FacebookTwitterg+Mail

ਬੇਟੀ ਗੋਦ ਲੈਣ ਦੇ 8 ਮਹੀਨਿਆਂ ਬਾਅਦ ਜੁੜਵਾ ਬੱਚਿਆਂ ਦੀ ਮਾਂ ਬਣੀ ਸੰਨੀ ਲਿਓਨ

sunny leone
05 March, 2018 01:42:20 PM

ਮੁੰਬਈ(ਬਿਊਰੋ)— ਸੰਨੀ ਲਿਓਨ ਫਿਰ ਤੋਂ ਮਾਂ ਬਣ ਚੁੱਕੀ ਹੈ ਅਤੇ ਇਸ ਵਾਰ ਉਨ੍ਹਾਂ ਦੇ ਘਰ ਵਿਚ ਦੋ ਜੁੜਵਾ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ ਹਨ। ਜੀ ਹਾਂ, ਇਸ ਗੱਲ ਦੀ ਜਾਣਕਾਰੀ ਖੁਦ ਸੰਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀ ਦਿੱਤੀ ਹੈ। ਸੰਨੀ ਨੇ ਆਪਣੀ ਫੈਮਿਲੀ ਨਾਲ ਇਕ ਫੋਟੋ ਸ਼ੇਅਰ ਕੀਤੀ ਹੈ। ਜਿਸ ਦੇ ਨਾਲ ਉਨ੍ਹਾਂ ਨੇ ਇਕ ਭਾਵੁਕ ਮੈਸੇਜ ਵੀ ਲਿਖਿਆ ਹੈ।

Punjabi Bollywood Tadka
ਇਸ ਫੋਟੋ ਵਿਚ ਸੰਨੀ ਅਤੇ ਉਨ੍ਹਾਂ ਦੇ ਪਤੀ ਡੈਨੀਅਲ ਨੇ ਹੱਥ ਵਿਚ ਇਕ-ਇਕ ਬੱਚੇ ਨੂੰ ਫੜ੍ਹਿਆ ਹੋਇਆ ਹੈ ਅਤੇ ਵਿਚਕਾਰ ਉਨ੍ਹਾਂ ਦੀ ਪਹਿਲੀ ਧੀ ਨਿਸ਼ਾ ਕੌਰ ਵੇਬਰ ਬੈਠੀ ਹੋਈ ਹੈ। ਨਵੇਂ ਮਹਿਮਾਨਾਂ ਦੇ ਆਉਣ ਨਾਲ ਤਿੰਨੋਂ ਬਹੁਤ ਹੀ ਖੁਸ਼ ਹਨ।

 

A post shared by Viral Bhayani (@viralbhayani) on

ਸਰੋਗੇਸੀ ਰਾਹੀ ਹੋਇਆ ਜਨਮ ...
ਸੰਨੀ ਨੇ ਜੋ ਪੋਸਟ ਲਿਖੀ ਹੈ ਉਸ ਤੋਂ ਇਹ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਬੱਚਿਆਂ ਦਾ ਜਨਮ ਸਰੋਗੇਸੀ ਰਾਹੀ ਹੋਇਆ ਹੈ। ਜਿਸ ਦੀ ਪਲਾਨਿੰਗ ਦੋਵਾਂ ਨੇ ਪਿਛਲੇ ਸਾਲ ਜੂਨ ਵਿਚ ਹੀ ਕਰ ਲਈ ਸੀ। ਬੱਚਿਆਂ ਦਾ ਜਨਮ ਕੁੱਝ ਹਫਤੇਂ ਪਹਿਲਾਂ ਹੀ ਹੋਇਆ ਹੈ ਪਰ ਫੋਟੋ ਹੁਣ ਸਾਹਮਣੇ ਆਈ ਹੈ। ਦੱਸ ਦਈਏ ਕਿ ਸੰਨੀ ਅਤੇ ਉਨ੍ਹਾਂ ਦੇ ਪਤੀ ਨੇ ਪਿਛਲੇ ਸਾਲ 21 ਮਹੀਨੇ ਦੀ ਨਿਸ਼ਾ ਕੌਰ ਨੂੰ ਗੋਦ ਲਿਆ ਸੀ।


Tags: Sunny LeoneDaniel WeberNisha Kaur WeberBirthਸੰਨੀ ਲਿਓਨ

Edited By

Manju

Manju is News Editor at Jagbani.