FacebookTwitterg+Mail

ਗਾਂ ਚੋਰੀ ਕਰਨ ਵਾਲੇ ਨੂੰ ਸੰਨੀ ਲਿਓਨੀ ਨੇ ਇੰਝ ਸਿਖਾਇਆ ਸਬਕ

sunny leone
29 March, 2018 04:32:38 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨੀ ਹਾਲ ਹੀ 'ਚ ਆਪਣੇ ਜੁੜਵਾ ਬੱਚਿਆਂ ਨੂੰ ਲੈ ਕੇ ਕਾਫੀ ਲਾਈਮਲਾਈਟ 'ਚ ਆ ਗਈ ਸੀ। ਇਕ ਵਾਰ ਮੁੜ ਸੰਨੀ ਨੇ ਸੁਰਖੀਆਂ ਦਾ ਰੁਖ਼ ਕਰ ਲਿਆ ਹੈ ਪਰ ਇਸ ਵਾਰ ਇਸ ਦਾ ਕਾਰਨ ਸੰਨੀ ਦੇ ਬੱਚੇ ਨਹੀਂ, ਸਗੋਂ ਉਸ ਦੀ ਗਾਂ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕੀ ਵਾਕਈ ਸੰਨੀ ਕੋਲ ਗਾਂ ਹੈ ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਜੀ ਹਾਂ, ਸੰਨੀ ਕੋਲ ਇਕ ਖਿਡੌਣੇ ਵਾਲੀ ਗਾਂ ਹੈ, ਜਿਸ ਨਾਲ ਸੰਨੀ ਨੂੰ ਕਾਫੀ ਲਗਾਅ ਹੈ।
Punjabi Bollywood Tadka
ਹਾਲ ਹੀ 'ਚ ਸੰਨੀ ਲਿਓਨੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਇਕ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਉਸ ਨੇ ਉਸ ਖਿਡੌਣੇ ਨੂੰ ਗੋਦ 'ਚ ਚੁੱਕਿਆ ਹੋਇਆ ਹੈ। ਤਸਵੀਰਾਂ ਨੂੰ ਪੋਸਟ ਕਰਦਿਆਂ ਸੰਨੀ ਲਿਓਨੀ ਨੇ ਲਿਖਿਆ, 'ਕਿਸੇ ਨੇ ਮੇਰੀ ਗਾਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਸ ਨੂੰ ਖੌਫਨਾਕ ਤਰੀਕੇ ਨਾਲ ਘੂਰਿਆ!!! ਉਹ ਮੇਰੀ ਗਾਂ ਹੈ!!!'
Punjabi Bollywood Tadka
ਦੱਸਣਯੋਗ ਹੈ ਕਿ ਸੰਨੀ ਮਾਰਚ 'ਚ ਸਰੋਗੇਸੀ ਦੀ ਮਦਦ ਨਾਲ ਜੁੜਵਾ ਬੱਚਿਆਂ ਦੀ ਮਾਂ ਬਣੀ ਹੈ। 36 ਸਾਲਾ ਸੰਨੀ ਲਿਓਨੀ ਦਾ ਵਿਆਹ ਸਾਲ 2011 'ਚ ਡੈਨੀਅਲ ਵੈਬਰ ਨਾਲ ਹੋਇਆ ਸੀ। ਇਸ ਜੋੜੀ ਨੇ ਪਿਛਲੇ ਸਾਲ ਜੁਲਾਈ 'ਚ ਬੇਟੀ ਨਿਸ਼ਾ ਨੂੰ ਗੋਦ ਲਿਆ ਸੀ।
Punjabi Bollywood Tadka
ਸੰਨੀ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਖੂਬਸੂਰਤ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ, ਜਿਨ੍ਹਾਂ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ। ਸੰਨੀ ਦੀ ਗਾਂ ਵਾਲੀ ਤਸਵੀਰ ਦੀ ਗੱਲ ਕਰੀਏ ਤਾਂ ਫੈਨਜ਼ ਉਸ ਦੀ ਇਸ ਤਸਵੀਰ ਨੂੰ ਕਾਫੀ ਲਾਈਕ ਕਰ ਰਹੇ ਹਨ। ਨਾਲ ਹੀ ਕੁਮੈਂਟ ਬਾਕਸ 'ਚ ਸੰਨੀ ਦੀ ਕਾਫੀ ਤਾਰੀਫ ਵੀ ਕਰ ਰਹੇ ਹਨ।​​​​​​​
Punjabi Bollywood Tadka


Tags: Sunny Leone Cow Instagram Bollywood Actress ਸੰਨੀ ਲਿਓਨੀ ਗਾਂ

Edited By

Rahul Singh

Rahul Singh is News Editor at Jagbani.