਸੰਨੀ ਲਿਓਨ ਤੇ ਸੁਪਰ ਕੂਲ ਐਕਟਰ ਅਰਬਾਜ਼ ਖਾਨ 'ਤੇ ਫਿਲਮਾਇਆ ਗਿਆ ਹੈ। ਇਸ 'ਚ ਸੰਨੀ ਲਿਓਨ ਮੋਤੀਆਂ ਵਾਂਗ ਚਮਕ ਰਹੀ ਹੈ। ਮੈਂ ਆਪਣੇ ਫੈਨਜ਼ ਨੂੰ ਸਮਰਥਨ ਕਰਨ ਲਈ ਧਨਵਾਦ ਆਖਦੀ ਹੈ। ਇਹ ਗੀਤ ਮੇਰੇ ਲਈ ਕਾਫੀ ਖਾਸ ਹੈ।
ਫਿਲਮ ਦੇ ਮਿਊਜ਼ਿਕ ਡਾਇਰੈਕਟਰ ਰਾਜ ਆਸ਼ੂ ਦਾ ਕਹਿਣਾ ਹੈ, ''ਫਿਲਮ 'ਤਨੂ ਵੈਡਸ ਮਨੂ ਰਿਟਰਨਸ' 'ਚ 'ਬਨੋ ਤੇਰਾ ਸਵੈਗਰ' ਸੁਰਪਹਿੱਟ ਟਰੈਕ ਰਿਹਾ ਸੀ, ਜਿਸ ਨੂੰ ਸਵਾਤੀ ਨੇ ਗਾਇਆ ਸੀ।''
