FacebookTwitterg+Mail

ਸੰਨੀ ਲਿਓਨ ਦੇ ਵਧੇ ਨਖ਼ਰੇ, 'ਬਾਹੂਬਲੀ' ਦੀ 'ਦੇਵਸੇਨਾ' ਤੋਂ ਵੀ ਜ਼ਿਆਦਾ ਮੰਗੀ ਫ਼ੀਸ

sunny leone
19 December, 2017 10:26:26 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਨੇ ਇਸ ਫਿਲਮ ਦੇ ਲਈ 'ਬਾਹੂਬਲੀ' ਗਰਲ ਅਨੁਸ਼ਕਾ ਸ਼ੈੱਟੀ ਤੋਂ ਵੀ ਜ਼ਿਆਦਾ ਫੀਸ ਦੀ ਮੰਗ ਕੀਤੀ ਹੈ। ਖ਼ਬਰਾਂ ਅਨੁਸਾਰ ਸੰਨੀ ਲਿਓਨ ਨੇ ਫਿਲਮ ਲਈ ਟੈਕਸ ਦੇ ਨਾਲ 2.5 ਕਰੋੜ ਰੁਪਏ ਦੀ ਮੰਗ ਕੀਤੀ ਹੈ। ਟੈਕਸ ਨਾਲ ਇਹ ਰਕਮ ਲਗਭਗ 3.25 ਕਰੋੜ ਹੈ। ਇਹ ਫੀਸ ਅਨੁਸ਼ਕਾ ਸ਼ੈੱਟੀ ਤੋਂ ਵੀ ਜ਼ਿਆਦਾ ਹੈ। ਅਸਲ 'ਬਾਹੂਬਲੀ' ਦੀ 'ਦੇਵਸੇਨਾ' ਨੇ 'ਬਾਹੂਬਲੀ' ਸੀਰੀਜ਼ ਦੀ ਇੱਕ ਫਿਲਮ ਲਈ 2.5 ਕਰੋੜ ਦੀ ਫੀਸ ਲਈ ਸੀ। ਕਿਹਾ ਜਾ ਰਿਹਾ ਹੈ ਸੰਨੀ ਲਿਓਨ ਦੀ ਫੀਸ ਦੀ ਡਿਮਾਂਡ ਸੁਣ ਕੇ ਪਹਿਲਾਂ ਤਾਂ ਨਿਰਮਾਤਾ ਨੂੰ ਲੱਗਿਆ ਇਹ ਮਹਿੰਗੀ ਡੀਲ ਹੈ ਪਰ ਉਹ ਬਾਅਦ ਵਿੱਚ ਉਹ ਇਸ ਲਈ ਰਾਜ਼ੀ ਹੋ ਗਏ। ਇਹ ਫਿਲਮ ਚਾਰ ਭਾਸ਼ਾਵਾਂ ਹਿੰਦੀ, ਤਾਮਿਲ, ਤੇਲੁਗੂ ਅਤੇ ਮਲਆਲਿਮ ਵਿੱਚ ਬਣਾਈ ਜਾਵੇਗੀ। ਪ੍ਰੋਡਿਊਸਰ ਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਸੰਨੀ ਲਿਓਨ ਨੂੰ ਦਿੱਤੀ ਜਾਣ ਵਾਲੀ ਰਕਮ ਵਸੂਲੀ ਜਾਵੇਗੀ ਕਿਉਂਕਿ ਦੱਖਣੀ ਭਾਰਤ ਵਿੱਚ ਉਨ੍ਹਾਂ ਦੀ ਮਜ਼ਬੂਤ ਫੈਨ ਫਾਲੋਇੰਗ ਹੈ।

Punjabi Bollywood Tadka ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਕਹਾਣੀ ਇੱਕ ਅਸਲੀ ਯੋਧਾ ਰਾਜਕੁਮਾਰੀ ਦੇ ਜੀਵਨ 'ਤੇ ਆਧਾਰਿਤ ਹੋਵੇਗੀ। ਹਾਲਾਂਕਿ ਫਿਲਹਾਲ ਫਿਲਮ ਦਾ ਨਾਮ ਤੈਅ ਨਹੀਂ ਕੀਤਾ ਗਿਆ ਹੈ। ਫਿਲਮ ਦੀ ਸ਼ੂਟਿੰਗ ਅਗਲੇ ਸਾਲ ਫਰਵਰੀ ਵਿੱਚ ਸ਼ੁਰੂ ਹੋਵੇਗੀ। ਦੱਸ ਦੇਈਏ ਕਿ ਇਸ ਦੇ ਨਾਲ ਹੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੰਨੀ ਲਿਓਨ ਜਲਦ ਹੀ ਛੋਟੇ ਪਰਦੇ 'ਤੇ ਆਉਣ ਵਾਲੀ ਹੈ। ਉਹ ਕਿਸੇ ਡੇਲੀ ਸੋਪ ਉੱਤੇ ਨਹੀਂ ਸਗੋਂ ਡਿਸਕਵਰੀ ਦੇ ਮਸ਼ਹੂਰ ਸ਼ੋਅ 'ਮੈਨ ਵਰਸੇਜ਼ ਵਾਇਲਡ' ਇੰਡੀਅਨ ਵਰਜ਼ਨ ਨੂੰ ਹੋਸਟ ਕਰਨ ਵਾਲੀ ਹੈ। ਇਸ ਤੋਂ ਪਹਿਲਾਂ ਐੱਮ. ਟੀ. ਵੀ. ਦਾ ਸ਼ੋਅ 'ਸਪਲਿਟਸਵਿਲਾ' ਹੋਸਟ ਕਰ ਚੁੱਕੀ ਸੰਨੀ ਇਸ ਵਾਰ ਇੱਕ ਨਵੇਂ ਫਾਰਮੈਟ ਵਾਲਾ ਸ਼ੋਅ ਲੈ ਕੇ ਆਉਣ ਵਾਲੀ ਹੈ। ਇਸ ਸ਼ੋਅ ਵਿੱਚ ਸੰਨੀ ਮੁਸ਼ਕਿਲਾਂ ਭਰੇ ਕਾਰਨਾਮਿਆਂ ਨੂੰ ਲੈ ਕੇ ਵੀ ਬਹੁਤ ਐਕਸਾਇਟਡ ਹੈ। ਸੰਨੀ ਦੇ ਇਸ ਨਵੇਂ ਸ਼ੋਅ ਦਾ ਨਾਂਅ 'ਮੈਨ ਵਰਸੇਜ਼ ਵਾਇਲਡ ਵਿੱਦ ਸੰਨੀ ਲਿਓਨ' ਹੋਵੇਗਾ। ਇਸ ਸ਼ੋਅ ਨੂੰ ਲੈ ਕੇ ਸੰਨੀ ਨੇ ਕਿਹਾ, ਮੈਂ ਇਸ ਤਰ੍ਹਾਂ ਦੇ ਮਸ਼ਹੂਰ ਸ਼ੋਅ ਅਤੇ ਡਿਸਕਵਰੀ ਚੈਨਲ ਦਾ ਹਿੱਸਾ ਬਨਣ ਨੂੰ ਲੈ ਕੇ ਬੇਹੱਦ ਐਕਸਾਇਟਡ ਹਾਂ। ਇਹ ਮੈਨੂੰ ਮੇਰੀ ਡੇਅਰਿੰਗ ਸਾਇਡ ਦਿਖਾਉਣ ਦਾ ਮੌਕਾ ਦੇਵੇਗਾ, ਜੋ ਇਸ ਤੋਂ ਪਹਿਲਾਂ ਟੀ. ਵੀ. ਦਰਸ਼ਕਾਂ ਨੇ ਕਦੇ ਨਹੀਂ ਵੇਖਿਆ ਹੋਵੇਗਾ। ਸੰਨੀ ਦੇ ਇਸ ਨਵੇਂ ਸ਼ੋਅ ਦੀ ਸ਼ੁਰੂਆਤ ਸਾਲ 2018 ਤੋਂ ਹੋਵੇਗੀ।

Punjabi Bollywood Tadka


Tags: Baahubali 2Sunny LeoneAnushka Shetty ਸੰਨੀ ਲਿਓਨਬਾਹੂਬਲੀ